ਹਰਿਆਣਾ ਦੇ ਮੁੱਖ ਮੰਤਰੀ ਨੇ ਸਾਬਕਾ ਪ੍ਰਧਾਨ ਮੰਤਰੀ ਦੀ ਦੇਹਾਂਤ ’ਤੇ ਸ਼ੋਕ ਪ੍ਰਗਟ ਕੀਤਾ

ਚੰਡੀਗੜ੍ਹ – ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਈ ਦੀ ਦੁੱਖਦਾਈ ਦੇਹਾਂਤ ’ਤੇ ਸ਼ੋਕ ਪ੍ਰਗਟਾਉਂਦੇ ਹੋਏ ਉਨ੍ਹਾਂ ਦੀ ਮੌਤ ਨੂੰ ਦੇਸ਼, ਸਿਆਸੀ ਅਤੇ ਭਾਜਪਾ ਲਈ ਇਕ ਨਾ ਪੂਰੀ ਹੋਣ ਵਾਲੀ ਕਮੀ ਦਸਿਆ׀ ਸ੍ਰੀ ਵਾਜਪਈ ਨੇ ਅੱਜ ਸ਼ਾਮ ਨਵੀਂ ਦਿੱਲੀ ਵਿਚ ਏਮਸ ਵਿਚ ਆਖਰੀ ਸਾਹ ਲਈ, ਜਿੱਥੇ ਉਨ੍ਹਾਂ ਨੂੰ 9 ਹਫਤਿਆਂ ਪਹਿਲੇ ਭਰਤੀ ਕਰਵਾਇਆ ਗਿਆ ਸੀ ਅਤੇ ਲਾਇਫ ਸਪੋਰਟ ਸਿਸਟਮ ’ਤੇ ਰੱਖਿਆ ਗਿਆ ਸੀ׀ ਇੱਥੇ ਜਾਰੀ ਆਪਣੇ ਸ਼ੋਕ ਸੰਦੇਸ਼ ਵਿਚ ਮੁੱਖ ਮੰਤਰੀ ਨੇ ਸ੍ਰੀ ਵਾਜਪਈ ਨੂੰ ਇਕ ਮਹਾਨ ਕਵੀ, ਜੁਝਾਰੂ ਪੱਤਰਕਾਰ ਅਤੇ ਬੁਲਾਰਾ ਦੱਸਦੇ ਹੋਏ ਕਿਹਾ ਕਿ ਉਹ ਇਕ ਸੱਚੇ ਰਾਸ਼ਟਰਵਾਦੀ ਅਤੇ ਦੂਰਦਰਸ਼ੀ ਰਾਜ ਨੇਤਾ ਸਨ, ਜਿੰਨ੍ਹਾਂ ਨੇ ਆਪਣੇ ਖਾਸ ਗੁਣਾਂ ਨਾਲ ਦੇਸ਼ ਦੇ ਸਿਆਸੀ ਨਜਾਰੇ ਨੂੰ ਬਦਲ ਦਿੱਤਾ ਸੀ׀ ਉਨ੍ਹਾਂ ਕਿਹਾ ਕਿ ਲੋਕਾਂ ਨੇ ਪਾਰਟੀ ਦੀ ਸਿਆਸਤ ਤੋਂ ਉੱਪਰ ਉੱਠ ਕੇ ਉਨ੍ਹਾਂ ਦਾ ਸਨਮਾਨ ਕੀਤਾ׀ ਉਨ੍ਹਾਂ ਕਿਹਾ ਕਿ ਉਹ ਤਿੰਨ ਵਾਰ ਭਾਰਤ ਦੇ ਪ੍ਰਧਾਨ ਮੰਤਰੀ ਰਹੇ׀ ਸ੍ਰੀ ਅਟਲ ਬਿਹਾਰੀ ਵਾਜਪਈ ਵਿਚ ਅਗਵਾਈ ਸਮੱਰਥਾ ਅਤੇ ਸੰਗਠਨਾਤਮਕ ਕੌਸ਼ਲ ਭਰੀਆ ਹੋਇਆ ਸੀ׀ ਪ੍ਰਧਾਨ ਮੰਤਰੀ ਵੱਜੋਂ ਦੇਸ਼ ਅਤੇ ਦੇਸ਼ ਦੀ ਅਰਥ ਵਿਵਸਥਾ ਵਿਚ ਉਨ੍ਹਾਂ ਦਾ ਯੋਗਦਾਨ ਦੇਸ਼ ਦੇ ਇਤਿਹਾਸ ਵਿਚ ਸੁਨਹਿਰੇ ਅੱਖਰਾਂ ਨਾਲ ਲਿਖਿਆ ਰਹੇਗਾ׀ ਦੇਸ਼ ਨੂੰ ਹੋਰ ਵੱਧ ਉੱਚਾਈਆਂ ਤਕ ਲੈ ਜਾਣ ਦੀ ਉਨ੍ਹਾਂ ਦੀ ਵਚਨਬੱਧਤਾ ਅਤੇ ਉਤਸਾਹ ਨੇ ਉਨ੍ਹਾਂ ਨੂੰ ਆਰਥਿਕ ਸੁਧਾਰ ਕਰਨ ਅਤੇ ਪੋਖਰਣ ਵਿਚ ਪਰਮਾਣੂ ਪ੍ਰੀਖਣ ਕਰਕੇ ਭਾਰਤ ਨੂੰ ਪਰਮਾਣੂ ਸ਼ਕਤੀ ਸੰਪਨ ਦੇਸ਼ ਬਣਾਉਣ ਦਾ ਰਸਤਾ ਸਾਫ ਕੀਤਾ׀ ਸ੍ਰੀ ਵਾਜਪਈ ਸਾਹਿਤ, ਸਿਆਸਤ ਅਤੇ ਜਨਤਾ ਸੇਵਾ ਦੀ ਦੁਨਿਆ ਵਿਚ ਇਕ ਸਨਮਾਨਿਤ ਵਿਅਕਤੀ ਸਨ׀ ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਮੌਤ ਨਾਲ ਦੇਸ਼ ਨੇ ਇਕ ਬਹੁਮੁੱਖੀਪ ਪ੍ਰਤੀਭਾ ਨੂੰ ਖੋ ਦਿੱਤਾ ਹੈ, ਜੋ ਹਮੇਸ਼ਾ ਗਰੀਬਾਂ ਅਤੇ ਲੋਂੜਮੰਦਾਂ ਨਾਲ ਖੜੇ ਸਨ

VIA PUNJAB