ਹਰਿਆਣਾ ‘ਚ ਵਧੀਆ ਸਿਹਤ ਸੇਵਾਵਾਂ ਦੇ ਨਤੀਜੇ ਵੱਜੋਂ ਬੱਚਾ ਤੇ ਮਾਂ ਮੌਤ ਦਰ ਵਿਚ ਕਮੀ ਆਈ – ਸਿੱਖਿਆ ਮੰਤਰੀ

ਚੰਡੀਗੜ – ਹਰਿਆਣਾ ਦੇ ਸਿਹਤ ਮੰਤਰੀ ਅਨਿਲ ਵਿਜ ਨੇ ਕਿਹਾ ਕਿ ਸੂਬੇ ਵਿਚ ਮਹੁੱਇਆ ਕਰਵਾਈ ਜਾ ਰਹੀ ਵਧੀਆ ਸਿਹਤ ਸੇਵਾਵਾਂ ਦੇ ਨਤੀਜੇ ਵੱਜੋਂ ਬੱਚਾ ਮੌਤ ਦਰ 41 ਤੋਂ ਘੱਟ ਕੇ 30 ਅਤੇ ਮਾਂ ਮੌਤ ਦਰ 127 ਤੋਂ ਘੱਟ ਦੇ 101 ਹੋ ਗਈ ਹੈ| ਸ੍ਰੀ ਵਿਜ ਨੇ ਬਿਹਾਰ ਵਿਚ ਬੱਚਿਆਂ ਦੀ ਮੌਤ ‘ਤੇ ਬੋਲਦੇ ਹੋਏ ਕਿਹਾ ਕਿ ਇਹ ਇਕ ਖ਼ਾਸ ਖੇਤਰ ਦੀ ਬਿਮਾਰੀ ਹੈ, ਫਿਰ ਵੀ ਸਾਡਾ ਵਿਭਾਗ ਨੂੰ ਅਜਿਹੇ ਕਿਸੇ ਵੀ ਬਿਮਾਰੀ ਤੋਂ ਸੁਚੇਤ ਰਹਿਣ ਦੇ ਆਦੇਸ਼ ਦਿੱਤੇ ਹਨ| ਉਨਾਂ ਕਿਹਾ ਿਕ ਗੁਰੂਗ੍ਰਾਮ ਬਾਰੇ ਵਿਚ ਕਿਸੇ ਨੇ ਮੀਡਿਆ ਨੂੰ ਗਲਤ ਜਾਣਕਾਰੀ ਦਿੱਤੀ ਹੈ, ਜਿਸ ਬਾਰੇ ਜਾਂਚ ਕਰਵਾਈ ਜਾਵੇਗੀ|ਸਿਹਤ ਮੰਤਰੀ ਨੇ ਕਿਹਾ ਕਿ ਆਊਟਸੋਰਸਿੰਗ ਵਿਚ ਭ੍ਰਿਸ਼ਟਾਚਾਰ ਦੀ ਸ਼ਿਕਾਇਤ ਮਿਲ ਰਹੀ ਹੈ, ਜਿੰਨਾਂ ਦੀ ਜਾਂਚ ਦੇ ਆਦੇਸ਼ ਦਿੱਤੇ ਜਾਂਦੇ ਹਨ| ਇਸ ਤੋਂ ਇਲਾਵਾ ਕੁਝ ਥਾਂਵਾਂ ‘ਤੇ ਤਾਂ ਠੇਕੇਦਾਰਾਂ ਦੇ ਖਿਲਾਫ ਮਾਮਲਾ ਵੀ ਦਰਜ ਕਰਵਾਇਆ ਹੈ| ਇਸ ਦੇ ਨਾਲ ਹੀ ਸਰਕਾਰ ਵੱਲੋਂ ਰੈਗੂਲਰ ਭਰਤੀ ਪ੍ਰਕ੍ਰਿਆ ਵੀ ਜਾਰੀ ਹੈ|ਸ੍ਰੀ ਵਿਜ ਨੇ ਦੁਸ਼ਯੰਤ ਚੌਟਾਲਾ ‘ਤੇ ਪੁੱਛੇ ਗਏ ਸੁਆਲ ਦਾ ਜਵਾਬ ਦਿੰਦੇ ਹੋਏ ਕਿਹਾ ਕਿ ਉਹ ਕਿਸੇ ਗਲਤ ਤਾਲੇ ਦੀ ਚਾਬੀ ਲੈ ਕੇ ਘੁੰਮ ਰਹੇ ਹਨ| ਜੇਕਰ ਕੋਈ ਅਜਿਹੀ ਚਾਬੀ ਉਨਾਂ ਦੇ ਹੱਥ ਲਗ ਗਈ ਹੈ ਕਿ ਉਹ ਕਿਸੇ ਵੀ ਤਾਲੇ ਨੂੰ ਖੋਲ ਸਕਦੇ ਹਨ ਤਾਂ ਉਨਾਂ ਨੇ ਸੱਭ ਤੋਂ ਪਹਿਲਾਂ ਆਪਣੇ ਪਿਤਾ ਤੇ ਦਾਦਾ ਨੂੰ ਜੇਲ ਤੋਂ ਛੁੜਾਨਾ ਚਾਹੀਦਾ ਹੈ, ਜੋ ਕਿ ਭ੍ਰਿਸ਼ਟਾਚਾਰ ਦੇ ਮਾਮਲੇ ਵਿਚ ਸਜ਼ਾ ਕੱਟ ਰਹੇ ਹਨ|

VIA PUNJAB