ਆਰੀਅਨਜ਼, ਚੰਡੀਗੜ ਵਿੱਚ 50 ਕੁੜੀਆਂ ਨੂੰ ਸਕਾਲਰਸ਼ਿਪ

ਮੋਹਾਲੀ – ਕੁੜੀਆਂ ਦੇ ਵਿਚਕਾਰ ਉੱਚ ਸਿੱਖਿਆ ਨੂੰ ਵਧਾਵਾ ਦੇਣ ਲਈ, ਆਰੀਅਨਜ਼ ਗਰੁੱਪ ਆਫ ਕਾਲਜਿਜ਼, ਰਾਜਪੁਰਾ, ਨੇੜੇ ਚੰਡੀਗੜ ਨੇ ਬੇਟੀ ਬਚਾ, ਬੇਟੀ ਪੜਾ ਸਕਾਲਰਸ਼ਿਪ ਯੋਜਨਾ ਦੇ ਅਧੀਨ 2019–20 ਸੈਸ਼ਨ ਦੇ ਲਈ 50 ਸੀਟਾਂ ਦੀ ਘੌਸ਼ਣਾ ਕੀਤੀ ਹੈ। ਆਰੀਅਨਜ਼ ਨੇ ਵਿਦਿਆਰਥੀਆਂ ਦੇ ਲਈ ਵਿਸ਼ੇਸ਼ ਸਕਾਲਰਸ਼ਿਪ ਹੈਲਪਲਾਈਨ ਨੰਬਰ 1800-123-3633 ਨੂੰ ਵੀ ਲਾਂਚ ਕੀਤਾ ਹੈ।ਆਰੀਅਨਜ਼ ਗਰੁੱਪ ਦੇ ਚੈਅਰਮੈਨ, ਡਾ.ਅੰਸ਼ੂ ਕਟਾਰੀਆ ਨੇ ਕਿਹਾ ਕਿ ਸਕਾਲਰਸ਼ਿਪ 50 ਹੌਣਹਾਰ ਕੁੜੀਆਂ ਨੂੰ ਦਿੱਤੀ ਜਾਵੇਗੀ ਜਿਹਨਾਂ ਨੇ 12ਵੀਂ ਕਲਾਸ ਵਿੱਚ ਘੱਟ ਤੋਂ ਘੱਟ 70% ਨੰਬਰ ਪ੍ਰਾਪਤ ਕੀਤੇ ਹਨ ਅਤੇ ਆਰੀਅਨਜ਼ ਵਿੱਚ ਉੱਚ ਸਿੱਖਿਆ ਪ੍ਰਾਪਤ ਕਰਨ ਦੇ ਚਾਹਵਾਨ ਹਨ।ਕਟਾਰੀਆ ਨੇ ਸਰਕਾਰ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਇਹ ਯੋਜਨਾ ਹੋਰ ਜਿਆਦਾ ਕੁੜੀਆਂ ਨੂੰ ਉੱਚ ਸਿੱਖਿਆ ਪ੍ਰਾਪਤ ਕਰਨ ਦੇ ਲਈ ਪ੍ਰੋਤਸਾਹਿਤ ਕਰੇਗੀ। ਉਹਨਾਂ ਨੇ ਕਿਹਾ ਕਿ ਆਰੀਅਨਜ਼ ਇਸ ਯੋਜਨਾ ਦੇ ਅਧੀਨ ਯੋਗ ਕੁੜੀਆਂ ਨੂੰ ਆਰੀਅਨਜ਼ ਵਿੱਚ ਚੱਲ ਰਹੇ ਵੱਖ-ਵੱਖ ਕੋਰਸਾਂ ਜਿਵੇਂ ਕਿ ਇੰਜਨੀਅਰਿੰਗ, ਲਾਅ, ਮੈਨੇਜਮੈਂਟ, ਐਗਰੀਕਲਚਰ, ਨਰਸਿੰਗ, ਫਾਰਮੇਸੀ, ਬੀ.ਐੱਡ ਆਦਿ ਕੋਰਸਾਂ ਵਿੱਚ 10,000 ਰੁਪਏ ਦੀ ਇੱਕ ਵਾਰ ਸਕਾਲਰਸ਼ਿਪ ਦੇਵੇਗਾ।ਇਹ ਵਰਨਣਯੋਗ ਹੈ ਕਿ ਆਰੀਅਨਜ਼ ਕਾਲੇਜ ਵਿੱਚ 13ਵੇਂ ਅਕਾਦਮਿਕ ਸੈਸ਼ਨ ਦੇ ਲਈ ਦਾਖਿਲੇ ਜੋਰ ਸ਼ੋਰ ਨਾਲ ਚੱਲ ਰਹੇ ਹਨ। ਆਰੀਅਨਜ਼ ਵੱਖ-ਵੱਖ ਸਕਾਲਰਸ਼ਿਪ ਯੋਜਨਾਵਾਂ ਵਿੱਚ ਵੀ ਜਰੂਰਤਮੰਦ ਅਤੇ ਯੋਗ ਵਿਦਿਆਰਥੀਆਂ ਨੂੰ ਵੱਖ-ਵੱਖ ਕੋਰਸਾਂ ਵਿੱਚ ਉੱਚ ਸਿੱਖਿਆ ਪ੍ਰਦਾਨ ਕਰਨ ਦੇ ਲਈ ਦਾਖਿਲੇ ਦੇ ਰਿਹਾ ਹੈ ਜਿਵੇਂ ਕਿ ਸੈਨਿਕ ਕਰਮਚਾਰੀਆਂ ਦੇ ਬੱਚਿਆਂ ਦੇ ਲਈ ਸਕਾਲਰਸ਼ਿਪ ਯੋਜਨਾ, ਸਵ.ਸ਼੍ਰੀ ਐਮ.ਆਰ ਕਟਾਰੀਆ ਮੈਮੋਰਿਅਲ ਸਕਾਲਰਸ਼ਿਪ, ਰੌਸ਼ਾਨ ਸਕਾਲਰਸ਼ਿਪ ਯੋਜਨਾ ਆਦਿ।

VIA PUNJAB