- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਮਾਂ ਦੇ ਦੱਧ ਦੀ ਮਹਤੱਤਾ ਬਾਰੇ ਹਫਤਾਵਰ ਪ੍ਰੋਗਰਾਮ
ਨਵ-ਜਨਮੇ ਬੱਚੇ ਨੂੰ 1 ਘੰਟੇ ’ਚ ਮਾਂ ਦਾ ਦੱੁਧ ਪਲਾਉਣ ਨਾਲ ਨਮੋਨੀਆ ਤੇ ਡਾਇਰੀਆ ਦੇ ਖਤਰੇ ਤੋਂ ਹੰੁਦਾ ਬਚਾਅ
ਚੰਡੀਗੜ – ਮਾਂ ਦੇ ਦੱੁਧ ਦੀ ਮਹਤੱਤਾ ਅਤੇ ਕੁਦਰਤੀ ਗੁੱਣਾਂ ਪ੍ਰਤੀ ਜਾਗਰੂਕਤਾ ਲਿਆਉਣ ਲਈ, ਸਿਹਤ ਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਵਲੋਂ 1 ਤੋਂ 7 ਅਗਸਤ ਤੱਕ ਹਫਤਾਵਰ ਪ੍ਰੋਗਰਾਮ ਦੀ ਸ਼ੁਰੂਆਤ ਕੀਤਾ ਗਈ ਹੈ। ਜਿਸ ਦਾ ਮੁੱਖ ਮੰਤਵ ਗਰਭਵਤੀ ਔਰਤਾਂ ਤੇ ਮਾਵਾਂ ਨੂੰ ਦੱੁਧ ਦੇ ਕੁਦਰਤੀ ਗੁੱਣਾਂ ਬਾਰੇ ਸੁਚੇਤ ਕਰਨਾ ਹੈ ਤਾਂ ਜੋ ਹਸਪਤਾਲਾਂ ਵਿਚ ਨਵ-ਜਨਮੇ ਬੱਚਿਆਂ ਨੂੰ 1 ਘੰਟੇ ਦੌਰਾਨ ਮਾਂ ਦਾ ਦੁੱਧ ਪਿਲਾ ਕੇ ਜਾਨਲੇਵਾ ਬਿਮਾਰੀਆਂ ਤੋਂ ਸੁਰੱਖਿਅਤ ਕੀਤਾ ਜਾ ਸਕੇ। ਸਿਹਤ ਤੇ ਪਰਿਵਾਰ ਭਲਾਈ ਮੰਤਰੀ ਸ. ਬਲਬੀਰ ਸਿੰਘ ਸਿੱਧੂ ਨੇ ਦੱਸਿਆ ਕਿ ਅੱਜ ਦੇ ਤਕਨਾਲੋਜੀ ਤੇ ਹਾਈ-ਟੈਕ ਯੁੱਗ ਦੇ ਵਿਚ ਵੀ ਔਰਤਾਂ ਨੂੰ ਮਾਂ ਦੇ ਦੱੁਧ ਦੀ ਮਹਤੱਤਾ ਸਬੰਧੀ ਜਾਗਰੂਕ ਕਰਨ ਦੀ ਲੋੜ ਹੈ ਜਿਸ ਨਾਲ ਜਾਨਲੇਵਾ ਪਰ ਕਾਬੂ ਕੀਤੀਆਂ ਜਾ ਸਕਣ ਵਾਲੀਆਂ ਬਿਮਾਰੀਆਂ ਤੋਂ ਬੱਚਿਆਂ ਨੂੰ ਬਚਾਇਆ ਜਾ ਸਕਦਾ ਹੈ। ਉਨਾਂ ਦੱਸਿਆ ਕਿ ਰਾਸ਼ਟਰੀ ਸਿਹਤ ਪਰਿਵਾਰ ਸਰਵੇਖਣ ਅਨੁਸਾਰ (2015-16) ਨਵ-ਜਨਮੇ ਬੱਚਿਆਂ ਨੂੰ ਦੁੱਧ ਪਲਾਉਣ ਦੇ ਮਾਮਲੇ ਵਿਚ 10 ਸਾਲਾਂ ਦੌਰਾਨ ਪੰਜਾਬ ਵਿਚ ਕੇਵਲ 18% ਸੁਧਾਰ ਦਰਜ ਕੀਤਾ ਗਿਆ ਸੀ ਜੋ ਕਿ ਮਿਥੇ ਟੀਚੇ ਅਨੁਸਾਰ ਕਾਫੀ ਘੱਟ ਹੈ। ਜਿਸ ਨੂੰ ਧਿਆਨ ਵਿਚ ਰੱਖਦੇ ਹੋਏ ਪੰਜਾਬ ਸਰਕਾਰ ਨੇ 27 ਜੁਲਾਈ, 2017 ਨੂੰ ‘ਕੇਅਰ ਕੰਪੇਨਿਅਨ ਪ੍ਰੋਗਰਾਮ’ ਦੀ ਸ਼ੁਰੂਆਤ ਕੀਤੀ ਹੈ ਜਿਸ ਦੁਆਰਾ ਸਟਾਫ ਨਰਸਾਂ ਵਲੋਂ ਬੱਚੇ ਦੀ ਸਿਹਤ ਸੁਰੱਖਿਆ ਲਈ ਮਾਂਵਾਂ ਨੂੰ ਦੱੁਧ ਦੀ ਮਹਤੱਤਾ ਤੇ ਹੋਰ ਜਾਣਕਾਰੀ ਮੁਹੱਈਆ ਕਰਵਾਈ ਜਾਂਦੀ ਹੈ। ਇਸ ‘ਕੇਅਰ ਕੰਪੇਨਿਅਨ ਪ੍ਰੋਗਰਾਮ’ ਦੇ ਲਾਗੂ ਹੋਣ ਨਾਲ ਮਾਂ-ਬੱਚੇ ਦੀ ਸਿਹਤ ਸਬੰਧੀ ਦਿੱਤੀ ਜਾਣ ਵਾਲੀ ਜਾਣਕਾਰੀ ਵਿਚ 130 ਪ੍ਰਤੀਸ਼ਤ ਵਾਧਾ ਦਰਜ ਕੀਤਾ ਗਿਆ ਹੈ। ਸਿਹਤ ਮੰਤਰੀ ਨੇ ਦੱਸਿਆ ਕਿ ਮਾਂ ਦੇ ਦੁੱਧ ਸਬੰਧੀ ਹੋਰ ਜਾਗਰੂਕਤਾ ਲਿਆਉਣ ਲਈ ਸੂਬੇ ਦੇ ਸਾਰੇ ਸਰਕਾਰੀ ਹਸਪਤਾਲਾਂ ਵਿਚ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਕਿ ਇਹ ਯਕੀਨੀ ਕੀਤਾ ਜਾਵੇ ਕਿ ਭਾਂਵੇ ਔਰਤ ਦੀ ਡਲੀਵਰੀ ਅਪਰੇਸ਼ਨ ਨਾਲ ਹੋਈ ਹੋਵੇ ਤਾਂ ਵੀ ਨਵ-ਜਨਮੇ ਬੱਚੇ ਨੂੰ 1 ਘੰਟੇ ਦੌਰਾਨ ਮਾਂ ਦਾ ਦੱੁਧ ਪਿਲਾਇਆ ਜਾਵੇ ਤਾਂ ਜੋ ਬੱਚੇ ਨੂੰ ਖਤਰਨਾਕ ਜਾਨਲੇਵਾ ਬਿਮਾਰੀਆਂ ਤੋਂ ਸਮੇਂ ’ਤੇ ਬਚਾਇਆ ਜਾ ਸਕੇ ਜਦਕਿ ਬੱਚੇ ਨੂੰ ਦੱੁਧ ਪਿਲਾਉਣ ਨਾਲ ਔਰਤਾਂ ਦਾ ਛਾਤੀ ਅਤੇ ਅੰਡੇਦਾਨੀ ਦੇ ਕੈਂਸਰ ਤੋਂ ਬਚਾਅ ਹੋ ਜਾਂਦਾ ਹੈ। ਉਨਾਂ ਦੱਸਿਆ ਕਿ ਜਨਮ ਦੇ 1 ਘੰਟੇ ਦੌਰਾਨ ਮਾਂ ਦਾ ਦੱੁਧ ਪੀਣ ਨਾਲ ਨਾਲ ਬੱਚੇ ਵਿਚ 23% ਨਿਮੋਨੀਆ ਹੋਣ ਦਾ ਖਤਰਾ ਘੱਟ ਹੋ ਜਾਂਦਾ ਹੈ ਜਦਕਿ ਮਾਂ ਦਾ ਦੁੱਧ ਨਾ ਪਿਲਾਉਣ ਦੇ ਮਾਮਲੇ ਵਿਚ ਡਾਇਰੀਆ ਹੋਣ ਦਾ ਖਤਰਾ 3 ਗੁਣਾਂ ਵੱਧ ਜਾਂਦਾ ਹੈ। ਉਨਾਂ ਦੱਸਿਆ ਕਿ 1 ਘੰਟੇ ਦੌਰਾਨ ਮਾਂ ਦੇ ਦੁੱਧ ਦਾ ਸੇਵਨ ਨਾ ਹੋਣ ਨਾਲ 6 ਮਹੀਨੇ ਤੱਕ ਬੱਚੇ ਦੀ ਜਾਨ ਨੂੰ ਖਤਰਾ ਬਣਿਆ ਰਹਿੰਦਾ ਹੈ।


