- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਰਾਬਰਟ ਵਾਡਰਾ ਨੂੰ ਮਿਲੀ ਵਿਦੇਸ਼ ਜਾਣ ਦੀ ਮਨਜ਼ੂਰੀ
ਨਵੀਂ ਦਿੱਲੀ – ਮਨੀ ਲਾਂਡਰਿੰਗ ਮਾਮਲੇ ਵਿੱਚ ਰਾਬਰਟ ਵਾਡਰਾ ਦੇ ਮਾਮਲੇ ਵਿੱਚ ਅੱਜ ਦਿੱਲੀ ਦੀ ਅਦਾਲਤ ਵਿੱਚ ਸੁਣਵਾਈ ਹੋਈ| ਰਾਬਰਟ ਵਾਡਰਾ ਨੇ ਅਦਾਲਤ ਤੋਂ ਵਿਦੇਸ਼ ਜਾਣ ਦੀ ਮਨਜ਼ੂਰੀ ਮੰਗੀ ਸੀ| ਕੋਰਟ ਨੇ ਵਾਡਰਾ ਨੂੰ ਅਮਰੀਕਾ ਅਤੇ ਨੀਦਰਲੈਂਡ ਜਾਣ ਦੀ ਇਜਾਜ਼ਤ ਦੇ ਦਿੱਤੀ ਹੈ| ਹਾਲਾਂਕਿ ਉਹ ਲੰਡਨ ਜਾਣ ਦੀ ਇਜਾਜ਼ਤ ਮੰਗ ਰਹੇ ਸਨ ਪਰ ਉਹ ਉਨ੍ਹਾਂ ਨੂੰ ਨਹੀਂ ਮਿਲੀ| ਕੋਰਟ ਦੇ ਆਦੇਸ਼ ਤੋਂ ਬਾਅਦ ਰਾਬਰਟ 6 ਹਫਤਿਆਂ ਲਈ ਵਿਦੇਸ਼ ਜਾ ਸਕਦੇ ਹਨ ਅਤੇ ਇਨ੍ਹਾਂ 6 ਹਫਤਿਆਂ ਵਿੱਚ ਜੇਕਰ ਕਿਸੇ ਤਰ੍ਹਾਂ ਦਾ ਲੁੱਕਆਊਟ ਨੋਟਿਸ ਜਾਰੀ ਹੁੰਦਾ ਹੈ ਤਾਂ ਉਹ ਲਾਗੂ ਨਹੀਂ ਹੋਵੇਗਾ| ਵਾਡਰਾ ਨੇ ਆਪਣੀ ਅਪੀਲ ਵਿੱਚ ਕਿਹਾ ਸੀ ਕਿ ਉਹ ਬੀਮਾਰ ਹਨ ਅਤੇ ਇਹੀ ਕਾਰਨ ਹੈ ਕਿ ਉਹ ਇਲਾਜ ਕਰਵਾਉਣ ਲਈ ਲੰਡਨ ਜਾਣਾ ਚਾਹੁੰਦੇ ਹਨ| ਕੋਰਟ ਵਿੱਚ ਪਿਛਲੀ ਸੁਣਵਾਈ ਤੋਂ ਬਾਅਦ ਜਦੋਂ ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਨੇ ਵਾਡਰਾ ਨੂੰ ਸੰਮਨ ਭੇਜਿਆ ਤਾਂ ਉਹ ਪੇਸ਼ ਨਹੀਂ ਹੋਏ ਸਨ| ਜ਼ਿਕਰਯੋਗ ਹੈ ਕਿ ਮੰਗਲਵਾਰ ਨੂੰ ਉਨ੍ਹਾਂ ਨੇ ਈ.ਡੀ. ਦੇ ਸਾਹਮਣੇ ਪੇਸ਼ ਹੋਣਾ ਹੈ| ਪਿਛਲੀ ਸੰਮਨ ਵਿੱਚ ਉਹ ਪੇਸ਼ ਨਹੀਂ ਹੋਏ ਸਨ, ਅਜਿਹੇ ਵਿੱਚ ਉਨ੍ਹਾਂ ਤੇ ਸਵਾਲਾਂ ਦੀ ਵਾਛੜ ਹੋ ਸਕਦੀ ਹੈ| ਰਾਬਰਟ ਵਾਡਰਾ ਦਾ ਪਾਸਪੋਰਟ ਅਜੇ ਕੋਰਟ ਕੋਲ ਜਮ੍ਹਾ ਹੈ| ਅਜਿਹੇ ਵਿੱਚ ਉਨ੍ਹਾਂ ਨੇ ਮੈਡੀਕਲ ਸਰਟੀਫਿਕੇਟ ਦਾਖਲ ਕਰ ਕੇ ਕੋਰਟ ਤੋਂ ਪਾਸਪੋਰਟ ਰਿਲੀਜ਼ ਕਰਨ ਦੀ ਅਪੀਲ ਕੀਤੀ ਹੈ| ਹਾਲਾਂਕਿ ਈ.ਡੀ. ਵਲੋਂ ਰਾਬਰਟ ਦੀ ਇਸ ਅਪੀਲ ਦਾ ਵਿਰੋਧ ਕੀਤਾ ਗਿਆ ਹੈ| ਵਾਡਰਾ ਨੇ ਕਿਹਾ ਸੀ ਕਿ ਉਨ੍ਹਾਂ ਦੀ ਵੱਡੀ ਅੰਤੜੀ ਵਿੱਚ ਟਿਊਮਰ ਹੈ, ਇਸ ਲਈ ਉਸ ਨੇ ਲੰਡਨ ਜਾਣਾ ਹੈ| ਜ਼ਿਕਰਯੋਗ ਹੈ ਕਿ ਰਾਬਰਟ ਇਸ ਮਾਮਲੇ ਵਿੱਚ ਸ਼ਰਤੀਆ ਪੇਸ਼ਗੀ ਜ਼ਮਾਨਤ ਤੇ ਬਾਹਰ ਹਨ| ਉਨ੍ਹਾਂ ਨੂੰ ਬਿਨਾਂ ਮਨਜ਼ੂਰੀ ਵਿਦੇਸ਼ ਜਾਣ ਅਤੇ ਜਾਂਚ ਲਈ ਪੇਸ਼ ਹੋਣ ਦੀ ਸ਼ਰਤ ਨਾਲ ਜ਼ਮਾਨਤ ਦਿੱਤੀ ਗਈ ਹੈ| ਹੁਣ ਵਾਡਰਾ ਵਲੋਂ ਕੋਰਟ ਨੂੰ ਕਿਹਾ ਗਿਆ ਹੈ ਕਿ ਈ.ਡੀ. ਕਹਿ ਰਿਹਾ ਹੈ ਇਹ ਸਿਰਫ਼ ਰੂਟੀਨ ਚੈਕਅਪ ਹੈ ਪਰ ਅਸੀਂ ਮੈਡੀਕਲ ਰਿਪੋਰਟ ਦਾਖਲ ਕਰ ਕੇ ਸਬੂਤ ਦੇ ਰਹੇ ਹਾਂ ਕਿ ਉਨ੍ਹਾਂ ਦੀ ਵੱਡੀ ਅੰਤੜੀ ਵਿੱਚ ਟਿਊਮਰ ਹੈ| ਦਰਅਸਲ ਰਾਬਰਟ ਵਿਰੁੱਧ ਦਰਜ ਈ.ਡੀ. ਦਾ ਮਾਮਲਾ ਲੰਡਨ ਦੇ 12 ਬ੍ਰਾਇਨਸਟਨ ਸਕਵਾਇਰ ਵਿੱਚ 19 ਲੱਖ ਪਾਊਂਡ ਕੀਮਤ ਦੀ ਜਾਇਦਾਦ ਦੀ ਖਰੀਦ ਵਿੱਚ ਹੋਏ ਮਨੀ ਲਾਂਡਰਿੰਗ ਦੇ ਦੋਸ਼ਾਂ ਨਾਲ ਜੁੜਿਆ ਹੈ| ਇਸ ਜਾਇਦਾਦ ਵਿੱਚ ਰਾਬਰਟ ਦਾ ਕਥਿਤ ਤੌਰ ਤੇ ਮਾਲਕਾਨਾ ਹੱਕ ਹੋਣ ਦਾ ਦੋਸ਼ ਹੈ|


