- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਲੋਕ ਸਭਾ ਚੋਣਾਂ ‘ਚ ਭਾਜਪਾ ਦੀ ਹੂੰਝਾ ਫੇਰ ਜਿੱਤ
ਪੰਜਾਬ ‘ਚ ਕਾਂਗਰਸ ਰਹੀ ਭਾਰੂ-8 ਸੀਟਾਂ ‘ਤੇ ਜੇਤੂ ਸੁਖਬੀਰ ਅਤੇ ਹਰਸਿਮਰਤ ਨੇ ਬਾਜ਼ੀ ਮਾਰੀ-ਭਾਜਪਾ ਨੂੰ ਮਿਲੀਆਂ 2 ਸੀਟਾਂ ਭਗਵੰਤ ਮਾਨ ਫਿਰ ਜਿੱਤੇ
ਨਵੀਂ ਦਿੱਲੀ – ਦੇਸ਼ ਦੀ ਜਨਤਾ ਵੱਲੋਂ ਇੱਕ ਵਾਰ ਫ਼ਿਰ ਭਾਜਪਾ ਦੀ ਅਗਵਾਈ ਵਾਲੀ ਐਨ.ਡੀ.ਏ. ਸਰਕਾਰ ਦੇ ਹੱਕ ਵਿੱਚ ਫ਼ਤਵਾ ਦਿੱਤਾ ਗਿਆ ਹੈ। ਇਸ ਵਾਰ ਭਾਜਪਾ ਵੱਲੋਂ ਸਾਲ 2014 ਦੀਆਂ ਲੋਕ ਸਭਾ ਚੋਣਾਂ ਦੇ ਮੁਕਾਬਲੇ ਵਧੇਰੇ ਸੀਟਾਂ ਪ੍ਰਾਪਤ ਕੀਤੀਆਂ ਹਨ। ਸੂਤਰਾਂ ਅਨੁਸਾਰ ਭਾਜਪਾ 26 ਮਈ ਨੂੰ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕਰੇਗੀ। ਦੇਖਿਆ ਜਾਏ ਤਾਂ ਰਾਸ਼ਟਰਵਾਦ ਅਤੇ ਵਿਕਾਸ ਦੇ ਨਾਲ-ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਚਿਹਰੇ ਦੇ ਸਹਾਰੇ ਮੈਦਾਨ ‘ਚ ਉੱਤਰਨ ਦੀ ਭਾਜਪਾ ਦੀ ਚੋਣ ਰਣਨੀਤੀ ਸਫ਼ਲ ਸਾਬਿਤ ਹੋਈ ਹੈ। ਮੋਦੀ ਦੀ ਅਗਵਾਈ ‘ਚ ਭਾਜਪਾ ਤੇ ਐੱਨਡੀਏ ਨੂੰ ਇਤਿਹਾਸਕ ਬਹੁਮਤ ਮਿਲਿਆ ਹੈ। ਹਾਲਾਂਕਿ 6 ਮਹੀਨੇ ਪਹਿਲਾਂ ਮੱਧ ਪ੍ਰਦੇਸ਼, ਛੱਤੀਸਗੜ੍ਹ ਤੇ ਰਾਜਸਥਾਨ ‘ਚ ਭਾਜਪਾ ਦੀ ਹਾਰ ਤੋਂ ਬਾਅਦ ਐਨ.ਡੀ.ਏ. ਲਈ 2019 ਦੀ ਰਾਹ ਮੁਸ਼ਕਿਲ ਦੱਸੀ ਜਾ ਰਹੀ ਸੀ। ਪਰ ਬਾਲਾਕੋਟ ਹਵਾਈ ਹਮਲੇ ਤੋਂ ਬਾਅਦ ਮੋਦੀ ਨੂੰ ਕੇਂਦਰਿਤ ਕਰਦਿਆਂ ਰਾਸ਼ਟਰਵਾਦ ਅਤੇ ਵਿਕਾਸ ‘ਤੇ ਆਧਾਰਿਤ ਚੋਣ ਰਣਨੀਤੀ ਨੇ ਵਿਰੋਧੀ ਪਾਰਟੀਆਂ ਦੇ ਗਣਿਤ ਨੂੰ ਗੜਬੜਾ ਦਿੱਤਾ। ਵੱਡੇ ਆਗੂਆਂ ਦੀ ਲੰਬੀ ਕਤਾਰ ਦੀ ਗੱਲ ਕਰਨ ਵਾਲੀ ਭਾਜਪਾ ਨੇ ਬਾਲਾਕੋਟ ਤੋਂ ਬਾਅਦ ਪੂਰੀ ਚੋਣ ਮੁਹਿੰਮ ਮੋਦੀ ਦੁਆਲੇ ਕੇਂਦ੍ਰਿਤ ਕਰਨ ਦਾ ਫ਼ੈਸਲਾ ਕੀਤਾ। ਇੱਥੋਂ ਤੱਕ ਕਿ ਖ਼ੁਦ ਭਾਜਪਾ ਪ੍ਰਧਾਨ ਅਮਿਤ ਸ਼ਾਹ ਨੇ ਚੋਣ ਪੋਸਟਰਾਂ ਤੋਂ ਆਪਣੀ ਤਸਵੀਰ ਤੱਕ ਹਟਵਾ ਦਿੱਤੀ। ਮੋਦੀ ਵੀ ਲਗਾਤਾਰ ਆਪਣੀਆਂ ਚੋਣ ਰੈਲੀਆਂ ਵਿੱਚ ਆਡੀਓ-ਵੀਡੀਓ ਪ੍ਰਚਾਰ ਵਿੱਚ ਇਹ ਕਹਿੰਦੇ ਰਹੇ ਕਿ ਤੁਹਾਡਾ ਵੋਟ ਸਿੱਧਾ ਮੋਦੀ ਦੇ ਖਾਤੇ ਵਿੱਚ ਜਾਵੇਗਾ। ਇੱਥੋਂ ਤੱਕ ਕਿ ਸਥਾਨਕ ਪੱਧਰ ‘ਤੇ ਚੋਣ ਪ੍ਰਚਾਰ ਸਮੱਗਰੀ ਵਿੱਚ ਉਮੀਦਵਾਰਾਂ ਨੂੰ ਗੌਣ ਰੱਖ ਕੇ ਮੋਦੀ ਨੂੰ ਪ੍ਰਮੁੱਖਤਾ ਦਿੱਤੀ ਗਈ। ਇਸ ਦਾ ਸਭ ਤੋਂ ਵੱਡਾ ਫ਼ਾਇਦਾ ਮੱਧ ਪ੍ਰਦੇਸ਼, ਰਾਜਸਥਾਨ ਤੇ ਛੱਤੀਸਗੜ੍ਹ ਵਿੱਚ ਮਿਲਿਆ। ਚਾਰ ਮਹੀਨੇ ਪਹਿਲਾਂ ਸੂਬਾਈ ਚੋਣਾਂ ਵਿੱਚ ਬੁਰੀ ਤਰ੍ਹਾਂ ਹਾਰੀ ਭਾਜਪਾ ਨੇ ਇਨ੍ਹਾਂ ਤਿੰਨਾਂ ਸੂਬਿਆਂ ਵਿੱਚ ਜ਼ੋਰਦਾਰ ਵਾਪਸੀ ਕੀਤੀ।


