- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਆਖਰੀ 48 ਘੰਟਿਆ ਵਿੱਚ ਚੋਣ ਪ੍ਰਚਾਰ ਤੇ ਪੂਰਨ ਪਾਬੰਦੀ : ਮੁੱਖ ਚੋਣ ਅਫਸਰ
ਚੰਡੀਗੜ – ਮੁੱਖ ਚੋਣ ਅਫਸਰ ਡਾ: ਐਸ.ਕਰੁਣਾ ਰਾਜੂ ਨੇ ਅੱਜ ਇਥੇ ਦੱਸਿਆ ਕਿ ਵੋਟਾਂ ਪੈਣ ਦੀ ਪ੍ਰੀਕਿਰਆ ਤੋਂ 48 ਘੰਟੇ ਪਹਿਲਾਂ ਲਾਗੂ ਹੋਣ ਵਾਲੀਆ ਹਦਾਇਤਾਂ ਅਨੁਸਾਰ ਆਖਰੀ 48 ਘੰਟਿਆ ਦੋਰਾਨ ਚੋਣ ਪ੍ਰਚਾਰ ਉਤੇ ਪੂਰਨ ਪਾਬੰਦੀ ਹੈ।ਉਨ੍ਹਾ ਦੱਸਿਆ ਕਿ ਲੋਕ ਪ੍ਰਤੀਨਿਧ ਐਕਟ 1951 ਦੀ ਧਾਰਾ 126 ਅਨੁਸਾਰ ਇਨ੍ਹਾ 48 ਘੰਟਿਆ ਦੋਰਾਨ ਚੋਣਾ ਨਾਲ ਸਬੰਧਤ ਕਿਸੇ ਪਬਲਿਕ ਮੀਟਿੰਗ, ਪ੍ਰੋਗਰਾਮ ਉਲੀਕਣਾ, ਆਯੋਜਿਤ ਕਰਨਾ, ਸਾਮਲ ਹੋਣਾ ਜਾਂ ਸੰਬੋਧਨ ਕਰਨਾ ਜਾਂ ਜਲੂਸ ਵਿੱਚ ਭਾਗ ਲੈਣ ਦੀ ਮਨਾਹੀ ਹੈ। ਇਸ ਤੋਂ ਇਲਾਵਾ ਲੋਕਾਂ ਨੂੰ ਫਿਲਮਾ, ਟੈਲੀਵਿਜ਼ਨ ਜਾਂ ਕਿਸੇ ਮਿਲਦੇ ਜੁਲਦੇ ਸਾਧਨ ਰਾਹੀਂ ਚੋਣਾਂ ਨਾਲ ਸਬੰਧਤ ਕੋਈ ਚੀਜ਼ ਵਿਖਾਉਣ ਦੀ ਵੀ ਮਨਾਹੀ ਹੈ।ਉਨ੍ਹਾ ਹੋਰ ਜਾਣਕਾਰੀ ਦਿੰਦਿਆ ਦੱਸਿਆ ਕਿ ਲੋਕਾਂ ਨੰ ਚੋਣਾਂ ਸਬੰਧੀ ਪ੍ਰਭਾਵਿਤ ਕਰਨ ਲਈ ਸੰਗੀਤਕ ਪ੍ਰੋਗਰਾਮ ਕਰਵਾਉਣਾ ਜਾਂ ਨਾਟਕ ਅਤੇ ਕਿਸੇ ਵੀ ਮਨਪ੍ਰਚਾਵੇ ਦੀ ਵਿਧੀ ਰਾਹੀ ਪ੍ਰੋਗਰਾਮ ਆਯੋਜਿਤ ਕਰਨ ਦੀ ਮਨਾਹੀ ਹੈ। ਡਾ: ਰਾਜੂ ਨੇ ਕਿਹਾ ਕਿ ਓਪਰੋਕਤ ਧਾਰਾ ਦੀ ਉਲੰਘਣਾ ਕਰਨ ਵਾਲੇ ਨੂੰ ਦੋ ਸਾਲ ਕੈਦ ਜਾਂ ਜੁਰਮਾਨਾ ਜਾਂ ਫੇਰ ਦੋਨੋ ਹੋ ਸਕਦਾ ਹਨ। ਉਨਾ ਇਹ ਵੀ ਸਪੱਸ਼ਟ ਕੀਤਾ ਕਿ ਡੋਰ ਟੂ ਡੋਰ ਮਿਲਣ ਉਤੇ ਕਿਸੇ ਪ੍ਰਕਾਰ ਦੀ ਪਾਬੰਦੀ ਨਹੀ ਲਗਾਈ ਗਈ ਹੈ ਅਤੇ ਇਹ ਕਾਰਵਾਈ ਜਿਲ੍ਹੇ ਵਿੱਚ ਲਾਗੂ ਸੀ.ਆਰ.ਪੀ.ਸੀ ਦੀ ਧਾਰਾ 144 ਅਤੇ ਲੋਕ ਪ੍ਰਤੀਨਿਧ ਐਕਟ 1951 ਦੀ ਧਾਰਾ 126 ਅਨੁਸਾਰ ਹੀ ਕੀਤੀ ਜਾਣੀ ਹੈ।


