- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਪੁੱਕਾ ਦਾ ਅਕਾਦਮਿਕ ਵਫਦ ਕਨੇਡਾ ਤੋ ਮੁੜਿਆ ਵਾਪਸ
ਪੁੱਕਾ ਦੇ ਵਫਦ ਨੇ ਬ੍ਰਿਟਿਸ਼ ਕੋਲੰਬਿਆ ਦੇ ਕਾਲਜਾਂ ਤੇ ਯੂਨੀਵਰਸਟਿਆਂ ਦਾ ਦੌਰਾ ਕੀਤਾ
ਮੋਹਾਲੀ – ਪੰਜਾਬ ਅਨਏਡਿਡ ਕਾਲਜਿਜ਼ ਐਸੋਸਿਏਸ਼ਨ (ਪੁੱਕਾ) ਦਾ 15 ਮੈਂਬਦਰੀ ਵਫਦ ਲਗਭਗ ਹਫਤੇ ਦੇ ਕੈਨੇਡਾ ਦੇ ਵੱਖ-ਵੱਖ ਵਿਦਿਅਕ ਅਕਾਦਮਿਕ ਦਾ ਦੌਰਾ ਕਰਕੇ ਕੈਨੇਡਾ ਤੋ ਵਾਪਿਸ ਪਰਤ ਆਇਆ ਹੈ।ਪੁੱਕਾ ਦੇ ਪ੍ਰਧਾਨ ਡਾ.ਅੰਸ਼ੂ ਕਟਾਰੀਆ ਨੇ ਦੱਸਿਆ ਕਿ ਵਫਦ ਨੇ ਟੌਰਾਂਟੋਂ, ਕੈਲਗਰੀ, ਐਡਮਿੰਟਨ, ਕੈਲੋਨਾ, ਸਰੀ, ਐਬਟਸਫੋਰਡ, ਵੈਨਕੂਵਰ ਆਦਿ ਵੱਖ-ਵੱਖ ਸੰਸਥਾਵਾਂ ਦਾ ਦੌਰਾ ਕੀਤਾ। ਇਹਨਾਂ ਵਿੱਚ ਪੈਸੀਫਿਕ ਲਿੰਕ ਕਾਲਜ (ਪੀ ਐਲ ਸੀ), ਫੋਕਸ ਕਾਲਜ, ਯੂਨੀਵਰਸਿਟੀ ਆਫ ਫਰੈਸ਼ਰ ਵੈਲੀ (ਯੂ ਐਫ ਵੀ), ਲੰਗਾਰਾਂ ਕਾਲਜ, ਨੌਰਕਿਊਸਟ ਕਾਲਜ ਆਦਿ ਪ੍ਰਮੁੱਖ ਕਾਲਜ ਸਨ। ਵਫਦ ਨੇ ਵੈਨਕੂਵਰ ਦੇ ਕੰਸਲੇਟ ਜਨਰਲ ਆਫ ਇੰਡੀਆਂ ਵਿਖੇ, ਭਾਰਤੀ ਕੌਸਲ ਜਨਰਲ, ਸ਼੍ਰੀਮਤੀ ਅਭਿਲਾਸ਼ਾ ਜੋਸ਼ੀ ਨਾਲ ਵੀ ਮੁਲਾਕਾਤ ਕੀਤੀ।ਡਾ.ਅੰਸ਼ੂ ਕਟਾਰੀਆ ਨੇ ਬੋਲਦੇ ਹੋਏ ਕਿਹਾ ਕਿ ਹਰ ਸਾਲ ਭਾਰਤ ਤੋ 1.5 ਲੱਖ ਨੌਜਵਾਨ ਕੈਨੇਡਾ ਜਾ ਰਹੇ ਹਨ। ਆਈਲੈਟਸ ਵਿੱਚ ਘੱਟ ਬੈਂਡ, ਮਾਈਗ੍ਰੇਸ਼ਨ ਦੇ ਗੈਰ ਕਾਨੂੰਨੀ ਢੰਗ, ਸ਼ਾਰਟ ਕੱਟ ਤਰੀਕੇ, ਪਾਠਕ੍ਰਮ ਦੀ ਚੌਣ ਆਦਿ ਕਾਰਨ ਬਹੁਤ ਸਾਰੇ ਵਿਦਿਆਰਥੀ ਸਲਾਹਕਕਾਰਾਂ ਅਤੇ ਏਜੰਟਾਂ ਤੇ ਪੈਸਾ ਬਰਬਾਦ ਕਰ ਰਹੇ ਹਨ। ਪੁੱਕਾ ਪੰਜਾਬ ਅਤੇ ਕਨੇਡਾ ਦੇ ਕਾਲਜਾਂ ਵਿਚਕਾਰ ਸੰਬੰਧ ਸਥਾਪਤ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਤਾਂਜੋ ਵਿਦਿਆਰਥੀਆਂ ਦੇ ਸਮੇਂ, ਪੈਸੇ ਅਤੇ ਭਵਿੱਖ ਨੂੰ ਬਚਾਇਆ ਜਾ ਸਕੇ।ਮਿ. ਅਸ਼ਵਨੀ ਗਰਗ, ਸਵਾਈਟ , ਬਨੂੰੜ; ਮਿ. ਸਵਿੰਦਰ ਸਿੰਘ, ਸ਼੍ਰੀਮਤੀ ਮਨਜਿੰਦਰ ਕੋਰ ਅਤੇ ਮਿ. ਗੁਰਸਿਮਰਨਜੀਤ ਸਿੰਘ, ਸੁਖਜਿੰਦਰ ਗਰੁੱਪ ਆਫ ਇੰਸਟੀਚਿਊਟਸ, ਗੁਰਦਾਸਪੁਰ; ਮਿ. ਮੋਹਿਤ ਮਹਾਜਨ ਅਤੇ ਸ਼੍ਰੀਮਤੀ ਅਨੁ ਮਹਾਜਨ, ਗੋਲਡਨ ਗਰੁੱਪ ਆਫ ਕਾਲਜਿਜ਼ ਗੁਰਦਾਸਪੁਰ; ਮਿ. ਨਲਿਨੀ ਚੋਪੜਾ ਅਤੇ ਮਿ. ਚੰਦਰ ਮੋਹਨ, ਕੇ ਜੇ ਗਰੁੱਪ, ਪਟਿਆਲਾ; ਮਿ. ਪਰਮਿੰਦਰ ਪਾਲ ਸ਼ਰਮਾ, ਐਮਜੀਡੀਐਮ ਗਰੁੱਪ, ਬਠਿੰਡਾਂ; ਮਿ. ਭਾਰਤ ਸ਼ਰਮਾ, ਸਿਨਰਜੀ ਇੰਟਰਨੈਸ਼ਨਲ ਇੰਸਟੀਚਿਊਟ ਆਫ ਨਰਸਿੰਗ, ਬਠਿੰਡਾਂ ;ਮਿ. ਰਾਜ ਕੁਮਾਰ ਥਾਪਰ, ਐਸਐਮਡੀ ਗਰੁੱਪ ਆਫ ਇੰਸਟੀਚਿਊਟਸ, ਫਰੀਦਕੋਟ; ਮਿ. ਰਾਜੇਸ਼ ਕੇ ਗਰਗ, ਭਾਰਤ ਗਰੁੱਪ ਆਫ ਇੰਸਟੀਚਿਊਸ਼ਨਸ, ਮਾਨਸਾ; ਮਿ. ਕੰਵਰ ਤੁਸ਼ਾਰ ਪੁੰਜ, ਸ਼੍ਰੀ ਸਾਈਂ ਗਰੁੱਪ, ਪਾਲਮਪੁਰ ਆਦਿ ਵੀ ਵਫਦ ਦਾ ਹਿੱਸਾ ਹਨ।


