- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਫ਼ਾਇਰ ਸੇਫ਼ਟੀ ਉਪਾਆਂ ਨੂੰ ਮਜਬੂਤ ਕਰਨ ਲਈ ਫ਼ਾਇਰ ਸੇਫ਼ਟੀ ਐਪ ਬਣਾਈ ਜਾਵੇਗੀ – ਸਥਾਨਕ ਸਰਕਾਰ ਮੰਤਰੀ
ਚੰਡੀਗੜ – ਹਰਿਆਣਾ ਸਥਾਨਕ ਸਰਕਾਰ ਮੰਤਰੀ ਕਵਿਤਾ ਜੈਨ ਨੇ ਕਿਹਾ ਕਿ ਸੂਬੇ ਵਿਚ ਫ਼ਾਇਰ ਸੇਫ਼ਟੀ ਉਪਾਆਂ ਨੂੰ ਮਜਬੂਤ ਕਰਨ ਦੇ ਮੱਦੇਨਜਰ ਜਲਦੀ ਹੀ ਇਕ ਫ਼ਾਇਰ ਸੇਫ਼ਟੀ ਐਪ ਬਣਾਈ ਜਾਵੇਗੀ, ਜਿਸ ਵਿਚ ਸਾਰੇ 22 ਜਿਲਿਆਂ ਦੇ ਦਮਕਲ ਸਟੇਸ਼ਨਾਂ ਦੇ ਨਾਲ-ਨਾਲ ਡਿਪਟੀ ਕਮਿਸ਼ਨਰ, ਪੁਲਿਸ ਸੁਪਰਡੈਂਟਾਂ ਅਤੇ ਸੀ.ਐਮ.ਓ. ਨੂੰ ਜੋੜਿਆ ਜਾਵੇਗਾ| ਇਸ ਤੋਂ ਰਾਜ ਵਿਚ ਕਿਤੇ ਵੀ ਅੱਗੇ ਲੱਗਣ ਦੀ ਘਟਨਾ ਹੋਵੇਗੀ ਤਾਂ ਉਸ ਦਾ ਅਲਰਟ ਸਾਰਿਆਂ ਨੂੰ ਚਲਾ ਜਾਵੇਗਾ, ਜਿਸ ਨਾਲ ਤੁਰੰਤ ਮਦਦ ਮਹੁਈਆ ਹੋ ਸਕੇਗੀ| ਸ੍ਰੀਮਤੀ ਕਵਿਤਾ ਜੈਨ ਦੀ ਪ੍ਰਧਾਨਗੀ ਹੇਠ ਅੱਜ ਪੰਚਕੂਲਾ ਵਿਚ ਫ਼ਾਇਰ ਸੇਫ਼ਟੀ ਉਪਾਆਂ ਨੂੰ ਲੈ ਕੇ ਰਾਜ ਪੱਧਰ ਮੀਟਿੰਗ ਦਾ ਆਯੋਜਨ ਕੀਤਾ ਗਿਆ| ਮੀਟਿੰਗ ਵਿਚ ਸਥਾਨਕ ਸਰਕਾਰ ਵਿਭਾਗ ਦੇ ਪ੍ਰਧਾਨ ਸਕੱਤਰ ਆਨੰਦ ਮੋਹਨ ਸ਼ਰਣ ਅਤੇ ਡਾਇਰੈਕਟਰ ਜਨਰਲ ਸਮੀਰ ਪਾਲ ਸਰੋ ਵੀ ਮੌਜੂਦ ਸਨ| ਮੀਟਿੰਗ ਵਿਚ ਅੱਗ ਲੱਗਣ ਦੇ ਹਾਦਸਿਆਂ ਵਿਚ ਕਮੀ ਲਿਆਉਣ ਅਤੇ ਹਾਦਸਿਆਂ ਦੌਰਾਨ ਚਲਦੀ ਮਦਦ ਪਹੁੰਚਾਉਣ ਅਤੇ ਭਵਿੱਖ ਵਿਚ ਵਿਭਾਗ ਦੀ ਕਾਰਜ ਪ੍ਰਣਾਲੀ ਨੂੰ ਹੋਰ ਮਜਬੂਤ ਕਰਨ ‘ਤੇ ਗੰਭੀਰ ਚਰਚਾ ਕੀਤੀ ਗਈ| ਮੀਟਿੰਗ ਵਿਚ ਸ੍ਰੀਮਤੀ ਜੈਨ ਨੇ ਕਿਹਾ ਕਿ ਫ਼ਾਇਰ ਬਿਗ੍ਰੇਡ ਦਾ ਕੰਮ ਕਿਸੇ ਵੀ ਤਰਾਂ ਨਾਲ ਪੁਲਿਸ ਅਤੇ ਡਾਕਟਰੀ ਸੇਵਾਵਾਂ ਤੋਂ ਘੱਟ ਨਹੀਂ ਆਂਕਿਆ ਜਾ ਸਕਦਾ ਹੈ| ਉਨਾਂ ਨੇ ਕਿਹਾ ਕਿ ਦਮਕਲ ਕਰਮਚਾਰੀ ਵੀ ਜਾਨ ਬਚਾਉਣ ਦਾ ਕੰਮ ਕਰ ਕਰਦੇ ਹਨ ਅਤੇ ਉਨਾਂ ਦੀ ਭੂਮਿਕਾ ਸੈਨਿਕ ਤੋਂ ਘੱਟ ਨਹੀਂ ਹੈ| ਉਨਾਂ ਨੇ ਕਿਹਾ ਕਿ ਵਿਭਾਗ ਵੱਲੋਂ ਹੋਰ ਵੱਧ ਮਜਬੂਤ ਕਰਨ ਦੀ ਲੋੜ ਹੈ| ਇਸ ਦੇ ਲਈ ਜਲਦੀ ਹੀ ਐਪ ਬਣਾਈ ਜਾਵੇਗੀ| ਇਸ ਐਪ ਰਾਹੀਂ ਦਮਕਲ ਸੇਵਾ ਦੇ ਨਾਲ-ਨਾਲ ਪ੍ਰਾਥਮਿਕ ਮੈਡੀਕਲ ਸੇਵਾ ਵੀ ਮਹੁਈਆ ਕਰਵਾਈ ਜਾਵੇਗੀ| ਉਨਾਂ ਨੇ ਕਿਹਾ ਕਿ ਸ਼ਹਿਰਾਂ ਵਿਚ ਭੀੜ ਵਾਲੇ ਖੇਤਰਾਂ ਤੇ ਤੰਗ ਗਲੀਆਂ ਵਿਚ ਅੱਗ ਦੀ ਘਟਨਾਵਾਂ ‘ਤੇ ਤੁਰੰਤ ਕਾਬੂ ਪਾਉਣ ਲਈ ਫ਼ਾਇਰ ਬਿਗ੍ਰੇਡ ਨਾਲ ਲੈਸ 102 ਮੋਟਰਸਾਈਕਲ ਖਰੀਦ ਕਰਕੇ ਸੂਬੇ ਦੇ ਸਾਰੇ ਜਿਲਿਆਂ ਵਿਚ ਉਪਲੱਬੱਧ ਕਰਵਾਏ ਗਏ ਹਨ| ਉਨਾਂ ਨੇ ਦਸਿਆ ਕਿ ਵਿਭਾਗ ਵਿਚ ਸਟਾਫ਼ ਦੀ ਕਮੀ ਨੂੰ ਪੂਰਾ ਕਰਨ ਲਈ ਆਊਟਸੋਰਸਿੰਗ ਤੋਂ ਲਗਭਗ 1000 ਕਰਮਚਾਰੀਆਂ ਦੀ ਵਿਵਸਥਾ ਕੀਤੀ ਗਈ ਹੈ ਅਤੇ 1046 ਰੈਗੂਲਰ ਅਹੁਦਿਆਂ ‘ਤੇ ਭਰਤੀ ਲਈ ਹਰਿਆਣਾ ਰਾਜ ਕਰਮਚਾਰੀ ਚੋਣ ਕਮਿਸ਼ਨ ਨੂੰ ਮੰਗ ਭੇਜੀ ਜਾ ਚੁੱਕੀ ਹੈ| ਇਸ ਤੋਂ ਇਲਾਵਾ, ਦਮਕਲ ਅਤੇ ਸਹਾਇਕ ਦਮਕਲ ਅਧਿਕਾਰੀਆਂ ਦੀ ਭਰਤੀ ਲਈ ਹਰਿਆਣਾ ਪਬਲਿਕ ਸਰਵਿਸਸ ਕਮੀਸ਼ਨ ਨੂੰ ਮੰਗ ਭਿਜਵਾਈ ਗਈ ਹੈ| ਉਨਾਂ ਨੇ ਕਿਹਾ ਕਿ ਦਮਕਲ ਗੱਡੀਆਂ ਵਿਚ ਜੀ.ਪੀ.ਐਸ. ਸਿਸਟਮ ਲਗਾਇਆ ਜਾਵੇਗਾ ਜਿਸ ਨਾਲ ਹਾਦਸੇ ਵਾਲੀ ਥਾਂ ਦੀ ਲੋਕੇਸ਼ਨ ਪਤਾ ਕਰ ਇੱਥੇ ਜਲਦੀ ਪਹੁੰਚਿਆਂ ਜਾ ਸਕੇ| ਉਨਾਂ ਨੇ ਕਿਹਾ ਕਿ ਜਿਲਾ ਤੇ ਬਲਾਕ ਪੱਧਰ ‘ਤੇ ਦਮਕਲ ਸਟੇਸ਼ਨਾਂ ‘ਤੇ ਸਿਸਟਮ ਆਨਲਾਇਨ ਹੋਣਾ ਚਾਹੀਦਾ ਹੈ, ਜਿਸ ਨਾਲ ਅੱਗ ਲੱਗਨ ਦੀ ਸੂਚਨਾ ਤੁਰੰਤ ਮਿਲ ਸਕੇਗੀ| ਮੁੱਖ ਦਫ਼ਤਰ ਪੱਧਰ ‘ਤੇ ਇਕ ਨੌਡਲ ਅਧਿਕਾਰੀ ਲਗਾਇਆ ਜਾਵੇਗਾ ਜੋ ਸਟੇਸ਼ਨ ਦੇ ਦਮਕਲ ਸਟੇਸ਼ਨਾਂ ਦੇ ਨਾਲ ਤਾਲਮੇਲ ਸਥਾਪਿਤ ਕਰੇਗਾ ਤਾਂ ਜੋ ਕਿਸੇ ਵੀ ਐਮਰਜੈਂਸੀ ਘਟਨਾ ਦੇ ਸਮੇਂ ਸਾਰੇ ਨੂੰ ਸਚੇਤ ਕੀਤਾ ਜਾ ਸਕੇ| ਉਨਾਂ ਨੇ ਕਿਹਾ ਕਿ ਸਿਨੇਮਾ ਹਾਲ, ਹਸਪਤਾਲ, ਕੋਚਿੰਗ ਸੈਂਟਰ ਵਰਗੀ ਬਹੁ ਮੰਜਿਲਾ ਇਮਾਰਤਾਂ ਨੂੰ ਐਨ.ਓ.ਸੀ. ਜਾਰੀ ਕਰਦੇ ਸਮੇਂ ਅੱਗ ਸੁਰੱਖਿਆ ਉਪਾਆਂ ਦਾ ਵਿਸ਼ੇਸ਼ ਧਿਆਨ ਰੱਖਿਆ ਜਾਵੇਗਾ| ਉਨਾਂ ਨੇ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਅਧਿਕਾਰੀ ਨਿਯਮਾਂ ਨੂੰ ਤਾਕ ‘ਤੇ ਰੱਖ ਕੇ ਐਨ.ਓ.ਸੀ. ਜਾਂ ਨਵੀਨੀਕਰਣ ਪੱਤਰ ਜਾਰੀ ਨਾ ਕਰਨ| ਉਨਾਂ ਨੇ ਫ਼ਾਇਰ ਅਫ਼ਸਰਾਂ ਨੂੰ ਨਿਰਦੇਸ਼ ਦਿੱਤੇ ਕਿ ਉਹ ਆਪਣੇ ਜਿਲਿਆਂ ਵਿਚ ਅੱਗ ਸੁਰੱਖਿਆ ਪੰਦਰਵਾੜਾ ਬਣਾਏ ਅਤੇ ਇਸ ਦੌਰਾਨ ਮਾਕ ਡ੍ਰਿਲਸ ਕੀਤੀਆਂ ਜਾਣ| ਇਸ ਦੇ ਲਈ ਸਾਲਾਨਾ ਕੈਲੇਂਡਰ ਤਿਆਰ ਕੀਤਾ ਜਾਵੇਗਾ| ਇਸ ਦੋਰਾਨ ਸੂਬੇ ਦੇ ਸਾਰੇ 22 ਜਿਲਿਆਂ ਵਿਚ ਸਾਲ ਭਰ ਤਕ ਅੱਗ ਸੁਰੱਖਿਆ ਪਖਵਾੜਾ ਮਾਕ ਡ੍ਰਿਲਸ ਦੀ ਗਤੀਵਿਧੀਆਂ ਸੰਚਾਲਿਤ ਕੀਤੀਆਂ ਜਾਣਗੀਆਂ ਤਾਂ ਜੋ ਆਮ ਜਨਤਾ ਨੂੰ ਸੁਰੱਖਿਆ ਉਪਾਆਂ ਦੀ ਜਾਣਕਾਰੀ ਮਿਲਣ ਦੇ ਨਾਲ-ਨਾਲ ਵਿਭਾਗ ਵੀ ਹਰ ਪਲ ਹਰ ਸਮੇਂ ਤਿਆਰ ਰਹੇ| ਸ੍ਰੀਮਤੀ ਕਵਿਤਾ ਜੈਨ ਨੇ ਵਿਭਾਗ ਦੀ ਕਾਰਜ ਪ੍ਰਣਾਲੀ ਨੂੰ ਹੋਰ ਵੱਧ ਮਜਬੂਤ ਕਰਨ ਅਤੇ ਤਕਨੀਕੀ ਤੌਰ ‘ਤੇ ਸਫ਼ਲ ਬਨਾਉਣ ਲਈ 6 ਮੈਂਬਰੀ ਕਮੇਟੀ ਦਾ ਗਠਨ ਕੀਤਾ| ਇਸ ਕੇਮਟੀ ਵਿਚ 4 ਫ਼ਾਇਰ ਸਟੇਸ਼ਨ ਅਫ਼ਸਰ ਤੇ 2 ਅਧਿਕਾਰੀ ਮੁੱਖ ਦਫ਼ਤਰ ਪੱਧਰ ਦੇ ਸ਼ਾਮਿਲ ਕੀਤੇ ਗਏ ਹਨ| ਇਹ ਕੇਮਟੀ ਅਗਾਮੀ ਹਫ਼ਤੇ ਵਿਚ ਵੱਖ-ਵੱਖ ਪਹਿਲੂਆਂ ‘ਤੇ ਆਪਣੇ ਸੁਝਾਅ ਪੇਸ਼ ਕਰੇਗੀ| ਸਥਾਨਕ ਸਰਕਾਰ ਵਿਭਾਗ ਦੇ ਪ੍ਰਧਾਨ ਸਕੱਤਰ ਆਨੰਦ ਮੋਹਨ ਸ਼ਰਣ ਨੇ ਕਿਹਾ ਕਿ ਫ਼ਾਇਰ ਬਿਗ੍ਰੇਡ ਵਿਭਾਗ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਪੱਧਰ ਸਿਖਲਾਈ ਸਹੂਲਤ ਉਪਲੱਬਧ ਕਰਵਾਉਣ ਲਈ ਪੰਚਕੂਲਾ ਦੇ ਸੈਕਟਰ-3 ਵਿਚ ਸਿਖਲਾਈ ਸੰਸਥਾਨ ਤਹਿਤ ਜਮੀਨ ਉਪਲੱਬਧ ਹੋ ਚੁੱਕੀ ਹੈ ਅਤੇ ਬਾਕੀ ਪ੍ਰਕ੍ਰਿਆਵਾਂ ਪੂਰੀਆਂ ਕਰ ਕੇ ਜਲਦੀ ਹੀ ਇਸ ਦੇ ਭਵਨ ਦਾ ਨੀਂਹ ਪੱਥਰ ਕਰਵਾਇਆ ਜਾਵੇਗਾ| ਉਨਾਂ ਨੇ ਕਿਹਾ ਕਿ ਫ਼ਾਇਰ ਬ੍ਰਿਗੇਡ ਵਿਭਾਗ ਵਿਚ ਬਜਟ ਦਾ ਪ੍ਰਾਵਧਾਨ ਹੈ| ਉਨਾਂ ਨੇ ਕਿਹਾ ਕਿ ਕਿਸੇ ਵੱਡੀ ਘਟਨ ਦੌਰਾਨ ਬਹਾਦੁਰੀ ਨਾਲ ਕੰਮ ਕਰਨ ਵਾਲੇ ਦਮਕਲ ਵਿਭਾਗ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਪ੍ਰੋਤਸਾਹਿਤ ਕੀਤਾ ਜਾਵੇਗਾ| ਸਥਾਨਕ ਸਰਕਾਰ ਵਿਭਾਗ ਦੇ ਡਾਇਰੈਕਟਰ ਜਨਰਲ ਸਮੀਰ ਪਾਲ ਸਰੋ ਨੇ ਕਿਹਾ ਕਿ ਫ਼ਾਇਰ ਬ੍ਰਿਗੇਡ ਵਿਭਾਗ ਨੂੰ ਮੌਜੂਦਾ ਚਨੌਤੀਆਂ ਦੇ ਅਨੂਸਾਰ ਸਮਰੱਥ ਬਨਾਉਣ ਲਈ ਸਹੂਲਤਾਂ ਵਿਚ ਵਿਸਥਾਰ ਕੀਤਾ ਜਾ ਰਿਹਾ ਹੈ| ਇਸ ਦੇ ਲਈ ਜਿਲਾ ਅਤੇ ਸਬ ਡਿਵੀਜਨਲ ਪੱਧਰ ‘ਤੇ ਸਥਿਤ ਦਮਕਲ ਦਫ਼ਤਰਾਂ ਵਿਚ ਫ਼ਾਇਰ ਬ੍ਰਿਗੇਡ ਦੀ ਕਮੀ ਪੂਰੀ ਕਰਨ ਲਈ ਨਵੇਂ ਵਾਹਨ ਖਰੀਦਣ ਦੀ ਪ੍ਰਕ੍ਰਿਆ ਸ਼ੁਰੂ ਕੀਤੀ ਗਈ ਹੈ ਅਤੇ ਹੁਣ ਤਕ 64 ਹਲਕੇ ਅਤੇ ਭਾਰੀ ਵਾਹਨ ਖਰੀਦੇ ਜਾ ਚੁੱਕੇ ਹਨ| ਉਨਾਂ ਨੇ ਦਸਿਆ ਕਿ ਮਹਾਨਗਰਾਂ ਵਿਚ ਬਹੁ ਮੰਜਿਲਾਂ ਇਮਾਰਤਾਂ ਵਿਚ ਅੱਗ ਲਗਣ ਦੀ ਘਟਨਾਵਾਂ ‘ਤੇ ਕਾਬੂ ਪਾਉਣ ਲਈ 32 ਤੇ 70 ਮੀਟਰ ਉਚਾਈ ਦੀ ਸਮਰੱਥਾ ਦੇ 2 ਹਾਈਡ੍ਰੋਲਿਕ ਫ਼ਾਇਰ ਬਿਗ੍ਰੇਡ ਖਰੀਦਣ ਦੀ ਪ੍ਰਕ੍ਰਿਆ ਵੀ ਸ਼ੀਂਰੂ ਕੀਤੀ ਗਈ ਹੈ|


