ਯੋਗ ਦੇ ਪ੍ਰਸਾਰ ਲਈ ਯੋਗ ਆਯੋਗ’ ਦਾ ਗਠਨ ਕੀਤਾ ਜਾਵੇਗਾ

ਚੰਡੀਗੜ – ਹਰਿਆਣਾ ਦੇ ਖੇਡ ਅਤੇ ਯੁਵਾ ਮਾਮਲੇ ਮੰਤਰੀ ਅਨਿਲ ਵਿਜ ਨੇ ਕਿਹਾ ਕਿ ਯੋਗ ਨੂੰ ਲੋਕਾਂ ਦੇ ਜੀਵਨ ਦਾ ਹਿੱਸਾ ਬਨਾਉਣ ਅਤੇ ਇਸ ਦੇ ਸਮੂਚਿਤ ਪ੍ਰਚਾਰ-ਪ੍ਰਸਾਰ ਲਈ ਰਾਜ ਵਿਚ ‘ਯੋਗ ਆਯੋਗ’ ਦਾ ਗਠਨ ਕੀਤਾ ਜਾਵੇਗਾ| ਖੇਡ ਮੰਤਰੀ ਨੇ ਦਸਿਆ ਕਿ ਇਸ ਸਬੰਧ ਵਿਚ ਮੁੱਖ ਮੰਤਰੀ ਮਨੋਹਰ ਲਾਲ ਦੀ ਅਗਵਾਈ ਹੇਠ ਆਯੋਜਿਤ ਵੱਖ-ਵੱਖ ਵਿਭਾਗਾਂ ਦੀ ਮੀਟਿੰਗ ਵਿਚ ਇਹ ਫ਼ੈਸਲਾ ਕੀਤਾ ਗਿਆ ਹੈ| ਇਸ ਵਿਚ ਖੇਡ ਅਤੇ ਯੁਵਾ ਮਾਮਲੇ, ਸਿਹਤ, ਪੁਲਿਸ, ਸਿਖਿਆ ਸਮੇਤ ਕਈ ਵਿਭਾਗਾਂ ਦੇ ਅਧਿਕਾਰੀਆਂ ਨੇ ਹਿੱਸਾ ਲਿਆ| ਸ੍ਰੀ ਵਿਜ ਨੇ ਦਸਿਆ ਕਿ ਹਰੇਕ ਸਾਲ ਦੀ ਤਰਾਂ ਇਸ ਵਾਰ ਰੋਹਤਕ ਵਿਚ 21 ਜੂਨ ਨੂੰ ਰਾਜ ਪੱਧਰ : ਯੋਗ ਦਿਵਸ ਦਾ ਆਯੋਜਨ ਕੀਤਾ ਜਾਵੇਗਾ, ਜਿਸ ਵਿਚ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਬਤੌਰ ਮੁੱਖ ਮਹਿਮਾਨ ਹਿੱਸਾ ਲੈਣਗੇ| ਉਨਾਂ ਨੇ ਕਿਹਾ ਕਿ ਪਿਛਲੇ ਸਾਲ ਦੀ ਤਰਾਂ ਇਸ ਵਾਰ ਵੀ ਰਾਜ ਦੇ ਸਾਰੇ ਵਿਧਾਨ ਸਭਾ ਖੇਤਰਾਂ ਵਿਚ ਯੋਗ ਦਿਵਸ ਮਨਾਇਆ ਜਾਵੇਗਾ| ਇੰਨਾਂ ਵਿਚ ਰਾਜ ਦੇ ਸਾਰੇ ਮੰਤਰੀਆਂ, ਸਾਂਸਦਾਂ ਅਤੇ ਵਿਧਾਇਕਾਂ ਦੀ ਡਿਊਟੀਆਂ ਲਗਾਈਆ ਜਾਣਗੀਆਂ, ਜੋ ਕਿ ਵੱਖ-ਵੱਖ ਹਲਕਿਆਂ ਵਿਚ ਯੋਗ ਦੇ ਪ੍ਰੋਗ੍ਰਾਮ ਵਿਚ ਹਿੱਸਾ ਲੈਣਗੇ|

VIA PUNJAB