- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਪੁੱਕਾ-ਪੁਟੀਆ ਨੇ ਬੀ.ਐਸਸੀ ਖੇਤੀਬਾੜੀ ਕੋਰਸ ਦੇ ਮਾਨਤਾ ਮੁੱਦੇ ਤੇ ਮੁੱਖਮੰਤਰੀ ਨੂੰ ਦਖਲ ਦੇਣ ਦੇ ਲਈ ਅਪੀਲ ਕੀਤੀ
ਮੋਹਾਲੀ – ਪੰਜਾਬ ਦੀ ਮੰਨੀ-ਪ੍ਰਮੰਨੀ ਅਨਏਡਿਡ ਕਾਲੇਜਿਸ ਐਸੋਸਿਏਸ਼ਨਾਂ, ਪੰਜਾਬ ਅਨਏਡਿਡ ਕਾਲੇਜਿਸ ਐਸੋਸਿਏਸ਼ਨ (ਪੁੱਕਾ) ਅਤੇ ਪੰਜਾਬ ਅਨਏਡਿਡ ਟੈਕਨੀਕਲ ਇੰਸਟੀਚਿਊਸ਼ਨਸ ਐਸੋਸਿਏਸ਼ਨ (ਪੁਟੀਆ) ਨੇ ਪੰਜਾਬ ਦੇ ਮੁੱਖਮੰਤਰੀ, ਕੈਪਟਨ ਅਮਰਿੰਦਰ ਸਿੰਘ ਨੂੰ ਬੀ.ਐਸਸੀ ਕੋਰਸ ਦੀ ਪ੍ਰਵਾਨਗੀ ਅਤੇ ਮਾਨਤਾ ਦੇ ਲਈ ਦਖਲ ਦੇਣ ਦੀ ਅਪੀਲ ਕੀਤੀ ਹੈ।ਪੁੱਕਾ ਦੇ ਪ੍ਰੈਜ਼ੀਡੈਂਟ ਡਾ.ਅੰਸ਼ੂ ਕਟਾਰੀਆ ਅਤੇ ਪੁਟੀਆ ਦੇ ਵਾਈਸ ਪ੍ਰੈਜ਼ੀਡੈਂਟ, ਸਰਦਾਰ ਮਨਜੀਤ ਸਿੰਘ ਨੇ ਕਿਹਾ ਕਿ 107 ਇੰਸਟੀਚਿਊਸ਼ਨਸ ਵਿੱਚ ਪਹਿਲਾਂ ਤੋਂ ਚੱਲ ਰਹੇ ਬੀ.ਐਸਸੀ ਖੇਤੀਬਾੜੀ ਕੋਰਸ ਦੀ ਡਿਗਰੀ ਨੇ ਕਾਲੇਜਿਸ ਵਿੱਚ ਪੜ ਰਹੇ 15000 ਤੋਂ ਜਿਆਦਾ ਵਿਦਿਆਰਥੀਆਂ ਅਤੇ ਇਹਨਾਂ ਕਾਲੇਜਿਜ਼ ਵਿੱਚ ਇਸ ਸਾਲ ਦਾਖਿਲਾ ਲੈ ਚੁੱਕੇ 3000-4000 ਤੋਂ ਜਿਆਦਾ ਵਿਦਿਆਰਥੀਆਂ ਦੇ ਮਨ ਵਿੱਚ ਵਹਿਮ ਪੈਦਾ ਕਰ ਦਿੱਤਾ ਹੈ। ਬੀ.ਐਸਸੀ ਖੇਤੀਬਾੜੀ ਕੋਰਸ ਵਿੱਚ 70% ਦਾਖਿਲੇ ਹੋਰ ਰਾਜਾਂ ਤੋ ਹਨ ਜਿਵੇਂ ਕਿ ਬਿਹਾਰ, ਝਾਰਖੰਡ, ਜੰਮੂ ਅਤੇ ਕਸ਼ਮੀਰ, ਹਿਮਾਚਲ ਪ੍ਰਦੇਸ਼, ਉੱਤਰ ਪੂਰਬ ਆਦਿ।ਇਹ ਦੱਸਣਯੋਗ ਹੈ ਕਿ ਪੰਜਾਬ ਰਾਜ ਕਾਊਂਸਿਲ ਫਾਰ ਐਗਰੀਕਲਚਰ ਅੇਜੁਕੇਸ਼ਨ ਨੇ 5 ਜੁਲਾਈ 2019 ਨੂੰ ਇੱਕ ਨੋਟਿਸ ਜਾਰੀ ਕਰ ਕੇ ਇਹਨਾਂ ਕਾਲੇਜਿਜ਼ ਵਿੱਚ ਦਾਖਿਲੇ ਦੇ ਬਾਰੇ ਵਿੱਚ ਵਿਦਿਆਰਥੀਆਂ ਨੂੰ ਚਿਤਾਵਨੀ ਦਿੱਤੀ ਹੈ।ਕਟਾਰੀਆ ਨੇ ਅੱਗੇ ਕਿਹਾ ਕਿ ਇੱਕ ਪਾਸੇ ਪੰਜਾਬ ਦੇ ਲੱਖਾਂ ਨੌਜਵਾਨ ਉੱਚ ਸਿੱਖਿਆ ਪ੍ਰਾਪਤ ਕਰਨ ਦੇ ਲਈ ਹੋਰ ਦੇਸ਼ਾਂ ਜਿਵੇਂ ਕਿ ਕੈਨੇਡਾ, ਯੂਐਸ ਆਦਿ ਜਾ ਰਹੇ ਹਨ ਅਤੇ ਪੰਜਾਬ ਦੇ ਐਜੁਪ੍ਰਿਨਿਉਰਸ ਬੀ.ਐਸੀ ਖੇਤੀਬਾੜੀ ਕੋਰਸ ਵਿੱਚ ਹੋਰ ਰਾਜਾਂ ਵਿੱਚ ਜਾ ਕੇ ਵਿਦਿਆਰਥੀਆਂ ਦੇ ਦਾਖਿਲੇ ਕਰ ਰਹੇ ਹਨ। ਇਸ ਅਧਿਸੂਚਨਾ ਦੇ ਨਾਲ ਹੋਰ ਰਾਜਾਂ ਦੇ ਵਿਦਿਆਰਥੀਆਂ ਦੇ ਦਾਖਿਲੇ ਮੁਸ਼ਕਿਲ ਹੋ ਜਾਣਗੇ। ਹੋਰ ਰਾਜਾਂ ਤੋਂ ਦਾਖਲਿਆਂ ਦੇ ਨਾਲ ਪੰਜਾਬ ਕਮਾਈ ਦੇ ਰੂਪ ਵਿੱਚ ਕਰੋੜਾਂ ਰੁਪਏ ਕਮਾਉਂਦਾ ਹੈ ਜੋਕਿ ਵਿਦਿਆਰਥੀ ਆਪਣੀ ਪੜਾਈ ਅਤੇ ਰਹਿਣ ਤੇ ਖਰਚ ਕਰਦੇ ਹਨ। ਕਟਾਰੀਆ ਨੇ ਕਿਹਾ ਕਿ ਜਦ ਇੱਕ ਮਾਨਤਾ ਪ੍ਰਦਾਨ ਕਰਨ ਵਾਲੀ ਯੂਨੀਵਰਸਿਟੀ ਚਾਹੇ ਉਹ ਆਈਕੇਜੀ-ਪੀਟੀਯੂ, ਜਲੰਧਰ; ਐਮਆਰਐਸ, ਬਠਿੰਡਾਂ ਅਤੇ ਪੰਜਾਬੀ ਯੂਨੀਵਰਸਿਟੀ, ਪਟਿਆਲਾ ਨੇ 5 ਏਕੜ ਜਮੀਨ ਵਿੱਚ ਬੀ.ਐਸਸੀ ਕੋਰਸ ਕਰਨ ਦੇ ਲਈ ਮਾਨਤਾ ਦੇ ਦਿੱਤੀ ਹੈ ਤਾਂ ਕਿਵੇਂ ਇੱਕ ਨਵੀਂ ਬਾੱਡੀ ਜਮੀਨ ਦੀ ਜ਼ਰੂਰਤ ਨੂੰ 5 ਏਕੜ ਤੋਂ ਵਧਾ ਕੇ 50 ਏਕੜ ਕਿਵੇਂ ਕਰ ਸਕਦੀ ਹੈ? ਕਟਾਰੀਆ ਨੇ ਅੱਗੇ ਸਵਾਲ ਕੀਤਾ ਕਿ ਪੰਜਾਬ ਜਿਹੇ ਲੈਂਡ ਲਾੱਕ ਰਾਜ ਵਿੱਚ ਕੋਰਸ ਚਲਾਉਣ ਦੇ ਲਈ ਕਾਲੇਜ ਨੂੰ 45 ਏਕੜ ਜਮੀਨ ਖਰੀਦਣ ਦੀ ਜਰੂਰਤ ਹੈ?ਸਰਦਾਰ ਮਨਜੀਤ ਸਿੰਘ ਨੇ ਕਿਹਾ ਕਿ ਅਸੀ ਰਾਜ ਦੀ ਮਾਨਤਾ ਪ੍ਰਦਾਨ ਕਰਨ ਵਾਲੀ ਯੂਨੀਵਰਸਿਟੀ ਜਿਵੇਂ ਕਿ ਆਈਕੇਜੀ-ਪੀਟੀਯੂ, ਐਮਆਰਐਸ-ਪੀਟੀਯੂ, ਅਤੇ ਪੰਜਾਬੀ ਯੂਨੀਵਰਸਿਟੀ ਤੋ ਮਾਨਤਾ ਪ੍ਰਾਪਤ ਹਾਂ ਅਤੇ ਅਸੀ ਇਹਨਾਂ ਡਿਗਰੀ ਦੇਣ ਵਾਲੀਆਂ ਯੂਨੀਵਰਸਿਟੀਆਂ ਦੇ ਮਾਨਦੰਡਾਂ ਦਾ ਪਾਲਣ ਕਰ ਰਹੇ ਹਾਂ। ਇਹ ਨਵੇਂ ਨਿਯਮ ਨਵੇਂ ਕਾਲੇਜਿਜ਼ ਤੇ ਲਾਗੂ ਹੋਣੇ ਚਾਹੀਦੇ ਹਨ ਨਾਂ ਕਿ ਮੌਜੂਦਾ ਕਾਲੇਜਿਜ਼ ਤੇ।


