- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
550 ਸਾਲਾ ਪ੍ਰਕਾਸ ਪੁਰਬ ਸਮਾਗਮਾਂ ਸਬੰਧੀ ਨੌਜਵਾਨਾਂ ਵਿੱਚ ਉਤਸਾਹ
ਮੁੱਖ ਪੰਡਾਲ ਦੇ ਬਾਹਰ ਸਥਾਪਤ 550 ਸਾਲਾਂ ਨੂੰ ਦਰਸਾਉਂਦਾ ਚਿੰਨ ਬਣਿਆ ਸੈਲਫੀ ਪੁਆਇੰਟ
ਸੁਲਤਾਨਪੁਰ ਲੋਧੀ – ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ ਪੁਰਬ ਸਬੰਧੀ ਬਾਬਾ ਨਾਨਕ ਦੀ ਚਰਨ ਛੂਹ ਪ੍ਰਾਪਤ ਧਰਤੀ ਸੁਲਤਾਨਪੁਰ ਲੋਧੀ ਵਿੱਚ ਸਥਾਪਤ ਮੁੱਖ ਪੰਡਾਲ ਗੁਰੂ ਨਾਨਕ ਦਰਬਾਰ ਵਿੱਚ ਚੱਲ ਰਹੇ ਸਮਾਗਮਾਂ ਪ੍ਰਤੀ ਲੋਕਾਂ ਖਾਸ ਕਰਕੇ ਨੌਜਵਾਨਾਂ ਵਿੱਚ ਭਾਰੀ ਉਤਸਾਹ ਪਾਇਆ ਜਾ ਰਿਹਾ ਹੈ।ਜਿਥੇ ਰੋਜਾਨਾ ਵੱਡੀ ਗਿਣਤੀ ਵਿੱਚ ਨੌਜਵਾਨ ਇਥੇ ਮੱਥਾ ਟੇਕਣ ਲਈ ਪਹੁੰਚ ਰਹੇ ਹਨ ਉਥੇ ਮੁੱਖ ਪੰਡਾਲ ਦੇ ਬਾਹਰ ਸਥਾਪਤ 550ਵੇਂ ਪ੍ਰਕਾਸ ਪੁਰਬ ਨੂੰ ਦਰਸਾਉਂਦਾ 550 ਦਾ ਨਿਸਾਨ ਲੋਕਾਂ ਵਿੱਚ ਖਿੱਚ ਦਾ ਕੇਂਦਰ ਬਣਿਆ ਹੋਇਆ ਹੈ। ਖਾਸ ਕਰ ਕੇ ਨੌਜਵਾਨਾਂ ਲਈ ਤਾਂ ਇਹ ਸੈਲਫੀ ਪੁਆਇੰਟ ਬਣ ਗਿਆ ਹੈ, ਜਿਥੇ ਵੱਡੀ ਗਿਣਤੀ ਵਿੱਚ ਨੌਜਵਾਨ ਆਪਣੇ ਦੋਸਤਾਂ ਨਾਲ ਸੈਲਫੀ ਲੈ ਰਹੇ ਹਨ। ਪਿੰਡ ਬਹੋੜ ਜਲਾ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਆਏ ਨਵਪ੍ਰੀਤ ਸਿੰਘ ਨੇ ਆਪਣੇ ਕਾਲਜ ਦੇ ਦੋਸਤਾਂ ਨਾਲ ਸੈਲਫੀ ਲੈਂਦਿਆਂ ਕਿਹਾ ਕਿ ਉਹ ਇਸ ਨੂੰ ਵਟਸਐਪ, ਫੇਸ ਬੁੱਕ ਅਤੇ ਇੰਸਟਾਗ੍ਰਾਮ ‘ਤੇ ਪੋਸਟ ਕਰ ਕੇ ਆਪਣੇ ਬਾਕੀ ਦੇ ਦੋਸਤਾਂ ਅਤੇ ਰਿਸਤੇਦਾਰਾਂ ਨਾਲ ਸਾਂਝਾ ਕਰੇਗਾ ਤਾਂ ਜੋ ਉਹ ਵੀ ਇਥੇ ਪਹੁੰਚ ਕੇ ਅਜਿਹੇ ਅਨਮੋਲ ਪਲਾਂ ਨੂੰ ਆਪਣੇ ਮੋਬਾਇਲਾਂ ਅਤੇ ਕੈਮਰਿਆਂ ਵਿੱਚ ਕੈਦ ਕਰ ਸਕਣ।ਖਿਲਚੀਆਂ ਤੋਂ ਪੁੱਜੇ ਅਰਸਦੀਪ ਸਿੰਘ ਨੇ ਆਪਣੀ ਮਾਤਾ ਨਾਲ ਸੈਲਫੀ ਲੈਣ ਮਗਰੋਂ ਕਿਹਾ ਕਿ ਉਹ ਆਪਣੇ ਆਪ ਨੂੰ ਬੜਾ ਖੁਸਕਿਸਮਤ ਮੰਨਦਾ ਹੈ ਕਿ ਉਸ ਨੂੰ ਇਨਾਂ ਸਮਾਗਮਾਂ ਵਿੱਚ ਆਪਣੀ ਮਾਤਾ ਜੀ ਨਾਲ ਸਰਿਕਤ ਕਰਨ ਦਾ ਮੌਕਾ ਮਿਲਿਆ। ਉਸ ਨੇ ਕਿਹਾ ਕਿ ਉਹ ਵੀ ਆਪਣੀ ਮਾਤਾ ਨਾਲ ਲਈ ਸੈਲਫੀ ਸੋਸਲ ਮੀਡੀਆ ਰਾਹੀਂ ਦੋਸਤਾਂ ਅਤੇ ਰਿਸਤੇਦਾਰਾਂ ਨਾਲ ਸਾਂਝੀ ਕਰੇਗਾ।ਇਸੇ ਤਰਾਂ 550 ਸਾਲਾ ਦੇ ਚਿੰਨ ਨੇੜੇ ਪਰਿਵਾਰਾਂ ਨਾਲ ਸੈਲਫੀਜ ਅਤੇ ਤਸਵੀਰਾਂ ਲੈਣ ਲਈ ਵੀ ਲੋਕਾਂ ਦੀ ਭੀੜ ਲੱਗੀ ਹੋਈ ਸੀ। ਪਤਨੀ ਅਤੇ ਨੰਨੇ ਬੱਚੇ ਸਮੇਤ ਸੈਲਫੀ ਲੈਂਦਿਆਂ ਕੇਹਰ ਸਿੰਘ ਨੇ ਕਿਹਾ ਕਿ ਉਹ ਦਿੱਲੀ ਤੋਂ ਵਿਸੇਸ ਤੌਰ ‘ਤੇ 550ਵੇਂ ਪ੍ਰਕਾਸ ਪੁਰਬ ਦੇ ਸਮਾਗਮਾਂ ਵਿੱਚ ਸਰਿਕਤ ਕਰਨ ਲਈ ਆਏ ਹਨ ਅਤੇ ਇਥੇ ਆ ਕੇ ਬੇਹੱਦ ਖੁਸੀ ਮਹਿਸੂਸ ਕਰ ਰਹੇ ਹਨ। ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਆਪਣੀਆਂ ਰਿਸਤੇਦਾਰਾਂ ਨਾਲ ਪੁੱਜੀ ਕੁਲਬੀਰ ਕੌਰ ਨੇ ਸੈਲਫੀ ਲੈਂਦਿਆਂ ਕਿਹਾ ਕਿ 550 ਸਾਲਾ ਪ੍ਰਕਾਸ ਪੁਰਬ ਦੇ ਸਮਾਗਮਾਂ ਵਿੱਚ ਸਮੂਲੀਅਤ ਕਰਨ ਦਾ ਮੌਕਾ ਸੁਭਾਗ ਨਾਲ ਹੀ ਮਿਲਦਾ ਹੈ, ਜਿਸ ਨੂੰ ਉਸ ਨੇ ਸੈਲਫੀ ਰਾਹੀਂ ਹਮੇਸਾ ਲਈ ਸੰਭਾਲ ਲਿਆ ਹੈ । ਸੈਲਫੀਜ ਅਤੇ ਤਸਵੀਰਾਂ ਲੈਣ ਤੋਂ ਇਲਾਵਾ ਨੌਜਵਾਨਾਂ ਵਿੱਚ ਫਾਸਟ ਫੂਡ ਦੇ ਲੰਗਰ ਪ੍ਰਤੀ ਵੀ ਉਤਸਾਹ ਦੇਖਣ ਨੂੰ ਮਿਲਿਆ। ਬਰਗਰ, ਪੀਜਾ ਅਤੇ ਨੂਡਲਜ ਦੇ ਲੰਗਰ ਵਿੱਚ ਨੌਜਵਾਨਾਂ ਦੀ ਭਾਰੀ ਭੀੜ ਲੱਗੀ ਹੋਈ ਸੀ।


