- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
10 ਪੁਲਿਸ ਵਾਲਿਆਂ ਖਿਲਾਫ ਜਾਂਚ ਖੁੱਲਣ ਉੱਤੇ ਜੀਕੇ ਨੇ ਸੰਤੁਸ਼ਟੀ ਜਤਾਈ
ਨਵੀਂ ਦਿੱਲੀ – ਸਿੱਖ ਡਰਾਈਵਰ ਨਾਲ ਕੁੱਟਮਾਰ ਮਾਮਲੇ ਵਿੱਚ ਦਿੱਲੀ ਪੁਲਿਸ ਵਲੋਂ ਆਰੋਪੀ 10 ਪੁਲਿਸ ਕਰਮਚਾਰੀਆਂ ਖਿਲਾਫ ਮਹਿਕਮਾਨਾ ਜਾਂਚ ਖੋਲਣ ਅਤੇ ਦਿੱਲੀ ਆਰਮਡ ਪੁਲਿਸ ਦੀ ਪਹਿਲੀ ਬਟਾਲੀਅਨ ਵਿੱਚ ਭੇਜਣ ਉੱਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਮਨਜੀਤ ਸਿੰਘ ਜੀਕੇ ਨੇ ਸੰਤੋਸ਼ ਜਤਾਇਆ ਹੈਂ। ਨਾਲ ਹੀ ਇਸ ਮਸਲੇ ਉੱਤੇ ਕੌਮ ਦੀਆਂ ਭਾਵਨਾਵਾਂ ਦੇ ਉਲਟ ਕਮੇਟੀ ਦੇ ਲੀਗਲ ਸੇਲ ਦੇ ਡੂੰਘੀ ਨੀਂਦਰ ਵਿੱਚ ਸੁਤੇ ਹੋਣ ਉੱਤੇ ਹੈਰਾਨੀ ਜਤਾਈ ਹੈਂ। ਜੀਕੇ ਨੇ ਕਿਹਾ ਕਿ ਨਾਗਰਿਕਾਂ ਦੇ ਮਨੁੱਖੀ ਅਧਿਕਾਰਾਂ ਨੂੰ ਪੈਰਾਂ ਤਲੇ ਕੁਚਲਣ ਦੇ ਕਥਿਤ ਆਰੋਪੀ ਪੁਲਿਸ ਕਰਮਚਾਰੀਆਂ ਖਿਲਾਫ ਬੇਮਿਸਾਲ ਕਾਰਵਾਈ ਦਾ ਫਰਜ ਕਮੇਟੀ ਦਾ ਬਣਦਾ ਸੀ। ਪਰ ਇਹ ਕੰਮ ਕੁੱਝ ਇੰਸਾਫ ਪਸੰਦ ਲੋਕਾਂ ਨੂੰ ਆਪਣੀ ਜ਼ਿੰਮੇਦਾਰੀ ਸੱਮਝ ਕਰਕੇ ਕਮੇਟੀ ਦੇ ਲੱਚਰ ਰਵਈਏ ਦੇ ਕਾਰਨ ਆਪਣੇ ਸਰੋਤਾਂ ਨਾਲ ਕਰਣ ਨੂੰ ਮਜਬੂਰ ਹੋਣਾ ਪਿਆ। ਕਮੇਟੀ ਦੀ ਲੀਗਲ ਸੇਲ ਕਿਉਂ ਅਤੇ ਕਿਸਦੇ ਆਦੇਸ਼ ਉੱਤੇ ਮੂਕਦਰਸ਼ਕ ਬਣੀ ਸੀ, ਇਸਦਾ ਜਵਾਬ ਸੰਗਤ ਅੱਜ ਵੀ ਮੰਗ ਰਹੀ ਹੈਂ।ਜੀਕੇ ਨੇ ਕਿਹਾ ਕਿ ਸਿਵਿਲ ਸੋਸਾਇਟੀ ਦੇ ਕਾਨੂੰਨੀ ਦਵਾਬ ਦੇ ਬਾਅਦ 10 ਪੁਲਿਸ ਵਾਲਿਆ ਖਿਲਾਫ ਦੇ ਪੁਲਿਸ ਵਲੋਂ ਜਾਂਚ ਖੋਲ੍ਹਣਾ, ਇਸ ਗੱਲ ਦਾ ਸੰਕੇਤ ਹੈਂ ਕਿ ਪੁਲਿਸ ਨੂੰ ਵੀ ਆਪਣੀ ਗਲਤੀ ਦਾ ਅਹਿਸਾਸ ਹੈਂ। ਪਰ ਇਸ ਅਹਿਸਾਸ ਨੂੰ ਜਗਾਉਣ ਲਈ ਸਿੱਖਾਂ ਦੀ ਪ੍ਰਤਿਨਿੱਧੀ ਸੰਸਥਾ ਕੌਮ ਦੇ ਨਾਲ ਖੜੀ ਨਹੀਂ ਹੋਈ, ਇਹ ਅਫਸੋਸ ਹੈਂ।


