ਐਨ.ਡੀ.ਏ. ਨੂੰ ਰਾਜ ਸਭਾ ‘ਚ ਅਗਲੇ ਸਾਲ ਮਿਲ ਸਕਦੈ ਬਹੁਮੱਤ

ਨਵੀਂ ਦਿੱਲੀ – ਕੌਮੀ ਜਮਹੂਰੀ ਗੱਠਜੋੜ ਨੂੰ ਕੋਈ ਫ਼ਿਕਰ ਨਹੀਂ ਹੈ। ਲੋਕ ਸਭਾ ‘ਚ ਉਸ ਕੋਲ ਪੂਰਨ ਬਹੁਮੱਤ ਹੈ ਪਰ ਰਾਜ ਸਭਾ ‘ਚ ਹਾਲੇ ਨਹੀਂ ਹੈ। ਪਰ ਐੱਨਡੀਏ ਕੋਲਅਗਲੇ ਸਾਲ ਰਾਜ ਸਭਾ ‘ਚ ਵੀ ਬਹੁਮੱਤ ਹੋ ਜਾਵੇਗਾ।ਮੋਦੀ ਸਰਕਾਰ ਲਈ ਰਾਜ ਸਭਾ ਬਹੁਤ ਅਹਿਮ ਹੈ ਕਿਉਂਕਿ ਕਈ ਅਹਿਮ ਬਿਲ ਬਹੁਮੱਤ ਦੀ ਕਮੀ ਕਾਰਨ ਰੁਕੇ ਪਏ ਹਨ। ਕੋਈ ਵੀ ਬਿਲ ਪਾਸ ਕਰਵਾਉਣ ਲਈ ਸੰਸਦ ਦੇ ਦੋਵੇ। ਸਦਨਾਂ ਲੋਕ ਸਭਾ ਤੇ ਰਾਜ ਸਭਾ ਵਿੱਚ ਬਹੁਮੱਤ ਹੋਣਾ ਜ਼ਰੂਰੀ ਹੁੰਦਾ ਹੈ। ਅਗਲੇ ਸਾਲ ਭਾਜਪਾ ਦੀਆਂ 10 ਸੀਟਾਂ ਰਾਜ ਸਭਾ ਵਿੱਚ ਵਧ ਜਾਣਗੀਆਂ ਤੇ ਉਸ ਦੇ ਮੈਂਬਰਾਂ ਦੀ ਗਿਣਤੀ ਵਧ ਕੇ 83 ਹੋ ਜਾਵੇਗੀ। ਭਾਜਪਾ ਦੀ ਅਗਵਾਈ ਹੇਠਲੇ ਐੱਨਡੀਏ ਕੋਲ 107 ਸੀਟਾਂ ਹੋ ਸਕਦੀਆਂ ਹਨ। ਇਹ ਗਿਣਤੀ ਉਸ ਦੀ ਮੌਜੂਦਾ ਗਿਣਤੀ ਤੋਂ 7 ਵੱਧ ਹੋ ਜਾਵੇਗੀ ਤੇ 243 ਮੈਂਬਰਾਂ ਵਾਲੀ ਰਾਜ ਸਭਾਵਿੱਚ ਬਹੁਮੱਤ ਤੋਂ ਸਿਰਫ਼ 15 ਘੱਟ ਰਹਿ ਜਾਵੇਗੀ।

VIA PUNJAB