- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਪਾਕਿਸਤਾਨ ਤੋਂ ਆਏ ਨਗਰ ਕੀਰਤਨ ਦਾ ਸਰਹਾਲੀ ਕਲਾਂ ਤੇ ਚੋਹਲਾ ਸਾਹਿਬ ਪੁੱਜਣ ‘ਤੇ ਹੋਇਆ ਨਿੱਘਾ ਸਵਾਗਤ
ਸਰਹਾਲੀ ਕਲਾਂ – ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਪਾਕਿਸਤਾਨ ਤੋਂ ਅਰੰਭ ਹੋਇਆ ਅੰਤਰ ਰਾਸ਼ਟਰੀ ਨਗਰ ਕੀਰਤਨ ਦਾ ਅੱਜ ਦੇਰ ਸ਼ਾਮ ਇਤਿਹਾਸਿਕ ਕਸਬੇ ਸਰਹਾਲੀ ਕਲਾਂ ਅਤੇ ਚੋਹਲਾ ਸਾਹਿਬ ਜ਼ਿਲ੍ਹਾ ਤਰਨ ਤਾਰਨ ਵਿਖੇ ਪੁੱਜਣ ‘ਤੇ ਸੰਤ ਬਾਬਾ ਸੁੱਖਾ ਸਿੰਘ ਜੀ ਅਤੇ ਸੰਤ ਬਾਬਾ ਹਾਕਮ ਸਿੰਘ ਜੀ ਸੰਪਰਦਾਇ ਕਾਰ ਸੇਵਾ ਸਰਹਾਲੀ ਸਾਹਿਬ ਵਾਲਿਆਂ ਨੇ ਹਜ਼ਾਰਾਂ ਦੀ ਤਾਦਾਦ ‘ਚ ਆਪਣੇ ਪੈਰੋਕਾਰਾਂ ਨਾਲ ਨਗਰ ਕੀਰਤਨ ਦਾ ਸ਼ਰਧਾ ਤੇ ਸਤਿਕਾਰ ਸਹਿਤ ਖਾਲਸਾਈ ਜੈਕਾਰਿਆਂ ਦੀ ਗੂੰਜ ‘ਚ ਸਵਾਗਤ ਕੀਤਾ ਅਤੇ ਨਤਮਸਤਕ ਹੋਏ। ਉਨ੍ਹਾਂ ਸਾਂਝੇ ਤੌਰ ‘ਤੇ ਪੰਜ ਪਿਆਰਿਆਂ ਨੂੰ ਗੁਰੂ ਘਰ ਦੀ ਬਖਸ਼ਿਸ਼ ਸਿਰੋਪਾਏ ਭੇਟ ਕੀਤੇ ਅਤੇ 6 ਪੜਾਵਾਂ ਜਿਨ੍ਹਾਂ ‘ਚ ਨੈਸ਼ਨਲ ਹਾਈਵੇਅ ਤੇ ਖਾਰੇ ਵਾਲੇ ਪੁਲ, ਗੁਰੂ ਗੋਬਿੰਦ ਸਿੰਘ ਖ਼ਾਲਸਾ ਕਾਲਜ ਸਰਹਾਲੀ, ਡੇਰਾ ਨਵਾਂ ਪੜਾਅ, ਗੁਰਦੁਆਰਾ ਦਮਦਮਾ ਸਾਹਿਬ ਬਿਲਿਆ ਵਾਲਾ, ਗੁਰਦੁਆਰਾ ਸੰਗਤ ਨਿਵਾਸ, ਗੁਰਦੁਆਰਾ ਦੂਖ ਨਿਵਾਰਨ ਸਾਹਿਬ ਅਤੇ ਡੇਰਾ ਕਰਤਾਰਪੁਰ ਸਾਹਿਬ ਵਿਖੇ ਖੁਦ ਆਪ ਤੇ ਆਪਣੇ ਹਜ਼ਾਰਾਂ ਸੇਵਾਦਾਰਾਂ ਨਾਲ ਸੜਕਾਂ ਦੀ ਦੋਵੇਂ ਪਾਸੇ ਸ਼ਰਧਾ ਤੇ ਸਤਿਕਾਰ ਨਾਲ ਗੁਲਾਬ ਦੇ ਫੁੱਲਾਂ ਦੀ ਵਰਖਾ ਕਰਕੇ ਸਵਾਗਤ ਕੀਤਾ। ਥਾਂ-ਥਾਂ ਲੰਗਰ ਲਾਏ। ਦੇਰ ਸ਼ਾਮ ਨੂੰ ਚੋਹਲਾ ਸਾਹਿਬ ਪੁੱਜਣ ‘ਤੇ ਘੋੜੇ ਵਾਲੇ ਚੌਂਕ ਵਿੱਚ ਡਾਕਟਰ ਉਪਕਾਰ ਸਿੰਘ ਸੰਧੂ ਚੇਅਰਮੈਨ ਐਮ.ਐਸ.ਐਮ. ਸਕੂਲ ਵੱਲੋਂ ਨਗਰ ਕੀਰਤਨ ਦਾ ਜਿੱਥੇ ਸ਼ਾਨਦਾਰ ਸਵਾਗਤ ਕੀਤਾ ਉਥੇ ਲਾਲ ਸੁਰਖ ਕਸ਼ਮੀਰੀ ਸੇਬ ਦੇ ਖੁੱਲ੍ਹੇ ਭੰਡਾਰੇ ਵਰਤਾਏ। ਪਿੰਡ ਦੇ ਸਰਪੰਚ ਲੱਖਾ ਸਿੰਘ ਤੇ ਗਰਾਮ ਪੰਚਾਇਤ ਤੇ ਸਥਾਨਕ ਗੁਰਦੁਆਰਾ ਪਾਤਸ਼ਾਹੀ ਪੰਜਵੀਂ ਵਿਖੇ ਪੁੱਜਣ ‘ਤੇ ਮੈਨੇਜਰ ਪ੍ਰਗਟ ਸਿੰਘ ਰੋਤੇਕੇ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਬਾਜ਼ਾਰ ਦੇ ਦੁਕਾਨਦਾਰਾਂ ਵੱਲੋਂ ਵੀ ਅੰਤਰਰਾਸ਼ਟਰੀ ਨਗਰ ਕੀਰਤਨ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ। ਨਗਰ ਕੀਰਤਨ ਵਿੱਚ ਹਾਜ਼ਰ ਰਹੀਆਂ ਇਲਾਕੇ ਦੀਆਂ ਮੁੱਖ ਸ਼ਖਸੀਅਤਾਂ ਵਿੱਚ ਜੱਥੇਦਾਰ ਬਲਕਾਰ ਸਿੰਘ ਢਿੱਲੋਂ, ਜੱਥੇਦਾਰ ਅਜੀਤ ਸਿੰਘ ਪ੍ਰਧਾਨ ਚੋਹਲਾ, ਕੁਲਵੰਤ ਸਿੰਘ ਲਹਿਰ ਚੇਅਰਮੈਨ ਕੁਲਵੰਤ ਸਿੰਘ ਚੋਹਲਾ, ਭੁਪਿੰਦਰ ਕੁਮਾਰ ਨਈਅਰ, ਮਨਦੀਪ ਸਿੰਘ ਮਨੀ, ਮਹਿੰਦਰ ਸਿੰਘ ਸਰਪੰਚ ਚੰਬਾ ਕਲਾਂ, ਜਗਤਾਰ ਸਿੰਘ ਉੱਪਲ ਸਰਪੰਚ ਕੰਬੇਰ ਢਾਹੇ ਵਾਲਾ ਆਦਿ ਹਾਜ਼ਰ ਸਨ।


