15 ਤੋਂ ਵੱਧ ਕੰਪਨੀਆਂ 17 ਜੂਲਾਈ ਨੂੰ ਆਯੋਜਿਤ ਹੋਣ ਵਾਲੇ 51ਵੇਂ ਆਰੀਅਨਜ਼ ਜੋਬ ਫੈਸਟ ਵਿੱਚ ਹਿੱਸਾ ਲੈਣਗੀਆਂ

ਮੋਹਾਲੀ – ਆਰੀਅਨਜ਼ ਗਰੁਪ ਆੱਫ ਕਾਲੇਜਿਜ਼, ਰਾਜਪੁਰਾ, ਨੇੜੇ ਚੰਡੀਗੜ ਟਰਾਈਸਿਟੀ ਅਤੇ ਇਸਦੇ ਆਲੇ-ਦੁਆਲੇ ਦੇ ਖੇਤਰ ਦੇ ਹੌਣਹਾਰ ਅਤੇ ਯੋਗ ਨੌਜਵਾਨਾਂ ਨੂੰ ਨੌਕਰੀ ਦੇ ਹੋਰ ਜਿਆਦਾ ਮੌਕੇ ਪ੍ਰਦਾਨ ਕਰਨ ਦੇ ਲਈ 51ਵੇਂ ਆਰੀਅਨਜ਼ ਜੋਬ ਫੈਸਟ ਦੀ ਘੌਸ਼ਣਾ ਕੀਤੀ ਹੈ ਜੋ 17 ਜੁਲਾਈ ਨੂੰ ਆਰੀਅਨਜ਼ ਕੈਂਪਸ ਵਿੱਚ ਆਯੋਜਿਤ ਹੋਵੇਗਾ। ਆਈਟੀ, ਆਈਟੀਈਐਸ, ਅੇਜੁਕੇਸ਼ਨ, ਈ-ਕਾਮਰਸ ਅਤੇ ਮੈਨੂੰਫੈਕਚਰਿੰਗ ਖੇਤਰ ਤੋ 15 ਤੋਂ ਵੱਧ ਕੰਪਨੀਆਂ ਨੇ ਇਸ ਜੋਬ ਫੈਸਟ ਵਿੱਚ ਹਿੱਸਾ ਲੈਣ ਲਈ ਲਿਖਤ ਪੁਸ਼ਟੀ ਕਰ ਦਿੱਤੀ ਹੈ। ਫਰੀ ਆਨਲਾਈਨ ਰਜਿਸਟ੍ਰੇਸ਼ਨ ਦੇ ਲਈ ਉਮੀਦਵਾਰ ਆਰੀਅਨਜ਼ ਵੈਬਸਾਈਟ www.aryans.edu.in ਤੇ ਵਿਜ਼ਿਟ ਕਰ ਸਕਦੇ ਹਨ।ਆਰੀਅਨਜ਼ ਗਰੁੱਪ ਦੇ ਚੇਅਰਮੈਨ, ਡਾ ਅੰਸ਼ੂ ਕਟਾਰੀਆ ਨੇ ਕਿਹਾ ਕਿ ਹੁਣ ਤੱਕ ਹਜਾਰਾਂ ਉਮੀਦਵਾਰ ਇਸ ਜੋਬ ਫੈਸਟ ਦੇ ਲਈ ਆਪਣੇ ਆਪ ਨੂੰ ਰਜਿਸਟਰਡ ਕਰ ਚੁੱਕੇ ਹਨ। ਡਾ.ਕਟਾਰੀਆ ਨੇ ਅੱਗੇ ਕਿਹਾ ਕਿ ਟਰਾਈਸਿਟੀ ਅਤੇ ਇਸਦੀ ਪੈਰੀਫੇਰੀ ਦੇ ਹਜਾਰਾਂ ਨਵੇਂ ਉਮੀਦਵਾਰ ਇਸ ਸਾਲ ਆਪਣੀ ਗਰੇਜੁਏਸ਼ਨ ਅਤੇ ਪੋਸਟ ਗਰੇਜੁਏਸ਼ਨ ਤੋਂ ਬਾਅਦ ਜੋਬ ਮਾਰਕੀਟ ਵਿੱਚ ਕਦਮ ਰੱਖ ਚੁੱਕੇ ਹਨ। ਇਸ ਫੈਸਟ ਵਿੱਚ ਨੋਕਰੀਆਂ ਦੇ ਮੋਕੇ ਬੀ.ਟੈਕ, ਐਮਬੀਏ, ਬੀਬੀਏ, ਬੀਸੀਏ, ਬੀਏ, ਬੀ.ਕੋਮ, ਐਮ.ਟੈਕ, ਡਿਪਲੋਮਾ, ਆਈਟੀਆਈ ਆਦਿ ਦੇ ਲਈ ਉਪਲੱਬਧ ਹੋਣਗੇ।ਆਰੀਅਨਜ਼ ਗਰੁੱਪ ਦੇ ਡਾਇਰੇਕਟਰ, ਪ੍ਰੌਫੈਸਰ ਬੀ.ਐਸ.ਸਿੱਧੂ ਨੇ ਕਿਹਾ ਕਿ ਆਈਐਕਸਐਫਆਈ ਐਡਵਾਇਜ਼ਰੀ ਪ੍ਰਾਈਵੇਟ ਲਿਮ ਟੈਲੀਪ੍ਰਫੋਰਮੈਂਸ ਪ੍ਰਾਈਵੇਟ ਲਿਮ, ਸੈਵਨਸੀਸ ਸਰਵਸਿਸ, ਵੈਬ ਯੂਟੋਪੇਨ ਟੈਕਨੋਲਿਜੀਸ, ਸਪੈਕਟਰਾਫੋਰਸ ਟੈਕਨੋਲਿਜੀਸ ਪ੍ਰਾਈਵੇਟ ਲਿਮ, ਪ੍ਰੋਲੋਜਿਕ ਟੈਕਨੋਲਿਜੀਸ, ਰਿਲਾਇੰਸ ਜੀ ਇਨਫੋਕੋਮ ਲਿਮ, ਆਊਟਲਾਈਨ ਸਿਸਟਮ ਇੰਡੀਆਂ, ਇਫੋਬੇਕਨਸ ਪ੍ਰਾਈਵੇਟ ਲਿਮ, ਐਚਆਰਬੀਟੀ, ਅਰਨਵ ਇਨਫੋਸੋਫਟ ਪ੍ਰਾਈਵੇਟ ਲਿਮ ਆਦਿ ਕੰਪਨੀਆਂ ਆਰੀਅਨਜ਼ ਜੋਬ ਫੈਸਟ ਵਿੱਚ ਹਿੱਸਾ ਲੈਣ ਦੇ ਲਈ ਆਰੀਅਨਜ਼ ਕੈਂਪਸ ਦਾ ਦੌਰਾ ਕਰਨਗੀਆ। ਉਮੀਦਵਾਰਾਂ ਨੂੰ ਆਪਣੇ ਨਾਲ ਰਿਜ਼ਿਊਮੇਂ ਅਤੇ ਪਾਸਪੋਰਟ ਸਾਈਜ਼ ਫੋਟੋਆ ਦੀਆਂ 10–10 ਕਾਪੀਆਂ ਲੈ ਕੇ ਆਉਣੀਆ ਹਨ।ਇਹ ਦੱਸਣਯੋਗ ਹੈ ਕਿ ਆਰੀਅਨਜ਼ ਨੇ ਪਲੇਸਮੈਂਟ ਦੇ ਖੇਤਰ ਵਿੱਚ ਕਈ ਮੱਲਾ ਮਾਰੀਆਂ ਹਨ। ਹੁਣ ਤੱਕ ਆਰੀਅਨਜ਼ ਆਪਣੇ ਕੈਂਪਸ ਵਿੱਚ 50 ਜੋਬ ਫੈਸਟਾਂ ਦਾ ਆਯੋਜਨ ਕਰ ਚੁੱਕਾ ਹੈ ਜਿਸ ਵਿੱਚ 8000 ਤੋਂ ਜਿਆਦਾ ਕੰਪਨੀਆਂ ਅਤੇ 10,000 ਤੋਂ ਜਿਆਦਾ ਉਮੀਦਵਾਰ ਹਿੱਸਾ ਲੈ ਚੁੱਕੇ ਹਨ।

VIA PUNJAB