ਸਾਈਡ ਹੁੱਡ ਸਕਸ਼ਨ ਸਿਸਟਮ ਮੰਡੀ ਗੋਬਿੰਦਗੜ੍ਹ ਲਈ ਬਣਿਆ ਵਰਦਾਨ : ਪਨੂੰ

ਵਾਧਾਵਰਣ ਸੁਧਾਰ ਦੇ ਨਾਲ-ਨਾਲ ਇੰਨਡਕਸ਼ਨ ਫਰਨੇਸ ਇਕਾਈਆਂ ਲਈ ਬਣਿਆ ਕਮਾਈ ਦਾ ਸਾਧਨ

ਚੰਡੀਗੜ੍ਹ – ਰਹਿੰਦ-ਖੂਹੰਦ ਦਾ ਸਹੀ ਲਾਹਾ ਲੈਂਦਿਆਂ ਮੰਡੀ ਗੋਬਿੰਦਗੜ੍ਹ ਦੀਆਂ ਇੰਡਕਸ਼ਨ ਫਰਨੇਸ ਇਕਾਈਆਂ ਦੇ ਮਾਲਕ ਰਵਾਇਤੀ ਭੱਠੀਆਂ ਦੀ ਥਾਂ ਨਵੇਂ ਹਵਾ ਪ੍ਰਦੂਸ਼ਣ ਕੰਟਰੋਲ ਉਪਕਰਣ ਲਗਾ ਕੇ ਸਾਈਡ ਹੁੱਡ ਸਕਸ਼ਨ ਸਿਸਟਮ ਵਿੱਚ ਇਕੱਠੀ ਹੁੰਦੀ ਰਹਿੰਦ-ਖੂਹੰਦ ਤੋਂ ਪੈਸੇ ਕਮਾ ਰਹੇ ਹਨ। ਇਹ ਜਾਣਕਾਰੀ ਡਾਇਰੈਕਟਰ, ਤੁੰਦਰੁਸਤ ਪੰਜਾਬ ਮਿਸ਼ਨ ਸ. ਕੇ.ਐਸ. ਪੰਨੂ ਨੇ ਦਿੱਤੀ।ਬੈਗ ਫਿਲਟਰਜ਼ ਹਾਊਸ ਵਾਲੀ ਸਾਈਡ ਹੁੱਡ ਸਕਸ਼ਨ ਪ੍ਰਣਾਲੀ ਰਵਾਇਤੀ ਇੰਡਕਸ਼ਨ ਭੱਠੀਆਂ ਨਾਲੋਂ ਕਿਤੇ ਬਿਹਤਰ ਹਵਾ ਪ੍ਰਦੂਸ਼ਣ ਕੰਟਰੋਲ ਯੰਤਰ ਹੈ। ਇਹ ਪ੍ਰਣਾਲੀ ਪੰਜਾਬ ਸਟੇਟ ਕਾਉਂਸਲ ਫਾਰ ਸਾਇੰਸ ਐਂਡ ਤਕਨਾਲੋਜੀ, ਚੰਡੀਗੜ੍ਹ ਦੀ ਸਹਾਇਤਾ ਨਾਲ ਡਿਜ਼ਾਇਨ ਕੀਤੀ ਗਈ ਹੈ ਜੋ 5 ਤੋਂ 6 ਗੁਣਾਂ ਜ਼ਿਆਦਾ ਧੂੜ ਸੋਖਦੀ ਹੈ।ਉਨ੍ਹਾਂ ਦੱÎਸਿਆ ਕਿ ਪਹਿਲਾਂ ਜ਼ਿਆਦਾਤਰ ਧੂੜ ਦਾ ਨਿਕਾਸ ਵਾਤਾਵਰਣ ਵਿੱਚ ਹੁੰਦਾ ਸੀ ਅਤੇ ਬਹੁਤ ਥੋੜ੍ਹੀ ਮਾਤਰਾ ਵਿੱਚ ਹੀ ਸੁਆਹ ਪ੍ਰਾਪਤ ਹੁੰਦੀ ਸੀ। ਸ੍ਰੀ ਪਨੂੰ ਨੇ ਕਿਹਾ ਕਿ ਇੰਡਕਸ਼ਨ ਫਰਨੇਸ ਇਕਾਈਆਂ ਦੇ ਮਾਲਕਾਂ ਨੂੰ ਇਸ ਸੁਆਹ ਤੋਂ ਛੁਟਕਾਰਾ ਪਾਉਣ ਲਈ ਇਸ ਦੇ ਨਿਪਟਾਰੇ ਸਮੇਤ ਹੋਰ ਖ਼ਰਚੇ ਆਪਣੀ ਜੇਬ ‘ਚੋਂ ਕਰਨੇ ਪੈਂਦੇ ਸਨ।ਸ. ਪਨੂੰ ਨੇ ਕਿਹਾ ਕਿ ਤੰਦਰੁਸਤ ਪੰਜਾਬ ਮਿਸ਼ਨ ਤਹਿਤ ਇਨ੍ਹਾਂ ਇਕਾਈਆਂ ਦੇ ਮਾਲਕਾਂ ਨੂੰ ਹਵਾ ਪ੍ਰਦੂਸ਼ਣ ਕੰਟਰੋਲ ਯੰਤਰ ਦੇ ਵਜੋਂ ਬੈਗ ਫਿਲਟਰ ਹਾਊਸ ਵਾਲੀ ਸਾਈਡ ਹੁੱਡ ਸਕਸ਼ਨ ਪ੍ਰਣਾਲੀ ਲਗਾਉਣ ਦੇ ਨਿਰਦੇਸ਼ ਦਿੱਤੇ ਗਏ ਜੋ ਰਵਾਇਤੀ ਪ੍ਰਣਾਲੀ ਨਾਲੋਂ ਕਈ ਗੁਣਾ ਜ਼ਿਆਦਾ ਧੂੜ ਸੋਖਦੇ ਹਨ। ਉਨ੍ਹਾਂ ਕਿਹਾ ਕਿ ਇਹ ਬਦਲਾਅ ਇੰਡਕਸ਼ਨ ਫਰਨੇਸ ਇਕਾਈਆਂ ਦੇ ਮਾਲਕਾਂ ਅਤੇ ਵਾਤਾਵਰਣ ਪ੍ਰੇਮੀਆਂ, ਦੋਹਾਂ ਲਈ ਵਧੇਰੇ ਲਾਹੇਵੰਦ ਹੈ।ਹੋਰ ਜਾਣਕਾਰੀ ਦਿੰਦਿਆਂ, ਮਿਸ਼ਨ ਡਾਇਰੈਕਟਰ ਨੇ ਦੱÎਸਿਆ ਕਿ ਹੁਣ ਇੰਡਕਸ਼ਨ ਫਰਨੇਸ ਇਕਾਈਆਂ ਦੇ ਮਾਲਕ ਆਪਣੀਆਂ ਇਕਾਈਆਂ ਵਿੱਚ ਵੱਡੀ ਮਾਤਰਾ ‘ਚ ਇਕੱਠੀ ਹੋਈ ਸੁਆਹ ਵੇਚ ਕੇ ਪ੍ਰਤੀ ਕਿਲੋ ਸੁਆਹ ਪਿੱਛੇ 3 ਰੁਪਏ ਕਮਾ ਰਹੇ ਹਨ ਜੋ ਕਿ ਮਿਸ਼ਰਤ ਧਾਤੂ ਬਣਾਉਣ ਵਾਲੀਆਂ ਕੰਪਨੀਆਂ ਖਰੀਦ ਰਹੀਆਂ ਹਨ। ਇਸ ਦੇ ਨਾਲ ਹੀ ਸ਼ਹਿਰ ਦਾ ਹਵਾ ਪ੍ਰਦੂਸ਼ਣ ਦੀ ਸਮੱÎਸਿਆ ਤੋਂ ਵੀ ਬਚਾਅ ਹੋ ਰਿਹਾ ਹੈ।ਉਨ੍ਹਾਂ ਕਿਹਾ ਕਿ ਨਵੀਨ ਹਵਾ ਪ੍ਰਦੂਸ਼ਣ ਕੰਟਰੋਲ ਉਪਕਰਣ ਵਿੱਚ ਇਕੱਠੀ ਹੁੰਦੀ ਸੁਆਹ ਵਿੱਚ 25 ਤੋਂ 35 ਫੀਸਦੀ ਜ਼ਿੰਕ ਦੀ ਮਾਤਰਾ ਹੁੰਦੀ ਹੈ, ਇਸ ਲਈ ਇਸਨੂੰ ਭਗਵਾਨਪੁਰਾ, ਅਮਲੋਹ ਦੀ ਕੰਪਨੀ ਇੱਥੋਂ ਇਕੱਠਾ ਕਰ ਰਹੀ ਹੈ ਜਿਸ ਦੁਆਰਾ ਇਸ ਸੁਆਹ ਵਿੱਚੋਂ ਜ਼ਿੰਕ ਦੀ ਪ੍ਰਾਪਤੀ ਲਈ ਇਸਦੀ ਵਰਤੋਂ ਆਪਣੇ ਵੇਸਟ ਰੀਸਾਇਕਲਿੰਗ ਡਵੀਜ਼ਨ ਵਿੱਚ ਕੱਚੇ ਮਾਲ ਵਜੋਂ ਕੀਤੀ ਜਾਂਦੀ ਹੈ, ਇਸ ਤਰ੍ਹਾਂ ਇਸ ਕੰਪਨੀ ਦੁਆਰਾ ਵੀ ਰਹਿੰਦ-ਖੂਹੰਦ ਤੋਂ ਕਮਾਈ ਕੀਤੀ ਜਾ ਰਹੀ ਹੈ।ਸ. ਪੰਨੂੰ ਨੇ ਕਿਹਾ ਕਿ ਮੰਡੀ ਗੋਬਿੰਦਗੜ੍ਹ ਖੇਤਰ, ਜਿਸਨੂੰ ਸੈਂਟਰਲ ਪ੍ਰਦੂਸ਼ਣ ਕੰਟਰੋਲ ਬੋਰਡ ਦੁਆਰਾ ਅਤਿ ਪ੍ਰਦੂਸ਼ਿਤ ਖੇਤਰ ਮੰਨਿਆ ਗਿਆ ਸੀ ਉਹ ਹੁਣ ਤੇਜ਼ੀ ਨਾਲ ਇਸ ਸਮੱÎਸਿਆ ਵਿੱਚੋਂ ਨਿਕਲ ਕੇ ਸਫ਼ਾਈ ਵੱਲ ਰੁਖ਼ ਕਰ ਰਿਹਾ ਹੈ।70 ਫੀਸਦ ਤੋਂ ਜ਼ਿਆਦਾ ਇੰਡਕਸ਼ਨ ਫਰਨੇਸ ਇਕਾਈਆਂ ਰਵਾਇਤੀ ਭੱਠੀਆਂ ਤੋਂ ਸਾਈਡ ਹੁੱਡ ਸਕਸ਼ਨ ਸਿਸਟਮ ਵੱਲ ਤਬਦੀਲ ਹੋ ਗਈਆਂ ਹਨ।ਮੌਜੂਦਾ ਸਮੇਂ ਖੰਨੇ ਖੇਤਰ ਵਿਚਲੀਆਂ ਇਕਾਈਆਂ ਸਮੇਤ 92 ਇੰਡਕਸ਼ਨ ਫਰਨੇਸ ਇਕਾਈਆਂ ਵਿੱਚੋਂ 65 ਇੰਡਸਟਰੀਆਂ ਪੁਰਾਣੀਆਂ ਭੱਠੀਆਂ ਤੋਂ ਨਵੇਂ ਹਵਾ ਪ੍ਰਦੂਸ਼ਣ ਕੰਟਰੋਲ ਉਪਕਰਣਾਂ ਵਿੱਚ ਤਬਦੀਲ ਹੋ ਗਈਆਂ ਹਨ। ਬਾਕੀ ਬਚੇ ਉਦਯੋਗ ਵੀ ਆਪਣੇ ਉਪਕਰਣਾਂ ਦੀ ਅਪਗ੍ਰੇਡੇਸ਼ਨ ਕਰ ਰਹੇ ਹਨ ਅਤੇ 80 ਤੋਂ 90 ਫੀਸਦ ਕੰਮ ਮੁਕੰਮਲ ਕਰ ਲਿਆ ਹੈ। ਤੰਦਰੁਸਤ ਪੰਜਾਬ ਮਿਸ਼ਨ ਦੇ ਡਾਇਰੈਕਟੋਰੇਟ ਨੂੰ ਉਮੀਦ ਹੈ ਕਿ ਇਸ ਨਵੀਨ ਪ੍ਰਣਾਲੀ ਨੂੰ ਅਪਣਾਉਣ ਨਾਲ ਹਵਾ ਦੀ ਗੁਣਵੱਤਾ ਵਿੱਚ ਕਾਫ਼ੀ ਸੁਧਾਰ ਆਵੇਗਾ।

VIA PUNJAB