- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਸਪੇਨ ਦੀ ਮੰਨੀ-ਪ੍ਰਮੰਨੀ ਕੰਪਨੀ ਵੱਲੋਂ ਲੁਧਿਆਣਾ ਵਿਖੇ 300 ਕਰੋੜ ਰੁਪਏ ਦੀ ਲਾਗਤ ਨਾਲ ਫੂਡ ਪ੍ਰੋਸੈਸਿੰਗ ਇਕਾਈ ਸਥਾਪਤ ਕਰਨ ਲਈ ਸਹਿਮਤੀ ਪੱਤਰ ‘ਤੇ ਹਸਤਾਖ਼ਰ
ਮੁੱਖ ਮੰਤਰੀ ਵੱਲੋਂ ਸੀ.ਐਲ.ਯੂ. ਦੀ ਸਹੂਲਤ ਮੁਹੱਈਆ ਕਰਵਾਉਣ ਲਈ ਪੀ.ਬੀ.ਆਈ.ਪੀ. ਨੂੰ ਨਿਰਦੇਸ਼
ਚੰਡੀਗੜ – ਸਪੇਨ ਦੀ ਮੰਨੀ-ਪ੍ਰਮੰਨੀ ਫੂਡ ਪ੍ਰੋਸੈਸਿੰਗ ਕੰਪਨੀ ਕੋਂਗਲੈਡੋਸ ਡੀ ਨਵਾਰਾ ਲਈੇ ਲੁਧਿਆਣਾ ਦੇ ਮਾਛੀਵਾੜਾ ਇਲਾਕੇ ਵਿੱਚ 300 ਕਰੋੜ ਰੁਪਏ ਦੇ ਨਿਵੇਸ਼ ਨਾਲ ਫੂਡ ਪ੍ਰੋਸੈਸਿੰਗ ਇਕਾਈ ਸਥਾਪਤ ਕਰਨ ਵਾਸਤੇ ਸਾਰੇ ਰਾਹ ਪੱਧਰੇ ਹੋ ਗਏ ਹਨ। ਇਸ ਸਬੰਧ ਵਿੱਚ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਅੱਜ ਹੋਈ ਇਕ ਮੀਟਿੰਗ ਦੌਰਾਨ ਇਸ ਸਬੰਧੀ ਰੂਪ ਰੇਖਾ ਨੂੰ ਅੰਤਿਮ ਛੋਹ ਦਿੱਤੀ ਗਈ। ਮੁੱਖ ਮੰਤਰੀ ਨਾਲ ਮੀਟਿੰਗ ਤੋਂ ਬਾਅਦ ਕੰਪਨੀ ਨੇ ਇਸ ਪ੍ਰੋਜੈਕਟ ਬਾਰੇ ਪੰਜਾਬ ਬਿਊਰੋ ਆਫ ਇੰਡਸਟ੍ਰੀਅਲ ਪ੍ਰਮੋਸ਼ਨ (ਪੀ.ਬੀ.ਆਈ.ਪੀ.) ਦੇ ਨਾਲ ਇਕ ਸਹਿਮਤੀ ਪੱਤਰ ‘ਤੇ ਹਸਤਾਖ਼ਰ ਕੀਤੇ। ਇਸ ਸਬੰਧ ਵਿੱਚ ਇਨਵੈਸਟਮੈਂਟ ਪੰਜਾਬ ਸਕੀਮ ਹੇਠ ਆਈ.ਐਫ.ਐਫ.ਸੀ.ਓ. (ਇੰਡੀਅਨ ਫਾਰਮਰਜ਼ ਫੇਰਟਿਲਾਈਜ਼ਰ ਕੋਆਪਰੇਟਿਵ) ਵੱਲੋਂ ਸੁਵਿਧਾ ਪ੍ਰਦਾਨ ਕੀਤੀ ਗਈ। ਕੰਪਨੀ ਦੇ ਡਾਇਰੈਕਟਰ ਜਨਰਲ ਬੈਰਿਟੋ ਜਿਮੇਜ਼ ਅਤੇ ਸਲਾਹਕਾਰ ਇਨੀਗੋ ਸੋਟੋ, ਆਈ.ਐਫ.ਐਫ.ਸੀ.ਓ. ਦੇ ਚੇਅਰਮੈਨ ਬੀ.ਐਸ. ਨਕਈ ਅਤੇ ਐਮ.ਡੀ. ਯੂ.ਐਸ. ਅਵਸਥੀ ਅੱਜ ਮੁੱਖ ਮੰਤਰੀ ਨੂੰ ਮਿਲੇ ਅਤੇ ਇਸ ਪ੍ਰੋਜੈਕਟ ਵਾਸਤੇ ਜ਼ਮੀਨ ਨੂੰ ਅੰਤਿਮ ਰੂਪ ਦਿੱਤਾ। ਇਹ ਪ੍ਰੋਜੈਕਟ ਸਿੱਧੇ ਤੌਰ ‘ਤੇ 400 ਵਿਅਕਤੀਆਂ ਅਤੇ ਅਸਿੱਧੇ ਤੌਰ ‘ਤੇ 5000 ਵਿਅਕਤੀਆਂ ਲਈ ਰੁਜ਼ਗਾਰ ਦੇ ਮੌਕੇ ਪੈਦਾ ਕਰੇਗਾ। ਇਸ ਤੋਂ ਪਹਿਲਾਂ ਕੰਪਨੀ ਨੇ ਆਈ.ਐਫ.ਐਫ.ਸੀ.ਓ. ਨਾਲ ਮਿਲ ਕੇ ਇਸ ਪ੍ਰੋਜੈਕਟ ਵਾਸਤੇ ਦੋ ਥਾਵਾਂ ਦੀ ਚੋਣ ਕੀਤੀ ਸੀ। ਇਸ ਪ੍ਰੋਜੈਕਟ ਦਾ ਨੀਂਹ ਪੱਥਰ ਇਸ ਸਾਲ ਦੇ ਅਖੀਰ ਵਿੱਚ ਰੱਖੇ ਜਾਣ ਦੀ ਸੰÎਭਾਵਨਾ ਹੈ ਅਤੇ ਇਸ ਤੋਂ ਬਾਅਦ 18 ਮਹੀਨਿਆਂ ਵਿੱਚ ਏਥੋਂ ਉਤਪਾਦਨ ਸ਼ੁਰੂ ਹੋ ਜਾਵੇਗਾ। ਇਸ ਵਿੱਚ ਫਰੋਜ਼ਨ ਆਲੂਆਂ, ਮਟਰਾਂ ਅਤੇ ਫੁੱਲਗੋਭੀ ‘ਤੇ ਕੇਂਦਰਿਤ ਕੀਤਾ ਜਾਵੇਗਾ। ਕੰਪਨੀ ਵੱਲੋਂ ਇਸ ਇਕਾਈ ਵਿੱਚ ਪ੍ਰਭਾਵੀ ਆਰ. ਐਂਡ ਡੀ. ਵਿਕਸਿਤ ਕੀਤਾ ਜਾਵੇਗਾ। ਸ਼ਾਇਦ ਇਸ ਖੇਤਰ ਵਿੱਚ ਖੋਜ਼ ‘ਤੇ ਨਿਵੇਸ਼ ਕਰਨ ਵਾਲੀ ਇਹ ਪਹਿਲੀ ਕੰਪਨੀ ਹੈ। 220 ਮਿਲੀਅਨ ਡਾਲਰ ਵਾਲੀ ਇਸ ਕੰਪਨੀ ਕੋਂਗਲੈਡੋਸ ਡੀ ਨਵਾਰਾ ਨੇ ਆਪਣੇ ਅਧਿਐਨ ਦੌਰਾਨ ਸੰਭਾਵਨਾਵਾਂ ਦਾ ਪਤਾ ਲਗਾਇਆ ਹੈ। ਇਹ ਵਿਅਕਤੀਗਤ ਤੌਰ ‘ਤੇ ਕਵਿਕ ਫਰੋਜ਼ਨ (ਆਈ.ਕਿਊ.ਐਫ.) ਤਕਨਾਲੋਜੀ ਵਿੱਚ ਮੋਹਰੀ ਹੈ। ਇਹ ਕੰਪਨੀ ਪਹਿਲਾਂ ਹੀ ਸਬਜ਼ੀਆਂ, ਫਲਾਂ, ਜੜੀ-ਬੂਟੀਆਂ ਅਤੇ ਪੱਕੇ-ਪਕਾਏ ਖਾਣੇ ਦੀ ਪ੍ਰੋਸੈਸਿੰਗ ਕਰਦੀ ਹੈ। ਮੁੱਖ ਮੰਤਰੀ ਨੇ ਪੀ.ਬੀ.ਆਈ.ਪੀ. ਨੂੰ ਨਿਰਦੇਸ਼ ਦਿੱਤੇ ਹਨ ਕਿ ਉਹ ਸੀ.ਐਲ.ਯੂ. ਤੇਜ਼ੀ ਨਾਲ ਕਰਵਾਉਣ ਲਈ ਕੰਪਨੀ ਨੂੰ ਸੁਵਿਧਾ ਮੁਹੱਈਆ ਕਰਵਾਏ ਤਾਂ ਜੋ ਇਹ ਪ੍ਰੋਜੈਕਟ ਜਲਦੀ ਤੋਂ ਜਲਦੀ ਸ਼ੁਰੂ ਹੋ ਸਕੇ। ਪੀ.ਬੀ.ਆਈ.ਪੀ. ਪਾਣੀ ਦੇ ਲਿੰਕੇਜ਼ ਲਈ ਵੀ ਸਹੂਲਤ ਮੁਹੱਈਆ ਕਰਵਾਏਗੀ। ਇਸ ਖੇਤਰ ਵਿੱਚ ਬਿਜਲੀ ਪਹਿਲਾਂ ਹੀ ਉਪਲਬਧ ਹੈ ਅਤੇ ਜ਼ਰੂਰੀ ਸਪਲਾਈ ਪੀ.ਐਸ.ਪੀ.ਸੀ.ਐਲ. ਵੱਲੋਂ ਨਿਵੇਸ਼ਕਾਂ ਦੀ ਲਾਗਤ ‘ਤੇ ਮੁਹੱਈਆ ਕਰਵਾਈ ਜਾਵੇਗੀ।


