- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਦਿੱਲੀ ਵਿੱਚ ਕਾਰ ਸਵਾਰ ਔਰਤ ਤੇ ਬਦਮਾਸ਼ਾਂ ਨੇ ਚਲਾਈਆਂ ਗੋਲੀਆਂ
ਨਵੀਂ ਦਿੱਲੀ – ਦੇਸ਼ ਦੀ ਰਾਜਧਾਨੀ ਦਿੱਲੀ ਵਿੱਚ ਬਦਮਾਸ਼ ਬੇਖੌਫ ਘੁੰਮ ਰਹੇ ਹਨ| ਬਦਮਾਸ਼ਾਂ ਵਿੱਚ ਪੁਲੀਸ ਦਾ ਕੋਈ ਡਰ ਨਹੀਂ ਹੈ| ਅੱਜ ਸਵੇਰੇ ਬਦਮਾਸ਼ਾਂ ਨੇ ਕਾਰ ਸਵਾਰ ਇਕ ਔਰਤ ਤੇ ਅੰਨ੍ਹੇਵਾਹ ਗੋਲੀਬਾਰੀ ਕਰ ਦਿੱਤੀ| ਦੱਸਿਆ ਜਾ ਰਿਹਾ ਹੈ ਕਿ ਔਰਤ ਬੱਚਿਆਂ ਨੂੰ ਸਕੂਲ ਛੱਡ ਕੇ ਵਾਪਸ ਘਰ ਜਾ ਰਹੀ ਸੀ| ਗੋਲੀਬਾਰੀ ਵਿੱਚ ਔਰਤ ਨੂੰ ਗੋਲੀ ਲੱਗੀ ਹੈ| ਘਟਨਾ ਦਵਾਰਕਾ ਸੈਕਟਰ 12 ਦੀ ਹੈ| ਦੱਸਿਆ ਜਾ ਰਿਹਾ ਹੈ ਕਿ ਦਵਾਰਕਾ ਦੇ ਸੈਕਟਰ 12 ਦੀ ਰਹਿਣ ਵਾਲੀ ਔਰਤ ਕਿਰਨ ਬਾਲਾ ਆਪਣੀ ਕਾਰ ਤੇ ਜਾ ਰਹੀ ਸੀ| ਜਿਵੇਂ ਹੀ ਉਹ ਸੈਕਟਰ 13 ਦੇ ਗੋਲਚੱਕਰ ਕੋਲ ਪਹੁੰਚੀ ਤਾਂ ਪਿੱਛਿਓਂ ਆਏ ਬਾਈਕ ਸਵਾਰ ਬਦਮਾਸ਼ਾਂ ਨੇ ਅੰਨ੍ਹੇਵਾਹ ਗੋਲੀਬਾਰੀ ਕਰ ਦਿੱਤੀ| ਇਸ ਵਿੱਚੋਂ ਇਕ ਗੋਲੀ ਗੱਡੀ ਦਾ ਕੱਚ ਤੋੜਦੇ ਹੋਏ ਔਰਤ ਦੇ ਗਲੇ ਵਿੱਚ ਜਾ ਲੱਗੀ| ਘਟਨਾ ਤੋਂ ਬਾਅਦ ਬਾਈਕ ਸਵਾਰ ਬਦਮਾਸ਼ ਫਰਾਰ ਹੋ ਗਏ| ਸੂਚਨਾ ਮਿਲਦੇ ਹੀ ਪੁਲੀਸ ਮੌਕੇ ਤੇ ਪੁੱਜੀ| ਪੁਲੀਸ ਨੇ ਜ਼ਖਮੀ ਔਰਤ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਹੈ| ਔਰਤ ਦੀ ਹਾਲਤ ਗੰਭੀਰ ਬਣੀ ਹੋਈ ਹੈ| ਫਿਲਹਾਲ ਪੁਲੀਸ ਨੇ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ| ਚਸ਼ਮਦੀਦਾਂ ਅਨੁਸਾਰ ਵਾਰਦਾਤ ਨੂੰ ਅੰਜਾਮ ਦੇਣ ਆਏ ਬਦਮਾਸ਼ਾਂ ਨੇ ਹੈੱਲਮੇਟ ਲਗਾਇਆ ਹੋਇਆ ਸੀ| ਉਨ੍ਹਾਂ ਨੇ ਫਿਲਮੀ ਸਟਾਈਲ ਵਿੱਚ ਚੱਲਦੀ ਗੱਡੀ ਤੇ ਗੋਲੀਆਂ ਚਲਾਈਆਂ| ਪਹਿਲੀ ਗੋਲੀ ਕਿਰਨ ਬਾਲਾ ਦੀ ਕਾਰ ਦੇ ਸ਼ੀਸ਼ੇ ਨਾਲ ਟਕਰਾਈ, ਉੱਥੇ ਹੀ ਦੂਜੀ ਗੋਲੀ ਔਰਤ ਦੇ ਗਲੇ ਵਿੱਚ ਲੱਗ ਗਈ| ਗੋਲੀ ਲੱਗਣ ਤੋਂ ਬਾਅਦ ਔਰਤ ਨੇ ਕਾਰ ਤੋਂ ਕੰਟਰੋਲ ਗਵਾ ਦਿੱਤਾ ਅਤੇ ਗੱਡੀ ਗੋਲ ਚੱਕਰ ਤੇ ਹੀ ਪਲਟ ਗਈ| ਇਸ ਤੋਂ ਬਾਅਦ ਦੋਵੇਂ ਬਦਮਾਸ਼ ਫਰਾਰ ਹੋ ਗਏ| ਉੱਥੇ ਮੌਜੂਦ ਲੋਕਾਂ ਨੇ ਔਰਤ ਨੂੰ ਗੱਡੀ ਵਿੱਚੋਂ ਬਾਹਰ ਕੱਢਿਆ ਅਤੇ ਨੇੜਲੇ ਹਸਪਤਾਲ ਪਹੁੰਚਇਆ|


