ਕਾਰ ਤੇ ਮੋਟਰਸਾਈਕਲ ਦੀ ਟੱਕਰ ‘ਚ ਨੌਜਵਾਨ ਦੀ ਮੌਤ-ਪਤਨੀ ਤੇ ਬੱਚੀ ਗੰਭੀਰ

ਫਾਜ਼ਿਲਕਾ – ਅਬੋਹਰ-ਮਲੋਟ ਰੋਡ ‘ਤੇ ਪਿੰਡ ਕੱਟਿਆਂਵਾਲੀ ਨਜ਼ਦੀਕ ਕਾਰ ਤੇ ਮੋਟਰਸਾਈਕਲ ਦੀ ਟੱਕਰ ਹੋ ਗਈ। ਇਸ ਦਰਦਨਾਕ ਹਾਦਸੇ ਵਿੱਚ ਨੌਜਵਾਨ ਦੀ ਮੌਤ ਹੋ ਗਈ, ਜਦੋਂ ਕਿ ਉਸ ਦੀ ਪਤਨੀ ਅਤੇ ਧੀ ਬੁਰੀ ਤਰ੍ਹਾਂ ਜਖ਼ਮੀ ਹੋ ਗਈਆਂ। ਜ਼ਖ਼ਮੀ ਔਰਤ ਨੂੰ ਬਠਿੰਡਾ ਤੇ ਬੱਚੀ ਨੂੰ ਅੰਮ੍ਰਿਤਸਰ ਰੈਫਰ ਕੀਤਾ ਗਿਆ ਹੈ। ਮ੍ਰਿਤਕ ਨੌਜਵਾਨ ਦੀ ਪਛਾਣ ਅਰਵਿੰਦ (24) ਵਾਸੀ ਪਿੰਡ ਤਪਾਖੇੜਾ ਵਜੋਂ ਹੋਈ ਹੈ। ਪਿੰਡ ਦੇ ਸਰਪੰਚ ਨੇ ਦੱਸਿਆ ਕਿ ਅਰਵਿੰਦ ਪਤਨੀ ਪੂਜਾ (22) ਤੇ ਧੀ ਰਾਸ਼ੀ ਨਾਲ ਅਬੋਹਰ ਦੇ ਸੀਤੋਂ ਰੋਡ ਆ ਰਹੇ ਸਨ। ਜਦੋਂ ਉਹ ਪਿੰਡ ਕੱਟਿਆਂਵਾਲੀ ਦੇ ਨਜ਼ਦੀਕ ਅੱਪੜਿਆ ਤਾਂ ਉਸ ਦੀ ਸਾਹਮਣੇ ਵੱਲੋਂ ਆ ਰਹੀ ਰਾਜਸਥਾਨ ਦੇ ਨੰਬਰ ਦੀ ਕਾਰ ਨਾਲ ਟੱਕਰ ਹੋ ਗਈ। ਇਸ ਘਟਨਾ ਵਿੱਚ ਅਰਵਿੰਦ ਦੀ ਹਸਪਤਾਲ ਵਿੱਚ ਇਲਾਜ ਦੌਰਾਨ ਮੌਤ ਹੋ ਗਈ।

VIA PUNJAB