- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਗੁਰੂਗ੍ਰਾਮ ਵਿਚ 10 ਤੋਂ ਵੱਧ ਪੁਰਾਣੇ ਆਟੋਰਿਕਸ਼ਾ ਨਹੀਂ ਚਲਣਗੇ
ਚੰਡੀਗੜ -ਗੁਰੂਗ੍ਰਾਮ ਵਿਚ ਹੁਣ 10 ਸਾਲ ਤੋਂ ਵੱਧ ਪੁਰਾਣੇ ਪ੍ਰਦੂਸ਼ਣ ਫੈਲਾਉਣ ਵਾਲੇ ਆਟੋਰਿਕਸ਼ਾ ਨਹੀਂ ਚਲਣਗੇ| ਜੇਕਰ ਚਲਦੇ ਪਾਏ ਗਏ ਤਾਂ ਇੰਨਾਂ ਆਟੋਰਿਕਸ਼ਾ ਨੂੰ ਜ਼ਬਤ ਕੀਤਾ ਜਾਵੇਗਾ| ਇਸ ਤੋਂ ਇਲਾਵਾ, ਗੁਰੂਗ੍ਰਾਮ ਵਿਚ ਨਾਜਾਇਜ ਤੌਰ ‘ਤੇ ਚਲਾਏ ਜਾ ਰਹੇ ਆਟੋਰਿਕਸ਼ਾ ਲਈ ਗੁਰੂਗ੍ਰਾਮ ਟ੍ਰੈਫਿਕ ਪੁਲਿਸ ਅੇਤ ਖੇਤਰ ਟਰਾਂਸਪੋਰਟ ਅਥਾਰਿਟੀ ਮਿਲ ਕੇ 10 ਦਿਨ ਵਿਚ ਯੋਜਨਾ ਬਣਾ ਕੇ ਮੁੱਖ ਮੰਤਰੀ ਕੋਲ ਭਿਜਵਾਉਣ ਦੇ ਆਦੇਸ਼ ਦਿੱਤੇ| ਇਹ ਯੋਜਨਾ ਤਿਆਰ ਕਰਨ ਦੀ ਜਿੰਮੇਵਾਰੀ ਪੁਲਿਸ ਕਮਿਸ਼ਨਰ ਮੁਹੰਮਦ ਅਕੀਲ ਨੂੰ ਦਿੱਤੀ ਹੈ| ਇਹ ਆਦੇਸ਼ ਅੱਜ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਵੱਲੋਂ ਗੁਰੂਗ੍ਰਾਮ ਵਿਚ ਜਿਲਾ ਲੋਕ ਸੰਪਰਕ ਸ਼ਿਕਾਇਤ ਹੱਲ ਕਮੇਟੀ ਦੀ ਮੀਟਿੰਗ ਦੀ ਪ੍ਰਧਾਨਗੀ ਕਰਦੇ ਹੋਏ ਦਿੱਤੀ| ਇਸ ਮੀਟਿੰਗ ਵਿਚ ਅੱਜ ਕੁਲ 11 ਮਾਮਲੇ ਰੱਖੇ ਗਏ, ਜਿੰਨਾਂ ਵਿਚੋਂ ਜ਼ਿਆਦਾਤਰ ਦਾ ਨਿਪਟਾਰਾ ਮੁੱਖ ਮੰਤਰੀ ਵੱਲੋਂ ਮੌਕੇ ‘ਤੇ ਹੀ ਕਰ ਦਿੱਤੇ ਗਏ| ਮੁੱਖ ਮੰਤਰੀ ਦੇ ਸਾਹਮਣੇ ਅੱਜ ਦੀ ਮੀਟਿੰਗ ਵਿਚ ਇਹ ਸ਼ਿਕਾਇਤ ਰੱਖੀ ਸੀ ਕਿ ਗੁਰੂਗ੍ਰਾਮ ਵਿਚ ਬਹੁਤ ਸਾਰੇ ਆਟੋਰਿਕਸ਼ਾ ਬਿਨਾਂ ਫੇਅਰ ਮੀਟਰ ਅਤੇ ਬਿਨਾਂ ਰਜਿਸਟਰੇਸ਼ਨ ਦੇ ਚਲਾਏ ਜਾ ਰਹੇ ਹਨ| ਇਹ ਮਾਮਲਾ ਪਿਛਲੀ ਮੀਟਿੰਗ ਵਿਚ ਵੀ ਰੱਖਿਆ ਗਿਆ ਸੀ, ਜਿਸ ਵਿਚ ਮੁੱਖ ਮੰਤਰੀ ਨੇ ਸੂਬੇ ਦੇ ਟਰਾਂਸਪੋਰਟ ਨੂੰ ਇਸ ਬਾਰੇ ਨੀਤੀ ਬਣਾਉਣ ਦੇ ਆਦੇਸ਼ ਦਿੱਤੇ ਸਨ| ਅੱਜ ਦੀ ਮੀਟਿੰਗ ਵਿਚ ਗੁਰੂਗ੍ਰਾਮ ਦੇ ਖੇਤਰੀ ਟਰਾਂਸਪੋਰਟ ਅਥਾਰਿਟੀ ਦੇ ਸਕੱਤਰ ਤੇ ਵਧੀਕ ਡਿਪਟੀ ਕਮਿਸ਼ਨਰ ਮਹੁੰਮਦ ਇਮਰਾਨ ਰਜਾ ਨੇ ਦਸਿਆ ਕਿ ਮੁੱਖ ਮੰਤਰੀ ਦੇ ਆਦੇਸ਼ਾਨੁਸਾਰ ਆਟੋਰਿਕਸ਼ਾ ‘ਤੇ ਫੇਅਰ ਮੀਟਰ ਲਗਾਉਣ ਲਈ 30 ਮਈ, 2019 ਨੂੰ ਟਰਾਂਸਪੋਰਟ ਵਿਭਾਗ ਵੱਲੋਂ ਨਵੇਂ ਮੀਟਰ ਲਗਾਉਣ ਨੂੰ ਲੈ ਕੇ ਨੋਟੀਫਿਕੇਸ਼ਨ ਜਾਰੀ ਕੀਤੀ ਗਈ ਹੈ ਅੇਤ ਇਸ ਲਈ ਵਿਭਾਗ ਵੱਲੋਂ ਜਲਦ ਹੀ ਨਵੇਂ ਮੀਟਰ ਲਗਾਉਣ ਲਈ ਟੈਂਡਰ ਕੱਢੇ ਜਾਣਗੇ| ਸ੍ਰੀ ਰਜਾ ਨੇ ਦਸਿਆ ਕਿ ਅਥਾਰਿਟੀ ਵੱਲੋਂ ਜਿਲਾ ਵਿਚ 145 ਆਟੋ ਦੇ ਚਾਲਾਨ ਕੀਤੇ ਗਏ ਹਨ ਅਤੇ 10 ਸਾਲ ਪੁਰਾਣੇ ਆਟੋ ਜਬਤ ਕੀਤੇ ਗਏ ਹਨ| ਇਸ ਤੋਂ ਇਲਾਵਾ, ਪ੍ਰਦੂਸ਼ਣ ਪ੍ਰਮਾਣ ਪੱਤਰ ਤੋਂ ਬਿਨਾਂ ਪਾਏ ਗਏ 5166 ਆਟੋ ਦੇ ਅਤੇ ਨਿਰਧਾਰਿਤ ਸਮੱਰਥਾ ਤੋਂ ਵੱਧ ਸਵਾਰੀ ਬਿਠਾਉਣ ‘ਤੇ 2,46,489 ਚਾਲਾਨ ਕੀਤੇ ਗਏ| ਇਕ ਹੋਰ ਸ਼ਿਕਾਇਤ ਦਾ ਨਿਪਟਾਰਾ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਬੁਢਾਪਾ ਪੈਨਸ਼ਨ ਸਨਮਾਨ ਭੱਤੇ ਦਾ ਲਾਭ ਲੈਣ ਲਈ ਉਮਰ ਦੇ ਸਬੂਤ ਵੱਜੋਂ ਜੇਕਰ ਬਿਨੈਕਾਰ 10ਵੀਂ ਜਮਾਤ ਪਾਸ ਨਹੀਂ ਹੈ ਤਾਂ ਹਰਿਆਣਾ ਸੂਬੇ ਦੇ ਸਕੂਲ ਵੱਲੋਂ ਦਿੱਤਾ ਗਿਆ ਸਕੂਲ ਲਿਵਿੰਗ ਪ੍ਰਮਾਣ ਪੱਤਰ ਮਾਨਤਾ ਹੋਵੇਗਾ| ਜੇਕਰ ਪ੍ਰਮਾਣ-ਪੱਤਰ ਗਲਤ ਪਾਇਆ ਗਿਆ ਤਾਂ ਜਾਰੀ ਕਰਤਾ ਦੇ ਖਿਲਾਫ ਕਾਰਵਾਈ ਹੋਵੇਗੀ| ਮੁੱਖ ਮੰਤਰੀ ਨੇ ਇਸ ਫੈਸਲੇ ਨਾਲ ਸੂਬੇ ਦੇ ਉਨਾਂ ਸਾਰੀਆਂ ਵਿਅਕਤੀਆਂ ਨੂੰ ਫਾਹਿਦਾ ਹੋਵੇਗਾ, ਜਿਸ ਕੋਲ ਬੁਢਾਪਾ ਸਨਮਾਨ ਭੱਤਾ ਲੈਣ ਲਈ ਉਮਰ ਦਾ ਕੋਈ ਸਬੂਤ ਨਹੀਂ ਸੀ| ਮੁੱਖ ਮੰਤਰੀ ਨੇ ਇਸ ਬਾਰੇ ਰਾਜ ਪੱਧਰ ‘ਤੇ ਨੀਤੀ ਬਣਾਉਣ ਦੇ ਵੀ ਆਦੇਸ਼ ਸਬੰਧਤ ਅਧਿਕਾਰੀਆਂ ਨੂੰ ਦਿੱਤੇ ਹਨ| ਨਗਰ ਨਿਗਮ ਖੇਤਰ ਵਿਚ ਸਫਾਈ ਵਿਵਸਥਾ ਨੂੰ ਲੈ ਕੇ ਲਗਾਈ ਗਈ ਇਕ ਸ਼ਿਕਾਇਤ ਦਾ ਨਿਪਟਾਰਾ ਕਰਦੇ ਹੋਏ ਮੁੱਖ ਮੰਤਰੀ ਨੇ ਨਗਰ ਨਿਗਮ ਖੇਤਰ ਵਿਚ ਨਾਗਰਿਕਾਂ ਦੀ ਸਵੱਛਤਾ ਕਮੇਟੀ ਬਣਾ ਕੇ ਸਫਾਈ ਯਕੀਨੀ ਕਰਨ ਦੇ ਆਦੇਸ਼ ਦਿੱਤੇ| ਜਿਲਾ ਦੇ ਪਿੰਡ ਖੋੜ ਵਿਚ ਪੇਂਡੂ ਡਾਕ ਸੇਵਾ ਯੋਜਨਾ ਦੇ ਤਹਿਤ ਉਪ-ਡਾਕਘਰ ਖੋਲ ਕੇ ਉਸ ਵਿਚ ਪੈਸਾ ਜਮਾਂ ਕਰਵਾਉਣ ਵਾਲੇ ਕੁਝ ਲੋਕਾਂ ਦੇ ਪੈਸਿਆਂ ਦਾ ਗਬਨ ਕਰਨ ਦੇ ਦੋਸ਼ੀ ਗੋਬਿੰਦ ਦੇ ਖਿਲਾਫ ਅੱਜ ਮੁੱਖ ਮੰਤਰੀ ਨੇ ਐਫਆਈਆਰ ਦਰਜ ਕਰਕੇ ਕਾਰਵਾਈ ਕਰਨ ਦੇ ਆਦੇਸ਼ ਦਿੱਤੇ| ਇਕ ਹੋਰ ਮਾਮਲੇ ਦਾ ਨਿਪਟਾਰਾ ਕਰਦੇ ਹੋਏ ਮੁੱਖ ਮੰਤਰੀ ਨੇ ਫਰੂਖਨਗਰ ਦੇ ਕਲਾਵਤੀ ਹਸਪਤਾਲ ਵੱਲੋਂ ਉੱਥੇ ਜੰਮੇ ਬੱਚਿਆਂ ਦੀ ਸੂਚਨਾ ਜਨਮ ਪ੍ਰਮਾਣ ਪੱਤਰ ਬਣਾਉਣ ਲਈ ਸਹੀ ਸਮੇਂ ‘ਤੇ ਨਹੀਂ ਭੇਜਣ ਦੇ ਮਾਮਲੇ ਦੀ ਜਾਂਚ ਕਰਨ ਦੇ ਆਦੇਸ਼ ਦਿੱਤੇ|


