ਆਰੀਅਨਜ਼ ਗਰੁੱਪ ਆਫ ਕਾਲੇਜਿਸ ਦੇ ਜੰਮੂ-ਕਸ਼ਮੀਰ ਦੇ ਵਿਦਿਆਰਥੀਆਂ ਨੇ ”ਇਫਤਾਰ” ਪਾਰਟੀ ਦਾ ਆਯੋਜਨ ਕੀਤਾ

ਮੋਹਾਲੀ – ਆਰੀਅਨਜ਼ ਗਰੁੱਪ ਆਫ ਕਾਲੇਜਿਸ, ਰਾਜਪੁਰਾ, ਨੇੜੇ ਚੰਡੀਗੜ ਦੇ ਜੰਮੂ-ਕਸ਼ਮੀਰ ਦੇ ਵਿਦਿਆਰਥੀਆਂ ਨੇ ਪਵਿੱਤਰ ਮਹੀਨਾ ਰਮਦਾਨ ਮਨਾਉਣ ਦੇ ਲਈ ਕਾਲੇਜ ਵਿੱਚ ”ਇਫਤਾਰ” ਪਾਰਟੀ ਦਾ ਆਯੋਜਨ ਕੀਤਾ। ਇਸ ਮੌਕੇ ਤੇ ਵਿਦਿਆਰਥੀਆਂ ਨੇ ਕਸ਼ਮੀਰੀ ਵਿਦਿਆਰਥੀਆਂ ਨੂੰ ਆਪਣਾ ਰੋਜ਼ਾ ਖੋਲਣ ਦੇ ਲਈ ਖਜੂਰ, ਕੇਲੇ, ਬਿਰਯਾਨੀ, ਖੀਰ ਅਤੇ ਜੂਸ ਵੰਡਿਆ।ਆਰੀਅਨਜ਼ ਗਰੁੱਪ ਦੇ ਚੈਅਰਮੈਨ, ਡਾ.ਅੰਸ਼ੂ ਕਟਾਰੀਆ ਨੇ ਕਿਹਾ ਕਿ ਆਰੀਅਨਜ਼ ਗਰੁੱਪ ਵਿੱਚ ਪੜ ਰਹੇ ਜਿਆਦਾਤਰ ਵਿਦਿਆਰਥੀ ਜੰਮੂ-ਕਸ਼ਮੀਰ ਤੋਂ ਹਨ। ਉਹਨਾਂ ਨੇ ਅੱਗੇ ਕਿਹਾ ਕਿ ਇਸ ਤੋਂ ਪਹਿਲਾਂ ਵੀ ਆਰੀਅਨਜ਼ ਦੇ ਜੰਮੂ-ਕਸ਼ਮੀਰ ਦੇ ਵਿਦਿਆਰਥੀਆਂ ਨੇ ਸਟਾਫ ਦੇ ਨਾਲ ਸ਼੍ਰੀਨਗਰ ਵਿੱਚ ਇਫਤਾਰ ਪਾਰਟੀ ਦਾ ਅਯੋਜਨ ਕੀਤਾ ਸੀ।ਇਹ ਦੱਸਣਯੋਗ ਹੈ ਕਿ ਇਫਤਾਰ ਇੱਕ ਸਮਾਂ ਹੈ ਜਿਸ ਵਿੱਚ ਰਮਦਾਨ ਦੇ ਦੌਰਾਨ ਹਰ ਰੋਜ਼ ਮੁਸਲਮਾਣ ਆਪਣਾ ਰੋਜ਼ਾ ਖੋਲਦੇ ਹਨ ਅਤੇ ਭੋਜਨ ਖਾਂਦੇ ਹਨ। ਰੋਜ਼ਿਆਂ ਦੇ ਦੌਰਾਨ ਉਹ ਸਵੇਰੇ ਸੂਰਜ ਚੜਨ ਤੋਂ ਪਹਿਲਾਂ ਭੋਜਨ ਖਾਂਦੇ ਹਨ ਅਤੇ ਪੂਰਾ ਦਿਨ ਸੂਰਜ ਡੁੱਬਣ ਤੱਕ ਕੁਝ ਨਹੀ ਖਾਂਦੇ। ਇਹ ਬਹੁਤ ਜਰੂਰੀ ਹੈ ਕਿ ਰੋਜ਼ੇ ਨੂੰ ਪੰਚਾਂਗ ਵਿੱਚ ਦਰਸਾਏ ਸਮੇਂ ਅਨੁਸਾਰ ਹੀ ਖੋਲਿਆਂ ਜਾਵੇ। ਬਹੁਤ ਸਾਰੇ ਮੁਸਲਮਾਨ ਇਹ ਮੰਨਦੇ ਹਨ ਕਿ ਇਫਤਾਰ ਦੇ ਸਮੇਂ ਕਿਸੀ ਨੂੰ ਵੀ ਖਲਾਉਣਾ ਪੁੰਨ ਦਾ ਕੰਮ ਹੁੰਦਾ ਹੈ।ਕਟਾਰੀਆ ਨੇ ਅੱਗੇ ਕਿਹਾ ਕਿ ਆਪਣੇ ਸ਼ਾਂਤੀਪੁਰਣ ਮਾਹੋਲ ਦੇ ਕਾਰਣ ਆਰੀਅਨਜ਼ ਜੰਮੂ ਕਸ਼ਮੀਰ ਦੇ ਵਿਦਿਆਰਥੀਆਂ ਦੀ ਪਹਿਲੀ ਪਧੰਦ ਬਣ ਚੁਕਿਆ ਹੈ। ਜੰਮੂ ਕਸ਼ਮੀਰ ਦੇ ਵੱਖ-ਵੱਖ ਹਿੱਸਿਆ ਚੋਂ 2000 ਤੋਂ ਵੱਧ ਵਿਦਿਆਰਥੀ ਪਹਿਲਾਂ ਤੋਂ ਹੀ ਆਰੀਅਨਜ਼ ਵਿੱਚ ਪੜ ਰਹੇ ਹਨ। ਜੰਮੂ ਕਸ਼ਮੀਰ ਦੇ ਵਿਦਿਆਰਥੀਆਂ ਨੇ ਖੇੜਾਂ, ਪੜਾਈ, ਖੌਜਾਂ, ਸੰਸਕ੍ਰਿਤੀ ਦੇ ਖੇਤਰ ਵਿੱਚ ਸਫਲਤਾਵਾਂ ਹਾਸਲ ਕੀਤੀਆਂ ਹਨ ਅਤੇ ਇਹਨਾਂ ਨੇ ਪੀਟੀਯੂ ਦੀ ਮੈਰਿਟ ਲਿਸਟ ਵਿੱਚ ਥਾਂ ਬਣਾ ਕੇ ਆਰੀਅਨਜ਼ ਦਾ ਨਾਮ ਰੌਸ਼ਨ ਕੀਤਾ ਹੈ।ਆਰੀਅਨਜ਼ ਗਰੁੱਪ ਦੇ ਡਾਇਰੇਕਟਰ, ਪ੍ਰੌਫੈਸਰ ਬੀ. ਐਸ ਸਿੱਧੂ ਨੇ ਕਿਹਾ ਕਿ ਆਰੀਅਨਜ਼ ਦੇ ਜੰਮੂ-ਕਸ਼ਮੀਰ ਦੇ ਵਿਦਿਆਰਥੀਆਂ ਨੇ ਕਈ ਖੋਜਾਂ ਕੀਤੀਆਂ ਹਨ। ਹਾਲ ਹੀ ਵਿੱਚ ਜੰਮੂ-ਕਸ਼ਮੀਰ ਦੀਆਂ 4 ਕੁੜੀਆਂ ਨੇ ”ਰਮਦਾਨ ਐਪ” ਲਾਂਚ ਕੀਤੀ। ਇਸ ਤੋ ਪਹਿਲਾਂ, ਆਰੀਅਨਜ਼ ਦੇ ਵਿਦਿਆਰਥੀਆਂ ਨੇ ਪੰਜ ਪ੍ਰਮੁੱਖ ਖੋਜਾਂ ਕੀਤੀਆਂ ਸਨ ਜਿਵੇਂ ਕਿ “ਆਰੀਅਨਜ਼ ਐਂਡਰੋਇਡ ਐਪ” ਜਿਸ ਨਾਲ ਕੈਂਪਸ ਨੂੰ ਪੇਪਰ ਫਰੀ ਕਰਨ ਦੇ ਲਈ ਵਿਕਸਿਤ ਕੀਤਾ ਗਿਆ, “ਆਰੀਅਨਜ਼ ਸੇਵ ਕਸ਼ਮੀਰ ਐਪ” ਜਿਸ ਨਾਲ ਕਸ਼ਮੀਰ ਨੂੰ ਹੜਾਂ ਦੇ ਦੌਰਾਨ ਬਚਾਵ ਅਭਿਆਨ ਦੇ ਲਈ ਵਿਕਸਿਤ ਕੀਤਾ ਗਿਆ ਸੀ, “ਆਰੀਅਨਜ਼ਲਾਈਫ ਸੇਵਿੰਗ ਗਲੱਵਸ” ਜਿਸ ਨਾਲ ਦਿਲ ਦੇ ਦੌਰੇ ਦੇ ਖਤਰੇ ਵਾਲੇ ਲੋਕਾਂ ਦੇ ਲਈ ਸਮੇਂ ਤੇ ਸਹਾਇਤਾ ਪਹੁੰਚਾਉਣ ਦੇ ਲਈ ਵਿਕਸਿਤ ਕੀਤਾ ਗਿਆ, “ਆਰੀਅਨਜ਼ ਸੇਫਟੀ ਹੈਲਮੇਟ” ਜਿਸ ਨੂੰ ਕੰਸਟਰਕਸ਼ਨ/ ਮਾਈਨਿੰਗ/ ਇੰਡਸਟਰੀਅਲ ਸਾਈਟ ਤੇ ਦੁਰਘਟਨਾ ਹੋਣ ਦੀ ਸਥਿਤੀ ਵਿੱਚ ਤੁਰੰਤ ਮੁੱਢਲੀ ਸਹਾਇਤਾ ਪਹੁੰਚਾਉਣ ਦੇ ਲਈ ਤਿਆਰ ਕੀਤਾ ਗਿਆ ਹੈ, ‘ਈ-ਮੁੰਸ਼ੀ –ਐਡਵੋਕੇਟ ਡਾਇਰੀ ਐਂਡਰੋਇਡ ਐਪ’ ਜੋ ਅਲਾਰਮ ਸੰਚਾਲਨ ਦਾ ਕੰਮ ਕਰੇਗਾ ਅਤੇ ਵਕੀਲਾਂ ਨੂੰ ਮਹੱਤਵਪੂਰਣ ਕੋਰਟ ਦੀ ਤਾਰੀਖ ਅਤੇ ਕੇਸਾਂ ਬਾਰੇ ਯਾਦ ਕਰਾਏਗਾ; ”ਆਰੀਅਨਜ਼ ਸ਼ਿਕਾਰਾ ਐਪ” ਜਿਸਦੇ ਦੁਆਰਾ ਡੱਲ ਲੇਕ ਤੇ ਸ਼ਿਕਾਰਾ ਨੂੰ ਆਨਲਾਇਨ ਬੁੱਕ ਕੀਤਾ ਜਾ ਸਕੇਗਾ ਅਤੇ ‘ਆਰੀਅਨਜ਼ ਸੋਲਰ ਬੋਟ’ ਆਦਿ ਐਪਸ ਨੂੰ ਵਿਭਿੰਨ ਸਰਕਾਰੀ ਪੱਧਰਾਂ ਤੇ ਲਾਂਚ ਕੀਤਾ ਗਿਆ ਅਤੇ ਇਹਨਾਂ ਨੂੰ ਸਰਾਹਿਆ ਗਿਆ।ਆਪਣੇ ਵਿਦਿਆਰਥੀਆਂ ਨੂੰ ਉੱਚ ਪੱਧਰੀ ਸਿੱਖਿਆ ਦੇਣ ਦੇ ਲਈ ਆਰੀਅਨਜ਼ ਨੇ ਕਈ ਵਿਦੇਸ਼ੀ ਯੂਨੀਵਰਸਿਟੀਆਂ/ ਕਾਲਜਾਂ ਨਾਲ ਸਮਝੋਤੇ ਕੀਤੇ ਹੋਏ ਹਨ। ਕਾਲੇਜ ਨੇ ਵੈਂਕੂਵਰ, ਸਿੰਗਾਪੁਰ ਦੇ ਕਈ ਮੰਨੇ-ਪ੍ਰਮੰਨੇ ਕਾਲੇਜਿਸ ਦੇ ਨਾਲ ਐਮਊਯੂ ਸਾਇਨ ਕੀਤੇ ਹਨ ਜਿਹਨਾਂ ਵਿੱਚ ਸਪਰੂਟ ਸ਼ਾਅ ਕਾਲੇਜ, ਸਿਕਸ ਕੈਪੀਟਲ, ਲਾਇਲਿਸਟ ਕਾਲੇਜ, ਪੀਅਰਸਨ ਐਜੁਕੇਸ਼ਨ ਸਰਵਸਿਸ ਆਦਿ।ਇਹ ਦੱਸਣਯੋਗ ਹੈ ਕਿ ਚੰਡੀਗੜ-ਪਟਿਆਲਾ ਹਾਈਵੇ, ਨੇੜੇ ਚੰਡੀਗੜ ਤੇ ਸਥਿਤ ਆਰੀਅਨਜ਼ ਕੈਂਪਸ ਪ੍ਰਦੂਸ਼ਣ ਫਰੀ 20 ਏਕੜ ਵਿੱਚ ਫੈਲਿਆ ਹੋਇਆ ਕੈਂਪਸ ਹੈ। ਜਰੂਰਤਮੰਦ ਅਤੇ ਯੋਗ ਵਿਦਿਆਰਥੀਆਂ ਦੀ ਮਦਦ ਕਰਨ ਦੇ ਲਈ ਆਰੀਅਨਜ਼ ਨੇ ਵੱਖ-ਵੱਖ ਸਕਾਲਰਸ਼ਿਪ ਸਕੀਮਾਂ ਸ਼ੁਰੂ ਕੀਤੀਆਂ ਹਨ ਜਿਹਨਾਂ ਵਿੱਚ ਸੈਨਾ ਦੇ ਜਵਾਨਾਂ ਦੇ ਬੱਚਿਆਂ ਦੇ ਲਈ ਸਕਾਲਰਸ਼ਿਪ ਸਕੀਮ, ਬੇਟੀ ਬਚਾ, ਬੇਟੀ ਪੜਾਉ ਸਕਾਲਰਸ਼ਿਪ ਸਕੀਮ, ਸਵ.ਸ਼੍ਰੀ ਐਮਆਰ ਕਟਾਰੀਆ ਯਾਦਗਾਰ ਸਕਾਲਰਸ਼ਿਪ ਸਕੀਮ, ਰੌਸ਼ਨ ਸਕਾਲਰਸ਼ਿਪ ਸਕੀਮ ਸ਼ਾਮਿਲ ਹਨ ਤਾਂਕਿ ਉਹ ਵੱਖ-ਵੱਖ ਕੋਰਸਾਂ ਵਿੱਚ ਉੱਚ ਸਿੱਖਿਆ ਹਾਸਿਲ ਕਰ ਸਕਣ।ਆਰੀਅਨਜ਼ ਗਰੁੱਪ ਵਿਦਿਆਰਥੀਆਂ ਦੇ ਸਿੱਖਿਅਕ ਅਤੇ ਬੌਧਿਕ ਹਿੱਤਾਂ ਦੀ ਸਰਾਹਣਯੋਗ ਤਰੀਕਿਆਂ ਨਾਲ ਸੇਵਾ ਕਰ ਰਿਹਾ ਹੈ। ਇਹ ਗਰੁੱਪ ਇੰਜਨੀਅਰਿੰਗ ਕਾਲੇਜ, ਲਾਅ ਕਾਲੇਜ, ਬਿਜਨੈਸ ਸਕੂਲ, ਐਜੁਕੇਸ਼ਨ ਕਾਲੇਜ, ਨਰਸਿੰਗ ਕਾਲੇਜ, ਡਿਗਰੀ ਕਾਲੇਜ, ਫਾਰਮੇਸੀ ਕਾਲੇਜ, ਐਗਰੀਕਲਚਰ ਕਾਲੇਜ ਚਲਾ ਰਿਹਾ ਹੈ। ਇਹ ਵਰਨਣਯੋਗ ਹੈ ਕਿ ਆਰੀਅਨਜ਼ ਗਰੁੱਪ ਨੂੰ ਸਿੱਖਿਆ ਦੇ ਖੇਤਰ ਵਿੱਚ ਖਾਸ ਉਪਲੱਬਧੀਆਂ ਪ੍ਰਾਪਤ ਕਰਨ ਦੇ ਲਈ ਡਾ.ਏ.ਪੀ.ਜੇ ਅਬਦੁਲ ਕਲਾਮ ਸਾਬਕਾ ਰਾਸ਼ਟਰਪਤੀ, ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਸ਼੍ਰੀ ਸ਼ਿਵਰਾਜ ਪਾਟਿਲ ਸਾਬਕਾ ਪ੍ਰਸ਼ਾਸਕ ਅਤੇ ਰਾਜਪਾਲ ਪੰਜਾਬ ਚੰਡੀਗੜ, ਭਾਰਤ ਦੀ ਪਹਿਲੀ ਮਹਿਲਾ ਅਫਸਰ ਡਾ.ਕਿਰਨ ਬੇਦੀ, ਸ. ਜੋਗਿੰਦਰ ਸਿੰਘ ਸਾਬਕਾ ਡਾਇਰੇਕਟਰ ਸੀ ਬੀ ਆਈ ਵੱਲੋਂ ਸਮੇਂ ਸਮੇਂ ਤੇ ਸਨਮਾਨਿਤ ਕੀਤਾ ਜਾ ਚੁੱਕਾ ਹੈ।

VIA PUNJAB