ਆਰੀਅਨਜ਼ ਇੰਜਨੀਅਰਿੰਗ ਦੇ ਵਿਦਿਆਰਥੀਆਂ ਨੇ ਸੋਲਰ ਕਿਸ਼ਤੀ ਬਣਾਈ

ਮੋਹਾਲੀ – ਆਰੀਅਨਜ਼ ਕਾਲੇਜ ਆਫ ਇੰਜਨੀਅਰਿੰਗ, ਰਾਜਪੁਰਾ ਨੇੜੇ ਚੰਡੀਗੜ ਦੇ 12 ਵਿਦਿਆਰਥੀਆਂ ਨੇ ਇੱਕ ਸੋਲਰ ਕਿਸ਼ਤੀ ਦਾ ਵਿਕਾਸ ਕੀਤਾ ਹੈ।ਆਰੀਅਨਜ਼ ਜੰਮੂ ਕਸ਼ਮੀਰ ਦੇ ਬੀ.ਟੈੱਕ ਦੇ ਪਹਿਲੇ ਸਾਲ ਦੇ ਵਿਦਿਆਰਥੀਆਂ ਦਾਨਿਸ਼ ਸਫੀ, ਬਿਲਾਲ ਅਹਿਮਦ ਸ਼ਾਹ, ਉੱਮਰ ਫਾਰੂਕ, ਮੁਸਕਾਨ ਕਾਦਿਰ ਅਤੇ ਹੋਰ ਟੀਮ ਮੈਂਬਰਾਂ ਦੇ ਨਾਲ 150 ਕਿਲੋਗ੍ਰਾਮ ਵਜ਼ਨ ਭਾਰ ਦੀ ਸਮੱਰਥਾ ਦੇ ਨਾਲ ਦੋ ਸੀਟਾਂ ਦੀ ਇਹ ਕਿਸ਼ਤੀ ਬਣਾਈ ਹੈ। ਇਹ ਕਿਸ਼ਤੀ ਦੇਵਧਾਰ ਫ੍ਰੇਮ ਅਤੇ ਪਲਾਈਵੁੱਡ ਬਾੱਡੀ ਦੀ ਬਣੀ ਹੈ ਜਿਸ ਵਿੱਚ ਸਟੀਅਰਿੰਗ ਸਿਸਟਮ ਸਾਹਮਣੇ ਹੈ।ਆਰੀਅਨਜ਼ ਗਰੁੱਪ ਦੇ ਚੈਅਰਮੈਨ ਡਾ. ਅੰਸ਼ੂ ਕਟਾਰੀਆ ਨੇ ਵਿਦਿਆਰਥੀਆਂ ਅਤੇ ਫੈਕਲਟੀ ਮੈਂਬਰਾਂ ਦੀ ਸ਼ਲਾਘਾ ਕੀਤੀ ਜੋ ਪਿਛਲੇ ਮਹੀਨੇ ਤੋਂ ਇਸ ਪ੍ਰੋਜੈਕਟ ਤੇ ਕੰਮ ਕਰ ਰਹੇ ਹਨ। ਕਟਾਰੀਆ ਨੇ ਕਿਹਾ ਕਿ ਇਸ ਪ੍ਰੋਜੈਕਟ ਦਾ ਉਦੇਸ਼ ਮਨੁੱਖੀ ਥਕਾਵਟ ਨੂੰ ਘੱਟ ਕਰਨਾ ਅਤੇ ਨਵਿਆਉਣਯੋਗ ਊਰਜਾ ਦੇ ਸਾਧਨਾਂ ਦੀ ਅਸਰਦਾਰ ਵਰਤੋਂ ਕਰਨਾ ਹੈ। ਕਟਾਰੀਆ ਨੇ ਅੱਗੇ ਕਿਹਾ ਕਿ ‘‘ ਜੰਮੂ ਅਤੇ ਕਸ਼ਮੀਰ ਤੋ 1800 ਤੋ ਵੱਧ ਵਿਦਿਆਰਥੀ ਆਰੀਅਨਜ਼ ਵਿੱਚ ਪੜ ਰਹੇ ਹਨ ਜੋ ਸਾਰੇ ਖੇਤਰਾਂ ਵਿੱਚ ਵਿੱਚ ਵਧੀਆਂ ਕੰਮ ਕਰ ਰਹੇ ਹਨ।’’ਇਹ ਕਿਸ਼ਤੀ 7 ਫੁੱਟ 2 ਇੰਚ ਲੰਬੀ, 3 ਫੁੱਟ 6 ਇੰਚ ਚੌੜੀ ਅਤੇ 1 ਫੁੱਟ 4 ਇੰਚ ਡੂੰਘੀ ਹੈ। 12 ਵੋਲਟਸ ਦੀ ਚਾਰ ਬੈਟਰੀ ਅਤੇ 75 ਵਾਟਸ ਦੇ 4 ਸੌਰ ਪੈਨਲ ਨੂੰ ਇਸ ਕਿਸ਼ਤੀ ਦੇ ਸ਼ਿਖਰ ਤੇ ਲਗਾਇਆ ਗਿਆ ਹੈ। ਇਸ ਕਿਸ਼ਤੀ ਨੂੰ 48 ਵੋਲਟਸ, 900 ਵਾੱਟਸ ਦੀੇ ਡੀਸੀ ਮੋਟਰ ਨਾਲ ਸੰਚਾਲਿਤ ਕੀਤਾ ਗਿਆ ਹੈ।ਆਰੀਅਨਜ਼ ਗਰੁੱਪ ਦੇ ਡਾਇਰੇਕਟਰ, ਪ੍ਰੋਫੈਸਰ ਬੀ.ਐਸ.ਸਿੱਧੂ ਨੇ ਵਿਦਿਆਰਥੀਆਂ ਅਤੇ ਸਟਾਫ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਆਰੀਅਨਜ਼ ਹਮੇਸ਼ਾ ਆਪਣੇ ਵਿਦਿਆਰਥੀਆਂ ਨੂੰ ਖੌਜਾਂ ਅਤੇ ਲਾਈਵ ਪ੍ਰੋਜੈਕਟਾਂ ਲਈ ਪ੍ਰੇਰਿਤ ਕਰਦੇ ਹਨ ਜੋ ਉਹਨਾਂ ਦੇ ਅਤੇ ਸਮਾਜ ਵਿੱਚ ਕ੍ਰਾਂਤੀ ਲਿਆ ਸਕਦੇ ਹਨ। ਉਹਨਾਂ ਨੇ ਕਿਹਾ ਕਿ ਕਸ਼ਮੀਰੀ ਵਿਦਿਆਰਥੀਆਂ ਦੇ ਕੋਲ ਕੰਮ ਕਰਨ ਦੀ ਪ੍ਰਵਿਰਤੀ ਹੈ ਜੇ ਉਹਨਾਂ ਦੀ ਸਹੀ ਦਿਸ਼ਾਂ ਵਿੱਚ ਅਗਵਾਈ ਅਤੇ ਸਹਾਇਤਾ ਕੀਤੀ ਜਾਵੇ ।ਕਟਾਰੀਆ ਨੇ ਅੱਗੇ ਕਿਹਾ ਕਿ ਆਰੀਅਨਜ਼ ਨੂੰ ਗਰੀਨ ਕੈਂਪਸ ਦੇ ਲਈ ਮਿਨਿਸਟਰੀ ਆਫ ਨਿਊ ਐਂਡ ਰਿਨਿਊਏਬਲ ਊਰਜਾ ਦੁਆਰਾ ਪਹਿਲਾਂ ਹੀ ਚੁਣਿਆ ਗਿਆ ਹੈ। ਆਰੀਅਨਜ਼ ਦੇ ਸਟਾਫ ਅਤੇ ਵਿਦਿਆਰਥੀਆਂ ਨੇ ਨਵੇਂ ਖੌਜਾਂ ਦੇ ਨਾਲ ਇਸ ਦਿਸ਼ਾ ਵਿੱਚ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ।ਸ਼੍ਰੀ ਅਨਿਲ, ਹੈਡ, ਆਰੀਅਨਜ਼ ਇਨਕਿਊਬੇਸ਼ਨ ਸੈਂਟਰ ਨੇ ਕਿਹਾ ਕਿ ਇੱਕ ਵਾਰ ਚਾਰਜ਼ ਕਰਨ ਤੋ ਬਾਅਦ ਕਿਸ਼ਤੀ ਲਗਾਤਾਰ 2 ਘੰਟਿਆਂ ਤੱਕ ਚੱਲ ਸਕਦੀ ਹੈ ਅਤੇ ਸੋਲਰ ਊਰਜਾ ਦੇ ਰਾਹੀ ਦੁਬਾਰਾ ਨਾਲ-ਨਾਲ ਚਾਰਜ਼ ਹੁੰਦੀ ਰਹੇਗੀ। ਇਸਨੂੰ ਬਿਜਲੀ ਰਾਹੀ ਵੀ ਚਾਰਜ਼ ਕੀਤਾ ਜਾ ਸਕਦਾ ਹੈ। ਇਹ ਵਰਨਣਯੋਗ ਹੈ ਕਿ ਇਸ ਤੋ ਪਹਿਲਾਂ ਆਰੀਅਨਜ਼ ਦੇ ਵਿਦਿਆਰਥੀਆਂ ਨੇ ਪੰਜ ਪ੍ਰਮੁੱਖ ਖੌਜਾਂ ਕੀਤੀਆ ਹਨ ਜਿਸ ਵਿੱਚ ‘‘ ਆਰੀਅਨਜ਼ ਐਂਡਰੋਇਡ ਐਪ’’ ਜਿਸ ਵਿੱਚ ਕੈਂਪਸ ਨੂੰ ਪੇਪਰ ਫਰੀ ਕਰਨ ਦੇ ਲਈ ਵਿਕਸਿਤ ਕੀਤਾ ਗਿਆ ਸੀ, ‘‘ਆਰੀਅਨਜ਼ ਸੇਵ ਕਸ਼ਮੀਰ ਐਪ’’ , ਜਿਸਨੂੰ ਕਸ਼ਮੀਰ ਵਿੱਚ ਹੜਾਂ ਦੇ ਦੌਰਾਨ ਬਚਾਅ ਅਭਿਆਨ ਦੇ ਲਈ ਵਿਕਸਿਤ ਕੀਤਾ ਗਿਆ ਸੀ, ‘‘ ਆਰੀਅਨਜ਼ ਲਾਈਫ ਸੇਵਿੰਗ ਗਲੱਵਸ’’ ਜਿਸਨੂੰ ਦਿਲ ਦੀ ਬਿਮਾਰੀ ਦੇ ਖਤਰੇ ਵਾਲੇ ਲੋਕਾਂ ਨੂੰ ਸਮੇਂ ਤੇ ਸਹਾਇਤਾ ਪ੍ਰਦਾਨ ਕਰਨ ਲਈ ਵਿਕਸਿਤ ਕੀਤਾ ਗਿਆ ਹੈ, ‘‘ਆਰੀਅਨਜ਼ ਸੇਫਟੀ ਹੈਲਮੇਟ ’’ ਜਿਸਨੂੰ ਕੰਸਟ੍ਰਕਸ਼ਨ/ ਮਾਇਨਿੰਗ/ ਇੰਡਸਟ੍ਰੀਅਲ ਸਾਈਟ ਤੇ ਦੁਰਘਟਨਾ ਹੋਣ ਦੀ ਸਥਿਤੀ ਵਿੱਚ ਸਮੇਂ ਸਿਰ ਫਸਟ ਏਡ ਸਹੂਲਤ ਪ੍ਰਦਾਨ ਕਰਨ ਲਈ ਤਿਆਰ ਕੀਤਾ ਗਿਆ ਸੀ, ‘‘ ਈਮੁੰਸ਼ੀ-ਐਡਵੋਕੇਟ ਡਾਇਰੀ’’ ਐਂਡਰੋਇੰਡ ਐਪ ਜੋ ਵਕੀਲਾਂ ਨੂੰ ਮਹੱਤਵਪੂਰਣ ਕੋਰਟ ਮਿਤੀਆਂ ਅਤੇ ਕੇਸਾਂ ਆਦਿ ਦੇ ਬਾਰੇ ਵਿੱਚ ਅਲਾਰਮ ਦੇ ਦੁਆਰਾ ਯਾਦ ਦਿਲਾਏਗੀ। ਇਹਨਾਂ ਐਪਸ ਨੂੰ ਵਿਭਿੰਨ ਸਰਕਾਰੀ ਪੱਧਰਾਂ ਤੇ ਲਾਂਚ ਕੀਤਾ ਗਿਆ ਅਤੇ ਸਰਾਹਿਆ ਗਿਆ ਹੈ। ਆਬਿਦ ਅਯੂਬ (ਸੋਪੋਰ), ਗੁਲਾਮ ਮੋਹੀ ਉਦ ਦਿਨ (ਖਰੂ ਪਾਮਪੋਰ), ਇਸ਼ਤਿਆਕ (ਖਰੂ ਪਾਮਪੋਰ), ਮਹਵਿਸ਼ ਹਸਨ (ਗੰਦਰਬਾਲ), ਅਫਲਾ ਯੂਨੀਸ (ਕੋਕਰਨਾਗ ਅਨੰਤਨਾਗ), ਰਾਬੀਆ ਐਜਾਜ (ਅਨੰਤਨਾਗ), ਗੋਸੀਆਂ ਕਾਦਿਰ (ਸ਼ੋਪੀਆਂ), ਅਕਸ਼ੈ ਕੁਮਾਰ (ਉੱਧਮਪੁਰ ਜੰਮੂ) ਵੀ ਇਸ ਪ੍ਰੌਜੈਕਟ ਵਿੱਚ ਸ਼ਾਮਿਲ ਸਨ।

VIA PUNJAB