ਯੋਗ ਭਾਰਤੀ ਸਭਿਆਚਾਰ ਦਾ ਪ੍ਰਤੀਕ ਹੈ ਜਿਸ ਨੂੰ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਵਿਸ਼ਵ ਦਾ ਰਾਜਦੂਤ ਬਣਾਇਆ ਹੈ – ਕੇਂਦਰੀ ਗ੍ਰਹਿ ਮੰਤਰੀ

ਚੰਡੀਗੜ – ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਦੀ ਸੂਬੇ ਵਿੱਚ ਯੋਗ ਨੂੰ ਪ੍ਰੋਤਸਾਹਨ ਦੇਣ ਲਈ ਚੁੱਕੇ ਜਾ ਰਹੇ ਕਦਮਾਂ ਨੂੰ ਉਸ ਸਮੇਂ ਹੋਰ ਵੱਧ ਜੋਰ ਮਿਲਿਆ ਜਦੋਂ ਕੇਂਦਰੀ ਗ੍ਰਹਿ ਮੰਤਰੀ ਸ੍ਰੀ ਅਮਿਤ ਸ਼ਾਹ ਨੇ ਪੰਜਵੇਂ ਕੌਮਾਂਤਰੀ ਯੋਗ ਦਿਵਸ ‘ਤੇ ਇੱਥੇ ਮੇਲਾ ਗਰਾਊਂਡ ਵਿੱਚ ਆਯੋਜਿਤ ਰਾਜ ਪੱਧਰ ਸਮਾਰੋਹ ਵਿੱਚ ਪ੍ਰਸੰਸਾਂ ਕੀਤੀ ਅਤੇ ਕਿਹਾ ਕਿ ਯੋਗ ਭਾਰਤੀ ਸਭਿਆਚਾਰ ਦਾ ਪ੍ਰਤੀਕ ਹੈ ਜਿਸ ਨੂੰ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਵਿਸ਼ਵ ਦਾ ਰਾਜਦੂਤ ਬਣਾਇਆ ਹੈ| ਸ੍ਰੀ ਅਮਿਤ ਸ਼ਾਹ ਨੇ ਕਿਹਾ ਕਿ ਯੋਗ ਮਨ, ਆਤਮਾ ਅਤੇ ਸਰੀਰ ਨੂੰ ਜੋੜਦਾ ਹੈ ਅਤੇ ਸਾਨੂੰ ਸਕਾਰਾਤਮਕ ਦਿਸ਼ਾ ਵਿੱਚ ਅੱਗੇ ਵਧਾਉਂਦਾ ਹੈ| ਲੰਬੇ ਸਮੇਂ ਤੋਂ ਦੇਸ਼ ਗੁਲਾਮ ਰਿਹਾ, ਜਿਸ ਕਾਰਨ ਯੋਗ ਆਮ ਵਿਅਕਤੀ ਤੋਂ ਹਟ ਕੇ ਰਿਸ਼ੀ – ਮੁਨੀਆਂ ਤੱਕ ਸੀਮਿਤ ਹੋ ਗਿਆ ਸੀ| ਸਾਲ 2014 ਵਿੱਚ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੀ ਸਰਕਾਰ ਦੇ ਸਮੇਂ ਇੱਕ ਨਵੀਂ ਕ੍ਰਾਂਤੀ ਆਈ, ਜਿਸ ਨੇ ਯੋਗ ਅਭਿਆਸ ਨੂੰ ਜਨ-ਜਨ ਦੀ ਜੀਵਨ ਸ਼ੈਲੀ ਦਾ ਹਿੱਸਾ ਬਣਾ ਕੇ ਇਸ ਪ੍ਰਾਚੀਨ ਵਿਧੀ ਨੂੰ ਮੁੜ ਜਿੰਦਾ ਕੀਤਾ| ਅੱਜ ਯੋਗ ਨੇ ਲੋਕਾਂ ਦੇ ਸਿਹਤ ਦਾ ਕਾਇਆ-ਕਲਪ ਕਰ ਦਿੱਤਾ ਹੈ| ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ 11 ਦਸੰਬਰ 2014 ਨੂੰ ਸੰਯੁਕਤ ਰਾਸ਼ਟਰ ਮਹਾਸਭਾ ਵਿੱਚ 177 ਦੇਸ਼ਾਂ ਦਾ ਸਮਰਥਨ ਹਾਸਲ ਕਰ ਕੌਮਾਂਤਰੀ ਯੋਗ ਦਿਵਸ ਦੀ ਸ਼ੁਰੂਆਤ ਕਰਵਾਈ ਅਤੇ ਅੱਜ 21 ਜੂਨ ਨੂੰ ਸੰਸਾਰ ਦੇ 200 ਤੋਂ ਵੱਧ ਦੇਸ਼ਾਂ ਵਿੱਚ ਯੋਗ ਦਿਵਸ ਮਨਾਇਆ ਜਾ ਰਿਹਾ ਹੈ| ਪ੍ਰਧਾਨ ਮੰਤਰੀ ਨੇ ਭਾਰਤ ਨੂੰ ਮੁੜ ਸੰਸਾਰਿਕ ਗੁਰੂ ਬਣਾਉਣ ਦੀ ਦਿਸ਼ਾ ਵਿੱਚ ਕਾਰਜ ਕੀਤਾ ਹੈ| ਯੋਗ ਗੁਰੂਆਂ ਰਿਸ਼ੀ-ਮੁਨੀਆਂ ਨੂੰ ਨਮਨ ਕਰਦੇ ਹੋਏ ਸ੍ਰੀ ਅਮਿਤ ਸ਼ਾਹ ਨੇ ਕਿਹਾ ਕਿ ਬਾਬਾ ਰਾਮਦੇਵ ਨੇ ਹੀ ਯੋਗ ਨੂੰ ਅੱਗੇ ਵਧਾਉਣ ਦੀ ਦਿਸ਼ਾ ਵਿੱਚ ਕਾਰਜ ਕੀਤਾ| ਉਨਾਂ ਨੇ ਮੁੱਖ ਮੰਤਰੀ ਨੂੰ ਸਾਧੂਵਾਦ ਦਿੰਦੇ ਹੋਏ ਕਿਹਾ ਕਿ ਹਰਿਆਣਾ ਸਰਕਾਰ ਨੇ ਯੋਗ ਨੂੰ ਵਧਾਉਣ ਲਈ ਚੰਗੇ ਕਦਮ ਵਧਾਏ ਹਨ| ਮੁੱਖ ਮੰਤਰੀ ਸ੍ਰੀ ਮਨੌਹਰ ਲਾਲ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਹਰਿਆਣਾ ਵਿੱਚ ਆਯੋਜਿਤ ਰਾਜ ਪੱਧਰ ਸਮਾਰੋਹ ਵਿੱਚ ਪੁੱਜਣ ‘ਤੇ ਸਵਾਗਤ ਕਰਦੇ ਹੋਏ ਕਿਹਾ ਕਿ ਯੋਗ ਨੂੰ ਪ੍ਰੋਤਸਾਹਨ ਦੇਣ ਲਈ ਰਾਜ ਸਰਕਾਰ ਨੇ ਯੋਗ ਪਰਿਸ਼ਦ ਦਾ ਗਠਨ ਕੀਤਾ ਹੈ| ਇਸ ਤੋਂ ਨਿਵਾ, ਇਕ ਹਜਾਰ ਤੋਂ ਵੱਧ ਵਿਯਾਮਸ਼ਾਲਾਂ ਖੁੱਲੇ ਹਨ ਅਤੇ ਇਹਨਾਂ ਵਿੱਚ ਯੋਗ ਸਿਖਿਅਕਾਂ ਨੂੰ ਨਿਯੁਕਤ ਕੀਤਾ ਜਾ ਰਿਹਾ ਹੈ| ਉਨਾਂ ਨੇ ਕਿਹਾ ਕਿ ਅੱਜ ਵੀ ਹਰਿਆਣਾ ਦੇ ਲਗਭਗ 80 ਥਾਵਾਂ ‘ਤੇ ਯੋਗ ਦੇ ਪ੍ਰੋਗ੍ਰਾਮ ਆਯੋਜਿਤ ਕੀਤੇ ਜਾ ਰਹੇ ਹਨ, ਜਿਨਾਂ ਵਿੱਚ ਪੰਜ ਲੱਖ ਤੋਂ ਵੱਧ ਲੋਕਾਂ ਨੇ ਯੋਗ ਅਭਿਆਸ ਕੀਤਾ ਹੈ| ਉਨਾਂ ਨੇ ਪਤੰਜਲੀ ਯੋਗ ਪੀਠ ਦੇ ਸਹਿਯੋਗ ਲਈ ਪ੍ਰਸੰਸਾਂ ਕੀਤੀ, ਜਿਨਾਂ ਦੇ ਯਤਨਾਂ ਨਾਲ ਹਰਿਆਣਾ ਵਿੱਚ ਯੋਗ ਸਾਧਕ ਟ੍ਰੇਨਡ ਹੋਏ, ਜੋ ਨੌਜੁਆਨਾਂ, ਔਰਤਾਂ ਅਤੇ ਬਜੁਰਗਾਂ ਨੂੰ ਵੀ ਯੋਗ ਨਾਲ ਜੋੜ ਰਹੇ ਹਨ| ਮੁੱਖ ਮੰਤਰੀ ਨੇ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਲਈ ਪ੍ਰਸੰਸਾਂ ਕਰਦੇ ਹੋਏ ਕਿਹਾ ਕਿ ਅੱਜ ਤੋਂ ਪੰਜ ਸਾਲ ਪੂਰਵ ਸ੍ਰੀ ਮੋਦੀ ਨੇ ਸੰਯੁਕਤ ਰਾਸ਼ਟਰ ਮਹਾਸਭਾ ਵਿੱਚ ਪ੍ਰਸਤਾਵ ਪਾਰਿਤ ਕਰਵਾ ਕੇ ਯੋਗ ਨੂੰ ਕੌਮਾਂਤਰੀ ਪਹਿਚਾਣ ਦਵਾਈ| ਅੱਜ ਹਰਿਆਣਾ ਦਾ ਯੁਵਾ ਯੋਗ ਨੂੰ ਆਪਣੀ ਰੋਜਮਰਾ ਦਾ ਹਿੱਸਾ ਬਣਾ ਰਿਹਾ ਹੈ| ਖੇਡ ਅਤੇ ਯੁਵਾ ਪ੍ਰੋਗ੍ਰਾਮ ਮੰਤਰੀ ਅਨਿਲ ਵਿਜ ਨੇ ਧੰਨਵਾਦ ਪ੍ਰਗਟਾਉਂਦੇ ਹੋਏ ਸਮਾਰੋਹ ਵਿੱਚ ਪੁੱਜਣ ਲਈ ਕੇਂਦਰੀ ਗ੍ਰਹਿ ਮੰਤਰੀ ਅਤੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਦਾ ਧੰਨਵਾਦ ਵਿਅਕਤ ਕੀਤਾ ਅਤੇ ਕਿਹਾ ਕਿ ਯੋਗ ਸਰੀਰ ਮਨ ਅਤੇ ਆਤਮਾ ਨੂੰ ਜੋੜਨ ਦਾ ਕਾਰਜ ਕਰਦਾ ਹੈ ਅਤੇ ਸਾਨੂੰ ਇੱਕ ਨਿਯਮ ਵਿੱਚ ਬੰਨ ਕੇ ਅੱਗੇ ਵੱਧਣ ਦੀ ਪ੍ਰੇਰਨਾ ਦਿੰਦਾ ਹੈ| ਉਨਾਂ ਨੇ ਸਹਿਕਾਰਿਤਾ ਰਾਜ ਮੰਤਰੀ ਸ੍ਰੀ ਮਨੀਸ਼ ਗਰੋਵਰ ਅਤੇ ਉਨਾਂ ਦੀ ਟੀਮ ਅਤੇ ਜਿਲਾ ਪ੍ਰਸ਼ਾਸਨ ਰੋਹਤਕ ਦੇ ਕੋਸ਼ਿਸ਼ਾਂ ਦੀ ਵੀ ਪ੍ਰਸੰਸਾਂ ਕੀਤੀ, ਜਿਨਾਂ ਦੀ ਕੜੀ ਮਿਹਨਤ ਦੇ ਫਲਸਰੂਪ ਅਜਿਹੇ ਸਮਾਰੋਹ ਸਫਲਤਾਪੂਰਵਕ ਸਪੰਨ ਹੋਏ ਹਨ| ਯੋਗ ਅਚਾਰਿਆ ਰਾਕੇਸ਼ ਮਿੱਤਲ ਨੇ ਸਾਰਿਆਂ ਨੂੰ ਯੋਗ ਸਾਧਨਾ ਕਰਵਾਈ ਅਤੇ ਯੋਗਦੇ ਮਹੱਤਵ ਨੂੰ ਮਨੁੱਖ ਦੇ ਜੀਵਨ ‘ਤੇ ਪੈਣ ਵਾਲੇ ਪ੍ਰਭਾਵ ਦੇ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ| ਯੋਗ ਦੀ ਮਹੱਤਤਾ ਦੀ ਕੇਂਦਰੀ ਗ੍ਰਹਿ ਮੰਤਰੀ ਸ੍ਰੀ ਅਮਿਤ ਸ਼ਾਹ ਅਤੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਵੀ ਪ੍ਰਸੰਸਾਂ ਕੀਤੀ ਅਤੇ ਸਫਲ ਜੀਵਨ ਬਤੀਤ ਕਰਨ ਲਈ ਇਸ ਨੂੰ ਹਰ ਇੱਕ ਮਨੁੱਖ ਲਈ ਜ਼ਰੂਰੀ ਦੱਸਿਆ| ਇਸ ਮੌਕੇ ‘ਤੇ ਰੋਹਤਕ ਦੇ ਸਾਂਸਦ ਡਾ. ਅਰਵਿੰਦ ਸ਼ਰਮਾ, ਰਾਜ ਸਭਾ ਸਾਂਸਦ ਅਤੇ ਭਾਜਪਾ ਦੇ ਮਹਾਮੰਤਰੀ ਅਨਿਲ ਜੈਨ, ਵਿਧਾਇਕ ਅਤੇ ਭਾਜਪਾ ਪ੍ਰਦੇਸ਼ ਪ੍ਰਧਾਨ ਸੁਭਾਸ਼ ਬਰਾਲਾ, ਰਾਜ ਦੇ ਮੁੱਖ ਸਕੱਤਰ ਡੀ.ਐਸ. ਢੇਸੀ, ਆਯੂਸ਼ ਵਿਭਾਗ ਦੇ ਵਧੀਕ ਮੁੱਖ ਸਕੱਤਰ ਰਾਜੀਵ ਅਰੋੜਾ, ਨਿਦੇਸ਼ਕ ਅਮਨੀਤ ਪੀ. ਕੁਮਾਰ, ਸਮੇਤ ਵੱਡੀ ਗਿਣਤੀ ਵਿੱਚ ਅਧਿਕਾਰੀ, ਕਰਮਚਾਰੀ, ਮਹਿਲਾ, ਪੁਰਸ਼ ਅਤੇ ਸਕੂਲੀ ਬੱਚੇ, ਪੰਤਜਲੀ ਯੋਗ ਕਮੇਟੀ ਦੇ ਸਾਧਕ ਅਤੇ ਸਮਾਜਿਕ ਸੰਗਠਨਾਂ ਦੇ ਕਰਮਚਾਰੀ ਮੌਜੂਦ ਸਨ| ਡਿਪਟੀ ਕਮਿਸ਼ਨਰ ਆਰ.ਐਸ. ਵਰਮਾ ਨੇ ਕਿਹਾ ਹੈ ਕਿ ਪ੍ਰਦੇਸ਼ ਪੱਧਰ ਯੋਗ ਕੈਂਪ ਵਿੱਚ ਵਿਛਾਏ ਗਏ ਮੈਟ ਯੋਗ ਸਾਧਕਾਂ ਲਈ ਹੀ ਸਨ| ਪ੍ਰੋਗ੍ਰਾਮ ਦੇ ਸਮਾਪਤੀ ਦੇ ਬਾਅਦ ਸਾਰੇ ਯੋਗ ਸਾਧਕ ਇਹ ਮੈਟ ਆਪਣੇ ਨਾਲ ਯਾਦਗਾਰ ਦੇ ਤੌਰ ‘ਤੇ ਘਰ ਲੈ ਗਏ| ਜਿਲਾ ਪ੍ਰਸ਼ਾਸਨ ਨੇ ਕਿਸੇ ਵੀ ਸਾਧਕ ਨੂੰ ਇਸ ਲਈ ਮੈਟ ਲੈ ਜਾਣ ਤੋਂ ਮਨਾ ਨਹੀਂ ਕੀਤਾ|

VIA PUNJAB