ਹਰਿਅਣਾ ਸਰਕਾਰ ਨੇ 12ਵੀਂ ਕਲਾਸ ਤੋਂ ਬਾਅਦ ਕੈਰੀਅਰ ਦੀ ਚੋਣ ਕਰਨ ਦੇ ਲਈ ਕੈਰੀਅਰ ਕਾਊਂਸਲੰਿਗ ਯੋਜਨਾ ਦੇ ਤਹਿਤ ਵਰਕਸ਼ਾਪ ਲਗਾਉਣ ਦਾ ਫ਼ੈਸਲਾ ਕੀਤਾ – ਸਿਖਿਆ ਮੰਤਰੀ

ਚੰਡੀਗੜ੍ਹ – ਹਰਿਅਣਾ ਸਰਕਾਰ ਨੇ 12ਵੀਂ ਕਲਾਸ ਤੋਂ ਬਾਅਦ ਕੈਰੀਅਰ ਦੀ ਚੋਣ ਕਰਨ ਦੇ ਲਈ ਕੈਰੀਅਰ ਕਾਊਂਸਲੰਿਗ ਯੋਜਨਾ ਦੇ ਤਹਿਤ ਵਰਕਸ਼ਾਪ ਲਗਾਉਣ ਦਾ ਫ਼ੈਸਲਾ ਕੀਤਾ ਹੈ ਇਹ ਜਾਣਕਾਰੀ ਹਰਿਆਣਾ ਦੇ ਸਿਖਿਆ ਮੰਤਰੀ ਰਾਮ ਬਿਲਾਸ ਸ਼ਰਮਾਂ ਨੇ ਅੱਜ ‘ਕੰਫ਼ਰਡਰੇਸ਼ਨ ਆਫ਼ ਇੰਡੀਅਨ ਇੰਡਸਟਰੀ’ ਵੱਲੋਂ ਆਯੋਜਿਤ ‘ਸਕੂਲ-ਸਮਿਟ’ ਪੋ੍ਰਗ੍ਰਾਮ ਵਿਚ ਵਿਸ਼ੇਸ਼ ਮਹਿਮਾਨ ਵਜੋ ਆਪਣੇ ਸੰਬੋਧਨ ਦੇ ਦੌਰਾਨ ਦਿੱਤੀ׀ ਇਸ ਮੌਕੇ ’ਤੇ ਪੰਜਾਬ ਦੇ ਰਾਜਪਾਲ ਅਤੇ ਚੰਡੀਗੜ੍ਹ ਦੇ ਪ੍ਰਸਾਸ਼ਕ ਵੀ.ਪੀ. ਸਿੰਘ ਬਦਨੌਰ ਬਤੌਰ ਮੁੱਖ ਮਹਿਮਾਨ ਮੌਜੂਦ ਸਨ׀ਸ੍ਰੀ ਸ਼ਰਮਾ ਨੇ ਮੌਜੂਦਾ ਡਿਜੀਟਲਾਈਜੇਸ਼ਨ ਦੇ ਦੌਰ ਵਿਚ ਸਕੂਲੀ ਬੱਚਿਆਂ ’ਤੇ ਵਿਸ਼ੇਸ਼ ਧਿਆਨ ਦੇਣ ਦੀ ਅਪੀਲ ਕਰਦੇ ਹੋਏ ਕਿਹਾ ਕਿ ਹਰੇਕ ਮਾਂ-ਪਿਉ ਆਪਣੇ ਬੱਚਿਆਂ ਨਾਲ ਗੱਲਬਾਤ ਕਰਨ ਦੇ ਲਈ ਕੁੱਝ ਸਮੇਂ ਜਰੂਰ ਕੱਢਣਾ ਚਾਹੀਦਾ ਹੈ׀ ਉਨ੍ਹਾਂ ਨੇ ਕਿਹਾ ਕਿ ਸਮਾਜਿਕ ਸੰਸਥਾਵਾਂ ਤੇ ਮਨੋਵਿਗਿਆਨਿਕਾਂ ਨੂੰ ਵੀ ਬੱਚਿਆਂ ’ਤੇ ਵੱਧਦੀ ਸਿਖਿਆ ਤੇ ਕੈਰੀਅਰ ਦੇ ਦਬਾਅ ਨੂੰ ਘੱਟ ਕਰਨ ਤੇ ਉਨ੍ਹਾਂ ਨੂੰ ਤਨਾਅ ਮੁਕਤ ਕਰਨ ਦੇ ਲਈ ਲੋਂੜ ਅਨੁਸਾਰ ਉਨ੍ਹਾਂ ਦੀ ਕਾਊਂਸਲੰਿਗ ਕਰਨ ਦੀ ਦਿਸ਼ਾ ਵਿਚ ਕਦਮ ਚੁੱਕਣੇ ਚਾਹੀਦੇ ਹਨ׀ ਉਨ੍ਹਾਂ ਨੇ ਕਿਹਾ ਕਿ ਵੈਸੇ ਤਾਂ ਭਾਰਤ ਦੀ ਸਿਖਿਆ ਪੁਰਾਣੇ ਸਮੇਂ ਤੋਂ ਹੀ ਦੁਨੀਆ ਵਿਚ ਮਾਣਯੋਗ ਰਹੀ ਹੈ ਅਤੇ ਸਿਖਿਆ, ਸੰਸਕਾਰ ਤੇ ਸਭਿਆਚਾਰ ’ਤੇ ਸਾਡੇ ਦੇਸ਼ ਦਾ ਇਕ ਤਰ੍ਹਾਂ ਨਾਲ ਪੇਟੇਂਟ ਰਿਹਾ ਹੈ, ਫ਼ਿਰ ਵੀ ਮੌਜੂਦਾ ਹਰਿਆਣਾ ਸਰਕਾਰ ਨੇ ਸਕੂਲੀ ਸਿਖਿਆ ਨੂੰ ਮਨੁੱਖੀ ਮੁੱਲਾਂ ਨਾਲ ਪੂਰਾ ਕਰਨ ਦਾ ਯਤਨ ਕੀਤਾ ਹੈ׀ ਉਨ੍ਹਾਂ ਨੇ ਦਸਿਆ ਕਿ ਸਕੂਲਾਂ ਵਿਚ ਜੋਆਏਫ਼ੁੱਲ ਸੈਟਰ-ਡੇ ਪ੍ਰੋਗ੍ਰਾਮ ਵੀ ਚਲਾਇਆ ਜਾ ਰਿਹਾ ਹੈ, ਜਿਸ ਵਿਚ ਬੱਚਿਆਂ ਵਿਚ ਸਮਾਜ ਦੇ ਲਈ ਉਨ੍ਹਾਂ ਦੀ ਜਿੰਮੇਵਾਰੀ ਸਮਝਾਉਣ ਦੇ ਲਈ ਉਨ੍ਹਾਂ ਵਿਚ ਸਭਿਆਚਾਰਕ ਮੁੱਲ, ਲੋਕ ਕਲਾ, ਵਿਰਾਸਤ ਅਤੇ ਪਰੰਪਰਾ ਦੇ ਬਾਰੇ ਵਿਚ ਜਾਣਕਾਰੀ ਦਿੱਤੀ ਜਾਂਦੀ ਹੈ׀ ਸ਼ਨੀਵਾਰ ਦੇ ਦਿਨ ਨੂੰ ਜੋਆਏਫ਼ੁੱਲ ਬਨਾਉਣ ਦੇ ਲਈ ਕਈ ਗਤੀਵਿਧੀਆਂ ਆਯੋਜਿਤ ਕੀਤੀਆਂ ਜਾਂਦੀਆਂ ਹਨ׀ ਇਸ ਦੇ ਨਾਲ ਹੀ ਲਾਇਫ਼ ਸਕਿਲ ਪੋ੍ਰਗ੍ਰਾਮ ਵੀ ਚਲਾਇਆ ਜਾ ਰਿਹਾ ਹੈ׀ ਇਹ ਪੋ੍ਰਗ੍ਰਾਮ ਬੱਚਿਆਂ ਵਿਚ ਹਾਂ-ਪੱਖੀ ਵਿਹਾਰ ਦਾ ਵਿਕਾਸ ਕਰਨ, ਰੋਜਾਨਾ ਆਉਣ ਵਾਲੀਆਂ ਚੁਣੌਤੀਆਂ ਨੂੰ ਹੱਲ ਕਰਨ ਵਰਗੇ ਮੁੱਦਿਆਂ ’ਤੇ ਕੇਂਦ੍ਰਿਤ ਹੁੰਦਾ ਹੈ׀ ਇਸ ਮੌਕੇ ’ਤੇ ‘ਕੰਫ਼ਰਡ੍ਰੇਸ਼ਨ ਆਫ਼ ਇੰਡੀਅਨ ਇੰਡਸਟਰੀ ਸਕੂਲ ਸਮਿਟ-2018’ ਦੇ ਚੇਅਰਮੈਨ ਅਮਿਤ ਕੌਸ਼ਿਕ, ਕਾਰਤਿਕ ਭਰਤ ਰਾਮ, ਕੁਮਾਰੀ ਪੂਨਮ ਸਿੰਘ ਜਾਮਵਾਲ, ਨਰਾਇਣ ਰਾਮਾ ਸਵਾਮੀ ਸਮੇਤ ਕਈ ਸਿਖਿਅਤ ਹਸਤੀਆਂ ਮੌਜੂਦ ਸਨ

VIA PUNJAB