- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਪੰਜਾਬ ਦੇ ਮੁੱਖਮੰਤਰੀ ਕੈਪਟਨ ਅਮਰਿੰਦਰ ਸਿੱਘ ਨੂੰ ਮਿਲਿਆ ਜੈਕ ਦਾ ਵਫਦ
ਸੀਐਮ ਨੇ ਇੱਕ ਹਫਤੇ ਦੇ ਅੰਦਰ ਬਿੱਲਾਂ ਦੇ ਭੁਗਤਾਨ ਦੇ ਦਿੱਤੇ ਨਿਰਦੇਸ਼
ਚੰਡੀਗੜ – ਜੁਆਇੰਟ ਐਕਸ਼ਨ ਕਮੇਟੀ ਦਾ ਇੱਕ ਵਫਦ ਚੰਡੀਗੜ ਵਿੱਚ ਜੈਕ ਚੈਅਰਮੈਨ ਸ਼੍ਰੀ ਅਸ਼ਵਨੀ ਸੇਖੜੀ ਦੀ ਅਗਵਾਈ ਵਿੱਚ ਪੰਜਾਬ ਦੇ ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਮਿਲਿਆ। ਜੈਕ ਦੇ ਬੁਲਾਰੇ ਡਾ.ਅੰਸ਼ੂ ਕਟਾਰੀਆ ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸੀਐਮ ਦੇ ਨਾਲ ਹੋਈ ਇੱਕ ਸੰਖਪਿਤ ਮੀਟਿੰਗ ਦੇ ਦੌਰਾਨ ਅਸ਼ਵਨੀ ਸੇਖੜੀ ਨੇ ਪੋਸਟ ਮੈਟਰਿਕ ਸਕਾਲਰਸ਼ਿਪ ਦੇ ਭੁਗਤਾਨ ਵਿੱਚ ਹੋ ਰਹੀ ਦੇਰੀ ਦੇ ਬਾਰੇ ਵਿੱਚ ਚਾਨਣਾ ਪਾਇਆ ਅਤੇ ਜਾਣੂ ਕਰਵਾਇਆ ਕਿ ਪੰਜਾਬ ਅਨਏਡਿਡ ਕਾਲੇਜਿਸ ਨੂੰ ਅਨੂਸੂਚਿਤ ਵਿਦਿਆਰਥੀਆਂ ਨੂੰ ਸੈਸ਼ਨ 2019-20 ਵਿੱਚ ਦਾਖਿਲਾ ਲੈਣ ਵਿੱਚ ਮੁਸ਼ਕਿਲ ਆ ਰਹੀ ਹੈ ਕਿਉਂਕਿ ਪਿਛਲੇ 3 ਸਾਲਾਂ ਦੀ ਸਕਾਲਰਸ਼ਿਪ ਰਕਮ ਕੇਂਦਰ ਸਰਕਾਰ ਅਤੇ ਰਾਜ ਸਰਕਾਰ ਕੋਲ ਬਕਾਇਆ ਪਈ ਹੈ।ਸੇਖੜੀ ਵੱਲੋਂ ਚੁੱਕੀ ਗਈ ਸਮੱਸਿਆਂ ਨੂੰ ਸੁਣਨ ਤੋ ਬਾਅਦ ਸੀਐਮ ਨੇ ਤੁਰੰਤ ਸੰਬੰਧਿਤ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਸਮਾਜ ਕਲਿਆਣ ਖਜ਼ਾਨਾ ਵਿਭਾਗ ਵੱਲੋਂ ਕੀਤੇ ਗਏ ਸਾਰੇ ਬਿੱਲਾਂ ਦਾ ਭੁਗਤਾਨ ਇੱਕ ਹਫਤੇ ਦੇ ਅੰਦਰ ਕਰਵਾ ਦਿੱਤਾ ਜਾਵੇ। ਪੁਟਿਆ, ਪ੍ਰਧਾਨ, ਸ. ਮਨਜੀਤ ਸਿੰਘ; ਪ੍ਰਧਾਨ, ਬੀਐਡ ਫੈਡਰੇਸ਼ਨ, ਸਰਦਾਰ ਜਗਜੀਤ ਸਿੰਘ; ਨਰਸਿੰਗ ਕਾਲਜ ਐਸੋਸੀਏਸ਼ਨ ਦੇ ਪ੍ਰਧਾਨ ਸ੍ਰੀ ਚਰਨਜੀਤ ਵਲੀਆ; ਕਨਫੈਡਰੇਸ਼ਨ ਆਫ ਪੰਜਾਬ ਅਨਏਡਿਡ ਇੰਸਟੀਚਿਊਸ਼ਨ ਦੇ ਪ੍ਰਧਾਨ ਸ਼. ਅਨਿਲ ਚੋਪੜਾ; ਅਕਾਦਮਿਕ ਸਲਾਹਕਾਰ ਫੋਰਮ ਦੇ ਪ੍ਰਧਾਨ ਗੁਰਮੀਤ ਸਿੰਘ ਧਾਲੀਵਾਲ; ਈ.ਟੀ.ਟੀ. ਫੈਡਰੇਸ਼ਨ ਦੇ ਪ੍ਰਧਾਨ ਨਿਰਮਲ ਸਿੰਘ; ਪੀ ਯੂ ਬੀ.ਐਡ. ਐਸੋਸੀਏਸ਼ਨ ਤੋ ਸ਼੍ਰੀ ਜਸਿਨਿਕ ਸਿੰਘ; ਪੰਜਾਬ ਅਨਏਡਿਡ ਡਿਗਰੀ ਕਾਲਜਜ ਐਸੋਸੀਏਸ਼ਨ (ਪੁਡਕਾ) ਤੋ ਸ. ਸੁਖਮੰਦਰ ਸਿੰਘ ਚੱਠਾ; ਆਈ.ਟੀ.ਆਈ. ਐਸੋਸੀਏਸ਼ਨ ਤੋ ਸ਼੍ਰੀ ਸ਼ਿਮਾਂਸ਼ੂ ਗੁਪਤਾ; ਪੌਲੀਟੈਕਨਿਕ ਐਸੋਸੀਏਸ਼ਨ ਤੋ ਸ. ਰਾਜਿੰਦਰ ਧਨੋਆ; ਕਨਫੈਡਰੇਸ਼ਨ ਆਫ ਅਨਏਡਿਡ ਕਾਲਜਜ ਐਸੋਸੀਏਸ਼ਨ ਤੋ ਸ਼. ਵਿਪਿਨ ਸ਼ਰਮਾ; ਜੀ.ਐਨ.ਡੀ.ਯੂ ਬੀ.ਏਡ ਐਸੋਸੀਏਸ਼ਨ ਤੋ ਡਾ. ਸਤਵਿੰਦਰ ਸੰਧੂ ਆਦਿ ਨੇ ਤੁਰੰਤ ਕਾਰਵਾਈ ਦੇ ਲਈ ਸੀਐਮ, ਪੰਜਾਬ ਦਾ ਧੰਨਵਾਦ ਕੀਤਾ।


