- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਮਾਪਿਆਂ ਦੇ ਘਰ ਰਹਿ ਰਹੀ ਪਤਨੀ ਨੂੰ ਪਤੀ ਨੇ ਚਾਕੂ ਦੇ ਵਾਰਾਂ ਨਾਲ ਕੀਤਾ ਗੰਭੀਰ ਜ਼ਖਮੀ
ਸ਼ਾਹਕੋਟ – ਨਸ਼ੇ ਦੇ ਆਦੀ ਇੱਕ ਪਤੀ ਵੱਲੋ ਆਪਣੀ ਪਤਨੀ ਨੂੰ ਚਾਕੂ ਦੇ ਵਾਰਾਂ ਨਾਲ ਗੰਭੀਰ ਜ਼ਖਮੀ ਕਰ ਦੇਣ ਦੀ ਸੂਚਨਾ ਪ੍ਰਾਪਤ ਹੋਈ ਹੈ। ਜ਼ਖਮੀ ਹੋਈ ਪਤਨੀ ਜਲੰਧਰ ਦੇ ਕਿਸੇ ਨਿਜੀ ਹਸਪਤਾਲ ਵਿੱਚ ਇਲਾਜ ਅਧੀਨ ਹੈ ਅਤੇ ਪਤੀ ਨੂੰ ਸ਼ਾਹਕੋਟ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ।ਮਾਡਲ ਥਾਣਾ ਸ਼ਾਹਕੋਟ ਦੇ ਏ.ਐਸ.ਆਈ ਲਖਵਿੰਦਰ ਸਿੰਘ ਪਾਸੋ ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਨੇੜਲੇ ਪਿੰਡ ਢੰਡੋਵਾਲ ਦੀ ਲੜਕੀ ਕਵਿਤਾ ਰਾਣੀ ਦੋ ਕੁ ਸਾਲ ਪਹਿਲਾ ਮੁਹੱਲਾ ਸੰਤੋਖ ਪੁਰਾ ਜਲੰਧਰ ਦੇ ਕਿਸ਼ਨ ਪੁੱਤਰ ਰਵਿੰਦਰ ਕੁਮਾਰ ਨਾਲ ਵਿਆਹੀ ਗਈ ਸੀ। ਦੋਹਵਾਂ ਪਤੀ -ਪਤਨੀ ਦੀ ਆਪਸ ਵਿੱਚ ਅਣਬਣ ਰਹਿੰਦੀ ਸੀ। ਲਗਪਗ ਇੱਕ ਸਾਲ ਤੋਂ ਕਵਿਤਾ ਰਾਣੀ ਆਪਣੇ ਪੇਕੇ ਘਰ ਢੰਡੋਵਾਲ ਰਹਿ ਰਹੀ ਸੀ। ਕਵਿਤਾ ਦੇ ਕੁੱਛੜ ਇਕ ਸਾਲ ਦਾ ਬੱਚਾ ਵੀ ਹੈ। ਅੱਜ ਸਵੇਰੇ ਕਿਸ਼ਨ ਪਿੰਡ ਢੰਡੋਵਾਲ ਆਇਆ ਜੋ ਨਸ਼ੇ ਵਿੱਚ ਸੀ। ਤਕਰਾਰ ਤੋਂ ਬਾਅਦ ਕਿਸ਼ਨ ਨੇ ਆਪਣੀ ਪਤਨੀ ਕਵਿਤਾ ‘ਤੇ ਚਾਕੂ ਨਾਲ ਹਮਲਾ ਕਰਕੇ ਉਸ ਨੂੰ ਗੰਭੀਰ ਜ਼ਖਮੀ ਕਰ ਦਿੱਤਾ। ਕੁੜੀ ਦੇ ਮਾਪਿਆ ਨੇ ਸ਼ਾਹਕੋਟ ਪੁਲਿਸ ਨੂੰ ਇਤਲਾਹ ਦਿੱਤੀ। ਕੁੜੀ ਨੂੰ ਸਰਕਾਰੀ ਹਸਪਤਾਲ ਸ਼ਾਹਕੋਟ ਵਿਖੇ ਲਿਆਦਾ ਗਿਆ ਜਿੱਥੇ ਡਾਕਟਰਾਂ ਨੇ ਉਸ ਦੀ ਹਾਲਤ ਨੂੰ ਦੇਖਦਿਆ ਜਲੰਧਰ ਰੈਫਰ ਕਰ ਦਿੱਤਾ ਹੈ। ਜ਼ਖਮੀ ਲੜਕੀ ਕਵਿਤਾ ਦੇ ਪਤੀ ਕਿਸ਼ਨ ਨੂੰ ਸ਼ਾਹਕੋਟ ਪੁਲਿਸ ਨੇ ਹਿਰਾਸਤ ਵਿਚ ਲੈ ਲਿਆ ਹੈ।


