- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਦੇਸ਼ ਦੇ ਭੰਡਰਾਣ ਵਿਚ ਹਰਿਆਣਾ ਦੇ ਕਿਸਾਨਾਂ ਦੀ ਭੂਮਿਕਾ ਅਹਿਮ – ਮੁੱਖ ਮੰਤਰੀ
ਚੰਡੀਗੜ – ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਕਿਹਾ ਕਿ ਦੇਸ਼ ਦੇ ਭੰਡਰਾਣ ਵਿਚ ਹਰਿਆਣਾ ਦੇ ਕਿਸਾਨਾਂ ਦੀ ਭੂਮਿਕਾ ਅਹਿਮ ਹੈ, ਕਿਸਾਨ ਦੇਸ਼ ਦਾ ਅੰਨਦਾਤਾ ਹੈ, ਪਿਛਲੇ 5 ਸਾਲ ਵਿਚ ਕਿਸਾਨਾਂ ਨੇ ਜੋ ਵੀ ਮੰਗ ਰੱਖੀ, ਉਸ ਨੂੰ ਅਸੀਂ ਪੂਰਾ ਕਰਨ ਦਾ ਯਤਨ ਕੀਤਾ| ਇਸ ਕੜੀ ਵਿਚ ਅੱਜ ਕਰਨਾਲ ਦੇ ਕਿਸਾਨਾਂ ਦੀ ਸ਼ੂਗਰ ਮਿਲ ਦੀ ਸਮੱਰਥਾਂ ਨੂੰ ਵੱਧਾਉਣ ਦੀ 20 ਸਾਲ ਪੁਰਾਣੀ ਮੰਗ ਨੂੰ ਪੂਰਾ ਕੀਤਾ, ਜਿਸ ‘ਤੇ ਕਰੀਬ 263 ਕਰੋੜ ਰੁਪਏ ਖਰਚ ਹੋਣਗੇ ਅਤੇ ਇਹ ਕੰਮ ਇਕ ਸਾਲ ਵਿਚ ਪੂਰਾ ਹੋ ਜਾਵੇਗਾ| ਇਸ ਮਿਲ ਦੇ ਵਿਸਥਾਰ ਨਾਲ ਖੇਤਰ ਦੇ ਕਿਸਾਨਾਂ ਨੂੰ ਆਪਣਾ ਗੰਨਾ ਵੇਚਣ ਲਈ ਕਿਧਰੇ ਬਾਹਰ ਨਹੀਂ ਜਾਣਾ ਪਏਗਾ|ਮੁੱਖ ਅੱਜ ਦ ਕਰਨਾਲ ਸਹਿਕਾਰੀ ਖੰਡ ਮਿਲ ਦੇ ਵਿਸਥਾਰ ਦੇ ਭੂਮੀ ਪੂਜਨ ਦੇ ਮੌਕੇ ‘ਤੇ ਬੋਲ ਰਹੇ ਸਨ| ਇਸ ਮਿਲ ਦੀ ਸਮੱਰਥਾ ਹੁਣ 2200 ਟੀਸੀਡੀ ਤੋਂ ਵੱਧ ਕੇ 3500 ਟੀਸੀਡੀ ਹੋ ਜਾਵੇਗੀ| ਇਸ ਕੰਮ ‘ਤੇ ਕਰੀਬ 263 ਕਰੋੜ ਰੁਪਏ ਖਰਚ ਹੋਣਗੇ| ਮੁੱਖ ਮੰਤਰੀ ਨੇ ਕਿਹਾ ਕਿ ਜਦੋਂ ਉਨਾਂ ਦੀ ਸਰਕਾਰ ਬਣੀ ਤਾਂ ਕੁਝ ਹੀ ਸਮੇਂ ਬਾਅਦ ਕਿਸਾਨਾਂ ‘ਤੇ ਗੜੇਮਾਰੀ, ਵਰਖਾ ਦੇ ਪਾਣੀ ਭਰਨ ਤੇ ਪੱਛਮੀ ਹਰਿਆਣਾ ਵਿਚ ਕਪਾਹ ਵਿਚ ਸਫੇਦ ਮੱਖੀ ਦੀ ਆਫਤ ਦੀ ਭਾਰੀ ਮਾਰ ਪਈ| ਪਰ ਹਰਿਆਣਾ ਸਰਕਾਰ ਨੇ ਫੈਸਲਾ ਕੀਤਾ ਕਿ ਕਿਸਾਨਾਂ ਦਾ ਨੁਕਸਾਨ ਕਿਸੇ ਤਰਾਂ ਨਾਲ ਮੰਜ਼ੂਰ ਨਹੀਂ ਕੀਤਾ ਜਾਵੇਗਾ| ਉਨਾਂ ਨੇ ਕਿਸਾਨਾਂ ਨੂੰ ਮੁਆਵਜਾ ਦਿੱਤਾ| ਮੁੱਖ ਮੰਤਰੀ ਨੇ ਕਿਹਾ ਕਿ ਸਾਡੀ ਸਰਕਾਰ ਨੇ ਪਿਛਲੇ 5 ਸਾਲ ਵਿਚ ਕਿਸਾਨਾਂ ਨੂੰ 3400 ਕਰੋੜ ਰੁਪਏ ਦਿੱਤੇ, ਜਦੋਂ ਕਿ ਪਿਛਲੇ 48 ਸਾਲ ਵਿਚ ਸਾਰੀ ਸਰਕਾਰਾਂ ਨੇ ਮਿਲ ਕੇ 1400 ਕਰੋੜ ਰੁਪਏ ਮੁਆਵਜੇ ਵੱਜੋਂ ਦਿੱਤੇ| ਉਨਾਂ ਕਿਹਾ ਕਿ ਸੂਬੇ ਦੀ ਜੀਡੀਪੀ ਠੀਕ ਕਰਨ ਲਈ ਸਾਰੇ ਲਈ ਆਰਥਿਕ ਯੋਜਨਾ ਬਣਨੀ ਪੈਂਦੀ ਹੈ ਤਾਂ ਜੋ ਹਰੇਕ ਗਰੀਬ ਭਰੋਸੇ ਅਤੇ ਸਿਰ ਚੁੱਕ ਦੇ ਜੀਵਨ ਜੀ ਸਕੇ|ਉਨਾਂ ਕਿਹਾ ਕਿ ਸਰਕਾਰ ਦੇ ਨਾਲ ਤਾਲਮੇਲ ਬਣਾਉਣ ਲਈ ਬਿਚੌਲਿਏ ਦੇ ਸਿਸਟਮ ਨੂੰ ਬੰਦ ਕੀਤਾ| ਸਰਪੰਚ ਤੋਂ ਲੈ ਕੇ ਉੱਪਰ ਤਕ ਪੈਸੇ ਦੇਣ ਦੀ ਪ੍ਰਥਾ ਸੀ, ਉਸ ‘ਤੇ ਰੋਕ ਲਗਾਈ ਗਈ| ਉਨਾਂ ਕਿਹਾ ਕਿ ਅਸੀਂ ਆਪਣੇ ਸ਼ਾਸਨ ਵਿਚ ਸੂਬੇ ਦੀ ਜਨਤਾ ਨੂੰ ਇਹ ਦੱਸਣ ਦਾ ਕੰਮ ਕੀਤਾ ਹੈ ਕਿ ਸ਼ਾਸਨ ਕੀ ਹੁੰਦਾ ਹੈ, ਪਰ ਅਜੇ ਕੰਮ ਅਧੂਰਾ ਹੈ, ਉਸ ਨੂੰ ਆਪਣੇ ਆਸ਼ੀਰਵਾਦ ਨਾਲ ਪੂਰਾ ਕੀਤਾ ਜਾਵੇਗਾ| ਮੁੱਖ ਮੰਤਰੀ ਨੇ ਕਿਹਾ ਕਿ ਕਿਸਾਨ ਸਰਕਾਰ ਦੀ ਯੋਜਨਾ ਮੇਰੀ ਫਸਲ ਮੇਰਾ ਬਿਊਰੋ ਵਿਚ ਆਪਣਾ ਰਜਿਸਟਰੇਸ਼ਨ ਕਰਵਾਏ ਤਾਂ ਜੋ ਫਸਲ ਵੇਚਣ ਅਤੇ ਸਰਕਾਰ ਦੀ ਯੋਜਨਾ ਦਾ ਲਾਭ ਲੈਣ ਵਿਚ ਕੋਈ ਮੁਸ਼ਕਲ ਨਾ ਆਵੇ| ਉਨਾਂ ਕਿਹਾ ਕਿ ਕਿਸਾਨਾਂ ਦੀ ਆਰਥਿਕ ਸਥਿਤ ਵਧੀਆ ਕਰਨ ਲਈ ਹਰਿਆਣਾ ਸਰਕਾਰ ਨੇ ਵੀ 6000 ਰੁਪਏ ਸਾਲਾਨਾ ਪੈਨਸ਼ਨ ਦੇਣ ਦਾ ਫੈਸਲਾ ਕੀਤਾ ਅਤੇ ਨਾਲ ਹੀ ਫੈਸਲਾ ਕੀਤਾ ਹੈ ਕਿ ਜੋ ਵੀ ਬੀਮਾ ਪ੍ਰੀਮਿਅਮ ਦੀ ਰਕਮ ਸਰਕਾਰ ਨੂੰ ਕਿਸਾਨ ਜਮਾਂ ਕਰਵਾਉਂਦਾ ਹੈ, ਉਸ ਦੀ ਕਿਸਤ ਹੁਣ ਉਨਾਂ ਦੀ ਪੈਨਸ਼ਨ ਤੋਂ ਕੱਟ ਕੇ ਬਾਕੀ ਰਕਮ ਉਨਾਂ ਦੇ ਜਨਧਨ ਖਾਤੇ ਵਿਚ ਜਮਾਂ ਕਰਵਾ ਦਿੱਤੀ ਜਾਵੇਗੀ|ਉਨਾਂ ਕਿਹਾ ਕਿ ਇਸ ਖੰਡ ਮਿਲ ਦੇ ਵਿਸਥਾਰ ਤੋਂ ਬਾਅਦ 50 ਲੱਖ ਕੁਇੰਟਲ ਤਕ ਗੰਨੇ ਦੀ ਪਿੜਾਈ ਦੀ ਸਮੱਰਥਾ ਹੋਵੇਗੀ| ਕਿਸਾਨਾਂ ਨੂੰ ਹੁਣ ਆਪਣਾ ਗੰਨਾ ਬਾਹਰ ਲੈ ਜਾਣ ਦੀ ਲੋਂੜ ਨਹੀਂ ਪਏਗੀ| ਉਨਾਂ ਨੇ ਕਿਸਾਨਾਂ ਤੋਂ ਅਪੀਲ ਕੀਤੇ ਕਿ ਕਲ ਲਈ ਪਾਣੀ ਬਚਾਉਣ, ਹਰਿਆਣਾ ਕੋਲ ਪਾਣੀ ਦਾ ਕੋਈ ਸਰੋਤ ਨਹੀਂ ਹੈ| ਕਿਸਾਨਾਂ ਨੂੰ ਚਾਹੀਦਾ ਕਿ ਉਹ ਅਜਿਹੀ ਫਸਲ ਦਾ ਉਤਪਾਦਨ ਕਰਨ, ਜਿਸ ਵਿਚ ਘੱਟ ਪਾਣੀ ਲਗਦਾ ਹੋਵੇ| ਉਨਾਂ ਕਿਹਾ ਕਿ ਯਮੁਨਾ ਦੀ ਤਲਹਟੀ ਦੇ ਲੋਕਾਂ ਨੂੰ ਗੰਨਾ ਉਤਪਾਦਨ ਵਿਚ ਕਾਫੀ ਲਾਭ ਮਿਲੇਗਾ, ਇਸ ਖੇਤਰ ਵਿਚ ਪਾਣੀ ਦਾ ਪੱਧਰ ਵੀ ਉੱਪਰ ਹੈ ਅਤੇ ਗੰਨੇ ਦਾ ਮਿਲ ਵੀ ਨੇੜੇ ਹਨ| ਉਹ ਇਸ ਨਾਲ ਵੱਧ ਆਮਦਨ ਕਰ ਸਕਦੇ ਹਨ| ਹਰਿਆਣਾ ਵਿਚ ਯੂਪੀ ਦੀ ਥਾਂ ਗੰਨੇ ਦੀ ਕੀਮਤ ਵੀ ਵੱਧ ਹੈ|ਸਹਿਕਾਰਤਾ ਮੰਤਰੀ ਮਨੀਸ਼ ਗਰੋਵਰ ਨੇ ਕਿਹਾ ਕਿ ਮੁੱਖ ਮੰਤਰੀ ਮਨੋਹਰ ਲਾਲ ਨੇ ਕਿਸਾਨਾਂ ਦੀ ਆਰਥਿਕ ਤਰੱਕੀ ਲਈ ਅਨੇਕ ਯੋਜਨਾਵਾ ਚਲਾਈ ਹੈ, ਕਿਸਾਨਾਂ ਨੂੰ ਕਿਸੇ ਤਰਾਂ ਦੀ ਦਿੱਕਤ ਨਾ ਹੋਵੇ, ਉਨਾਂ ਦੀ ਚਿੰਤਾ ਮੁੱਖ ਮੰਤਰੀ ਨੂੰ ਹੈ| ਮੁੱਖ ਮੰਤਰੀ ਦਾ ਸੁਪਨਾ ਹੈ ਕਿ ਉਹ ਸੂਬੇ ਨੂੰ ਅੱਗੇ ਲਿਆਉਣ ਲਈ ਹਰੇਕ ਵਰਗ ਨੂੰ ਪ੍ਰੋਤਸਾਹਿਤ ਕਰਨ| ਉਨਾਂ ਕਿਹਾ ਕਿ ਮੁੱਖ ਮੰਤਰੀ ਨੇ ਕਰਨਾਲ ਖੰਡ ਮਿਲ ਦੀ ਸਮੱਰਥਾਂ ਦੇ ਨਾਲ-ਨਾਲ ਸੂਬੇ ਦੀ 10 ਹੋਰ ਖੰਡ ਮਿਲ ਦੀ ਸਮੱਰਥਾਂ ਨੂੰ ਵੀ ਵੱਧਾਇਆ ਹੈ|


