ਕੇਰਲ ‘ਚ ਹੜ੍ਹਾਂ ਨੇ ਮਚਾਈ ਤਬਾਹੀ, PM ਮੋਦੀ ਅੱਜ ਕਰਨਗੇ ਹਵਾਈ ਦੌਰਾ

ਨਵੀਂ ਦਿੱਲੀ – ਹੜ੍ਹਾਂ ਦੀ ਮਾਰ ਹੇਠ ਆਏ ਕੇਰਲ ਦੇ ਹਾਲਾਤ ਦਿਨੋਂ-ਦਿਨ ਵਿਗੜਦੇ ਹੀ ਜਾ ਰਹੇ ਹਨ। ਸੂਬੇ ‘ਚ ਲਗਾਤਾਰ ਹੋ ਰਹੀ ਬਾਰਸ਼ ਕਾਰਨ ਹੁਣ ਤੱਕ 324 ਮੌਤਾਂ ਹੋ ਚੁੱਕੀਆਂ ਹਨ ਅਤੇ 2 ਲੱਖ ਦੇ ਕਰੀਬ ਲੋਕ ਬੇਘਰ ਹੋ ਗਏ ਹਨ। ਪੂਰੇ ਸੂਬੇ ਭਰ ‘ਚ ਜਨਤਕ ਜੀਵਨ ਪ੍ਰਭਾਵਿਤ ਹੋਇਆ ਹੈ। ਇਸ ਗੰਭੀਰ ਸਥਿਤੀ ਨੂੰ ਦੇਖਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਸ਼ੁੱਕਰਵਾਰ ਰਾਤ ਕੇਰਲ ਪਹੁੰਚ ਗਏ। ਉਹ ਅੱਜ ਹੜ੍ਹਾਂ ਤੋਂ ਪ੍ਰਭਾਵਿਤ ਖੇਤਰਾਂ ਦਾ ਹਵਾਈ ਦੌਰਾ ਕਰਨਗੇ। ਇਸ ਲਈ ਉਹ ਸ਼ਨੀਵਾਰ ਸਵੇਰੇ ਤਿਰੂਵਨੰਤਪੁਰਮ ਤੋਂ ਰਵਾਨਾ ਹੋ ਗਏ ਹਨ। ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਕੇਰਲ ਦੇ ਕੁਝ ਜ਼ਿਲਿਆਂ ਦਾ ਹਵਾਈ ਸਰਵੇਖਣ ਵੀ ਕਰ ਚੁੱਕੇ ਹਨ। ਐੱਨ.ਡੀ.ਆਰ.ਐੱਫ. ਅਤੇ ਭਾਰਤੀ ਹਵਾਈ ਫੌਜ ਵੀ ਰਾਹਤ ਅਤੇ ਬਚਾਅ ਕਾਰਜਾਂ ਲਈ ਲਗਾਤਾਰ ਕਾਰਵਾਈ ਕਰ ਰਹੇ ਹਨ। ਸੂਬੇ ‘ਚ ਹੜ੍ਹਾਂ ਕਾਰਨ ਫਸੇ ਲੋਕਾਂ ਨੂੰ ਕੱਢਣ ਲਈ ਭਾਰਤੀ ਹਵਾਈ ਫੌਜ ਆਪਰੇਸ਼ਨ ‘ਕਰੂਣਾ’ ਚਲਾ ਰਿਹਾ ਹੈ। 5 Mi-17V5 ਅਤੇ ਤਿੰਨ ਹੋਰ ਹੈਲੀਕਾਪਟਰਾਂ ਦੇ ਜ਼ਰੀਏ ਪਥਾਨਾਮਥਿਟੱਟਾ, ਏਰਨਾਕੁਲਮ ਅਤੇ ਤ੍ਰਿਸ਼ੂਰ ਜ਼ਿਲੇ ‘ਚ ਫਸੇ ਲੋਕਾਂ ਨੂੰ ਬਚਾਇਆ ਗਿਆ ਹੈ। ਜ਼ਿਕਰਯੋਗ ਹੈ ਕਿ 100 ਸਾਲ ‘ਚ ਪਹਿਲੀ ਵਾਰ ਕੇਰਲ ‘ਚ ਲਗਾਤਾਰ ਆ ਰਹੀ ਇਸ ਤਰ੍ਹਾਂ ਦੀ ਬਾਰਸ਼ ਕਾਰਨ ਆਏ ਹੜ੍ਹ ਦੇ ਕਾਰਨ ਹੁਣ ਤੱਕ 324 ਮੌਤਾਂ ਹੋ ਚੁੱਕੀਆਂ ਹਨ ਅਤੇ 2,857 ਲੋਕ ਬੇਘਰ ਹੋ ਗਏ ਹਨ।

VIA PUNJAB