- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਹਰਿਆਣਾ ਦੇ ਮੁੱਖ ਮੰਤਰੀ ਨੇ ਰੱਖਿਆ ਸਮੂਦਾਇਕ ਭਵਨ ਤੇ ਖੇਡ ਸਟੇਡੀਅਮ ਦਾ ਨੀਂਹ ਪੱਥਰ
ਚੰਡੀਗੜ੍ਹ – ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਅੱਜ ਬਰਵਾਲਾ ਵਿਚ 9 ਏਕੜ ਥਾਂ ’ਤੇ ਬਨਣ ਵਾਲੇ ਖੇਡ ਸਟੇਡੀਅਮ ਤੇ ਸਵਾ ਤਿੰਨ ਏਕੜ ਥਾਂ ’ਤੇ ਬਣਨ ਵਾਲੇ ਸਮੂਦਾਇਕ ਭਵਨ ਦਾ ਨੀਂਹ ਪੱਥਰ ਰੱਖਦੇ ਹੋਏ ਹਲਕਾ ਵਾਸੀਆਂ ਨੂੰ ਵਧਾਈ ਦਿੱਤੀ׀ ਮੁੱਖ ਮੰਤਰੀ ਨੇ ਕਿਹਾ ਕਿ ਬਰਵਾਲਾ ਵਿਚ ਸਰਹੇੜਾ ਰੋਡ ’ਤੇ ਵਾਰਡ ਨੰਬਰ 2 ਵਿਚ 305 ਲੱਖ ਰੁਪਏ ਦੀ ਲਾਗਤ ਨਾਲ ਸਮੂਦਾਇਕ ਭਵਨ ਬਣੇਗਾ ਜਿਸ ਦਾ ਨਿਰਮਾਣ ਅਗਲੇ 9 ਮਹੀਨੇ ਵਿਚ ਪੂਰਾ ਕਰਾਇਆ ਜਾਵੇਗਾ׀ ਇਸ ਵਿਚ ਗੱਡੀਆਂ ਦੇ ਲਈ ਪਾਰਕਿੰਗ, ਮਹਿਲਾਂ ਤੇ ਪੁਰਸ਼ਾਂ ਦੇ ਨਾਲ-ਨਾਲ ਦਿਵਆਂਗਾਂ ਦੇ ਲਈ ਵਿਸ਼ੇਸ਼ ਪਖਾਨੇ ਬਣਾਏ ਜਾਣਗੇ׀ ਸਮੂਦਾਇਕ ਭਵਨ ਨਾਲ ਸ਼ਹਿਰਵਾਸੀਆਂ ਨੂੰ ਸਮੂਹਿਕ ਪੋ੍ਰਗ੍ਰਾਮਾਂ ਦੇ ਆਯੋਜਨ ਵਿਚ ਸੁਵਿਧਾ ਹੋਵੇਗੀ׀ ਇਸ ਤਰ੍ਹਾ ਮੁੱਖ ਮੰਤਰੀ ਨੇ ਬਰਵਾਲਾ ਵਿਚ 9 ਏਕੜ ਥਾਂ ’ਤੇ 1 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਖੇਡ ਸਟੇਡੀਅਮ ਦਾ ਵੀ ਨੀਂਹ ਪੱਥਰ ਰੱਖਿਆ׀ ਇਸ ਖੇਡ ਸਟੇਡੀਅਮ ਦਾ ਨਿਰਮਾਣ ਅਗਲੇ 6 ਮਹੀਨੇ ਵਿਚ ਪੂਰਾ ਕੀਤਾ ਜਾਵੇਗਾ׀ ਸਟੇਡੀਅਮ ਵਿਚ ਵਾਲੀ ਬਾਲ ਮੈਦਾਨ, ਖੋ-ਖੋ ਗਰਾਊਂਡ ਤੇ ਬਸਾਕਿਟ ਬਾਲ ਆਦਿ ਦਾ ਨਿਰਮਾਣ ਕੀਤਾ ਜਾਵੇਗਾ׀ ਇਹ ਬਰਵਾਲਾ ਸ਼ਹਿਰ ਦਾ ਪਹਿਲਾ ਸਟੇਡੀਅਮ ਹੋਵੇਗਾ ਜਿਸ ਵਿਚ ਦਰਸ਼ਕਾਂ ਦੇ ਬੈਠਨ ਦੇ ਲਈ ਸੀਟਾਂ, ਪਾਰਕਿੰਗ ਤੇ ਪਖਾਨਿਆਂ ਦਾ ਨਿਰਮਾਣ ਵੀ ਕੀਤਾ ਜਾਵੇਗਾ׀ ਇਸ ਵਿਚ ਖਿਡਾਰੀਆਂ ਦੇ ਲਈ ਮਲਟੀ ਪਰਪਸ ਹਾਲ ਵੀ ਬਣਾਇਆ ਜਾਵੇਗਾ


