- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਤ੍ਰਿਪਤ ਬਾਜਵਾ ਵੱਲੋਂ 15 ਦਿਨਾਂ ਵਿੱਚ ਸੂਬੇ ਦੇ ਸਾਰੇ ਛੱਪੜਾਂ ਦੀ ਸਫਾਈ ਕਰਨ ਦੇ ਆਦੇਸ਼
ਛੱਪੜਾਂ ਦੀ ਸਫਾਈ ਮੁਹਿੰਮ ਦੀ ਹਰ ਸ਼ਾਮ ਪ੍ਰਗਤੀ ਰਿਪੋਰਟ ਭੇਜੀ ਜਾਵੇ-ਅਨੁਰਾਗ ਵਰਮਾ
ਚੰਡੀਗੜ੍ਹ
– ਪੰਜਾਬ ਦੇ ਪੇਡੂ ਵਿਕਾਸ ਅਤੇ ਪੰਚਾਇਤ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਅੱਜ
ਵਿਭਾਗ ਦੇ ਸਾਰੇ ਫੀਲਡ ਅਧਿਕਾਰੀਆਂ ਨੂੰ ਨਿਰਦੇਸ਼ ਦਿਤੇ ਹਨ ਕਿ ਅਗਲੇ 15 ਦਿਨਾਂ ਦੇ ਅੰਦਰ
ਅੰਦਰ ਸੂਬੇ ਦੇ ਸਾਰੇ ਪਿੰਡਾ ਦੇ ਛੱਪੜਾਂ ਦੀ ਸਫਾਈ ਦਾ ਕਾਰਜ ਨੇਪਰੇ ਚੜਾਉਣ ਲਈ ਜੰਗੀ
ਪੱਧਰ ਉਤੇ ਮੁਹਿੰਮ ਵਿੱਢੀ ਜਾਵੇ। ਸ਼੍ਰੀ ਬਾਜਵਾ ਨੇ ਅੱਜ ਵੀਡਿਓ ਕਾਨਫਰੰਸ ਰਾਹੀਂ ਵਿਭਾਗ
ਦੇ ਅਧਿਕਾਰੀਆਂ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ
ਸਿੰਘ ਨੇ ਛੱਪੜਾਂ ਦੀ ਸਫਾਈ ਦੀ ਇਹ ਮੁਹਿੰਮ ‘ਪੰਜਾਬ ਤੰਦਰੁਸਤ ਮਿਸ਼ਨ’ ਤਹਿਤ ਸਿਰੇ
ਚੜਾਉਣ ਦੇ ਆਦੇਸ਼ ਦਿੱਤੇ ਹਨ।ਪੰਚਾਇਤ ਮੰਤਰੀ ਨੇ ਕਿਹਾ ਕਿ ਪਿੰਡਾ ਦੇ ਛੱਪੜ ਜਿੱਥੇ ਪਾਣੀ
ਦੀਆਂ ਕਈ ਲੋੜਾਂ ਪੂਰੀਆਂ ਕਰਦੇ ਹਨ ਉੱਥੇ ਇਹ ਛੱਪੜ ਮੀਂਹ ਦਾ ਪਾਣੀ ਇਕੱਠਾ ਕਰਕੇ ਧਰਤੀ
ਹੇਠਲੇ ਪਾਣੀ ਦਾ ਪੱਧਰ ਉੱਚਾ ਚੁੱਕਣ ਵਿੱਚ ਸਹਾਈ ਹੋ ਸਕਦੇ ਹਨ। ਉਹਨਾਂ ਕਿਹਾ ਕਿ ਇਸ
ਮੁਹਿੰਮ ਤਹਿਤ ਹਰ ਪਿੰਡ ਦੇ ਛੱਪੜ ਨੂੰ ਪਹਿਲਾਂ ਖਾਲੀ ਕੀਤਾ ਜਾਵੇਗਾ ਅਤੇ ਫਿਰ ਉਸ
ਵਿੱਚੋਂ ਗਾਰ ਕੱਢ ਕੇ ਇਸਦੀ ਸਫਾਈ ਕੀਤੀ ਜਾਵੇਗੀ। ਸ਼੍ਰੀ ਬਾਜਵਾ ਨੇ ਕਿਹਾ ਕਿ ਇਸ ਕਾਰਜ
ਨੂੰ ਨੇਪੜੇ ਚੜਾਉਣ ਸਿਰਫ ਤੇ ਸਿਰਫ 20 ਦਿਨ ਹੀ ਬਚੇ ਹਨ ਕਿਉਂਕਿ ਇਸ ਤੋਂ ਬਾਅਦ ਜਮੀਨਾਂ
ਵਿਹਲੀਆਂ ਨਹੀਂ ਰਹਿਣੀਆਂ ਅਤੇ ਬਾਰਸ਼ਾਂ ਸ਼ੁਰੂ ਹੋ ਜਾਣ ਨਾਲ ਛੱਪੜਾ ਦੀ ਪਟਾਈ ਵੀ ਨਹੀਂ
ਹੋ ਸਕੇਗੀ।ਸ਼੍ਰੀ ਬਾਜਵਾ ਨੇ ਵਿਭਾਗ ਦੇ ਅਧਿਕਾਰੀਆਂ ਨੂੰ ਕਿਹਾ ਕਿ ਅਗਲੇ 15 ਦਿਨਾਂ ਵਿੱਚ
ਉਹ ਛੱਪੜਾਂ ਦੀ ਸਫਾਈ ਦੇ ਕਾਰਜ ਨੂੰ ਪਹਿਲ ਦੇ ਅਧਾਰ ਉੱਤੇ ਨੇਪਰੇ ਚਾੜਨ ਅਤੇ ਇਹ ਕਾਰਜ
ਕੱਲ੍ਹ ਤੋਂ ਹੀ ਸ਼ੁਰੂ ਹੋ ਜਾਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਉਹ ਖੁਦ ਹਰ ਰੋਜ ਸ਼ਾਮ ਨੂੰ
ਇਸ ਮੁਹਿੱਮ ਦੀ ਪ੍ਰਗਤੀ ਦੀ ਰਿਪੋਰਟ ਖੁਦ ਵੇਖਿਆ ਕਰਨਗੇ। ਪੰਚਾਇਤ ਮੰਤਰੀ ਨੇ ਕਿਹਾ ਕਿ
ਸੂਬੇ ਦੇ ਮੁੱਖ ਮੰਤਰੀ ਹਰ ਤੀਜੇ ਦਿਨ ਇਸ ਮੁਹਿੰਮ ਤਹਿਤ ਹੋ ਰਹੀ ਪ੍ਰਾਪਤੀ ਦੀ ਖੁਦ
ਨਜ਼ਰਸਾਨੀ ਕਰਿਆ ਕਰਨਗੇ।ਪੰਚਾਇਤ ਮੰਤਰੀ ਨੇ ਵਿਭਾਗ ਦੇ ਸੰਬੰਧਿਤ ਅਧਿਕਾਰੀਆਂ ਨੂੰ ਸਪਸ਼ਟ
ਸ਼ਬਦਾਂ ਵਿੱਚ ਕਿਹਾ ਕਿ ਇਸ ਮੁਹਿੰਮ ਵਿੱਚ ਚੰਗੀ ਕਾਰਗੁਜਾਰੀ ਵਿਖਾਉਣ ਵਾਲੇ ਅਧਿਕਾਰੀਆਂ
ਨੂੰ ਵਿਭਾਗ ਵੱਲੋਂ ਥਾਪੜਾ ਦਿੱਤਾ ਜਾਵੇਗਾ ਜਦੋਂ ਕਿ ਢਿੱਲੀ ਕਾਰਗੁਜਾਰੀ ਵਿਖਾਉਣ ਵਾਲੇ
ਅਧਿਕਾਰੀਆਂ ਦੀ ਜਵਾਬਤਲਬੀ ਹੋਵੇਗੀ।ਵਿਭਾਗ ਦੇ ਪ੍ਰਮੁੱਖ ਸਕੱਤਰ ਅਨੁਰਾਗ ਵਰਮਾ ਨੇ ਇਸ
ਮੌਕੇ ਸੰਬੋਧਨ ਕਰਦਿਆਂ ਅਧਿਕਾਰੀਆਂ ਨੂੰ ਕਿਹਾ ਕਿ ਕੱਲ੍ਹ ਤੋਂ ਹੀ ਸਬੰਧਤ ਪੰਚਾਇਤਾਂ ਅਤੇ
ਸਮਾਜ ਸੇਵੀ ਜਥੇਬੰਦੀਆਂ ਦੀ ਮੀਟਿੰਗਾਂ ਕਰਕੇ 5 ਜੂਨ ਤੋਂ ਪੂਰੇ ਜੋਰ ਸ਼ੋਰ ਨਾਲ ਇਹ
ਮੁਹਿੰਮ ਸ਼ੁਰੂ ਹੋ ਜਾਣੀ ਚਾਹੀਦੀ ਹੈ। ਉਹਨਾਂ ਕਿਹਾ ਕਿ ਹਰ ਰੋਜ ਸ਼ਾਮ ਤੱਕ ਹਰ ਅਧਿਕਾਰੀ
ਹੋ ਰਹੇ ਕੰਮਾਂ ਦੀ ਪ੍ਰਗਤੀ ਰਿਪੋਰਟ ਤਸਵੀਰਾਂ ਸਮੇਤ ਮੁੱਖ ਦਫਤਰ ਨੂੰ ਭੇਜੇਗਾ।ਪੰਜਾਬ
ਤੁੰਦਰੁਸਤ ਮਿਸ਼ਨ ਦੇ ਡਾਇਰੈਕਟਰ ਕਾਹਨ ਸਿੰਘ ਪੰਨੂੰ ਨੇ ਅਧਿਕਾਰੀਆਂ ਨੂੰ ਕਿਹਾ ਕਿ
ਛੱਪੜਾਂ ਦੀ ਇਹ ਮੁਹਿੰਮ ਤਾਂ ਹੀ ਕਾਮਯਾਬ ਹੋਵੇਗੀ ਜੇ ਹਰ ਅਧਿਕਾਰੀ ਕਾਰ ਸੇਵਾ ਵਰਗੇ
ਜਜ਼ਬੇ ਨਾਲ ਕੰਮ ਕਰੇਗਾ। ਉਹਨਾਂ ਕਿਹਾ ਕਿ ਉਹ ਖੁਦ ਅਗਲੇ 15 ਦਿਨ ਪੰਜਾਬ ਦੇ ਹਰ ਜਿਲ੍ਹੇ
ਵਿੱਚ ਜਾ ਕੇ ਇਸ ਮੁਹਿੰਮ ਵਿੱਚ ਲੱਗੀਆਂ ਪੰਚਾਇਤਾਂ, ਸਮਾਜਸੇਵੀ ਜਥੇਬੰਦੀਆਂ ਅਤੇ
ਅਧਿਕਾਰੀਆਂ ਨੂੰ ਹੱਲਾਸ਼ੇਰੀ ਦੇਣਗੇ ਅਤੇ ਜਿੱਥੇ ਕਿਤੇ ਕੋਈ ਸਮੱਸਿਆ ਹੋਈ ਉਸਨੂੰ ਹੱਲ
ਕਰਵਾਉਣਗੇ। ਉਹਨਾਂ ਅਧਿਕਾਰੀਆਂ ਨੂੰ ਭਰੋਸਾ ਦਿੱਤਾ ਕਿ ਪੰਜਾਬ ਸਰਕਾਰ ਦਾ ਹਰ ਵਿਭਾਗ ਅਤੇ
ਜਿਲਾ ਪ੍ਰਸ਼ਾਸ਼ਨ ਇਸ ਮੁਹਿੰਮ ਵਿੱਚ ਉਹਨਾਂ ਦਾ ਪੂਰਾ ਸਾਥ ਦੇਵੇਗਾ।


