ਹਰਿਅਣਾ ਸਰਕਾਰ ਨੇ ਨਿਰਦੇਸ਼ ਦਿੱਤੇ ਕਿ ਐਕਸਟੇਂਸ਼ਨ ਲੈਕਚਰਰ ਨੂੰ ਵਰਕਲੋਡ ਦੇ ਵਿਰੁੱਧ ਸਮਾਯੋਜਿਤ ਕੀਤਾ ਜਾਵੇਗਾ

ਚੰਡੀਗੜ੍ਹ – ਹਰਿਅਣਾ ਸਰਕਾਰ ਨੇ ਨਿਰਦੇਸ਼ ਦਿੱਤੇ ਹਨ ਕਿ ਜੇ ਕਿਸੇ ਸਰਕਾਰੀ ਕਾਲਜ ਕੋਈ ਐਕਸਟੇਂਸ਼ਨ ਲੈਕਚਰਰ ਤਬਾਦਲਾ ਜਾਂ ਪ੍ਰਤੀਨਿਯੁਕਤੀ ਦੇ ਕਾਰਨ ਵਿਸਥਾਪਿਤ ਹੁੰਦਾ ਹੈ ਤਾਂ ਸਬੰਧਤ ਪ੍ਰਿੰਸੀਪਲ ਵੱਲੋਂ ਉਸ ਨੂੰ ਸਬੰਧਿਤ ਤਬਾਦਲੇ ਦੇ ਕਾਰਨ ਖਾਲੀ ਹੋਈ ਸੀਟ ਜਾਂ ਵਰਕਲੋਡ ਦੇ ਵਿਰੁੱਧ ਸਮਾਯੋਜਿਤ ਕੀਤਾ ਜਾਵੇਗਾ׀ ਉਚੇਰੀ ਸਿਖਿਆ ਵਿਭਾਗ ਦੇ ਇਕ ਬੁਲਾਰੇ ਨੇ ਅੱਜ ਇੱਥੇ ਇਹ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਅਜਿਹੇ ਐਕਸਟੇਂਸ਼ਨ ਲੈਕਚਰਰ ਡਾਇਰੈਕਟੋਰੇਟ ਵਿਚ ਜਾਏ ਬਿਨ੍ਹਾਂ ਆਪਣੀ ਪਸੰਦ ਦੇ ਕਿਸੇ ਹੋਰ ਨੇੜਲੇ ਕਾਲਜ ਵਿਚ ਸੰਪਰਕ ਕਰ ਸਕਦੇ ਹਨ ਅਤੇ ਉੱਥੇ ਸਮਾਯੋਜਿਤ ਹੋ ਸਕਦੇ ਹਨ׀ ਉਨ੍ਹਾਂ ਨੇ ਦਸਿਆ ਕਿ ਜੇ ਇਕ ਤੋ ਵੱਧ ਵਿਸਥਾਪਿਤ ਐਕਸਟੇਂਸ਼ਨ ਲੈਕਚਰਰ ਇਕ ਹੀ ਕਾਲਜ ਵਿਚ ਸੰਪਰਕ ਕਰਦੇ ਹਨ ਤਾਂ ਵੱਧ ਸੇਵਾ ਸਮੇਂ ਵਾਲੇ ਉਮੀਦਵਾਰ ਨੂੰ ਪਹਿਲਾਂ ਸਮਾਯੋਜਿਤ ਕੀਤਾ ਜਾਵੇਗਾ׀ ਸੇਵਾ ਸਮੇਂ ਨਿਰਧਾਰਿਤ ਕਰਨ ਦੇ ਲਈ ਸਬੰਧਿਤ ਪ੍ਰਿੰਸੀਪਲ ਵੱਲੋਂ ਜਾਰੀ ਤਜਰਬੇ ਸਬੰਧੀ ਪੱਤਰਾਂ ’ਤੇ ਵਿਚਾਰ ਕੀਤਾ ਜਾਵੇਗਾ׀ ਜੇ ਅਜਿਹੇ ਦੋ ਵਿਅਕਤੀਆਂ ਦਾ ਸੇਵਾ ਸਮੇਂ ਸਮਾਨ ਹੈ ਤਾਂ ਉਮਰ ਵਿਚ ਵੱਡੇ ਨੂੰ ਪਹਿਲਾਂ ਸਮਾਯੋਜਿਤ ਕੀਤਾ ਜਾਵੇਗਾ׀ ਉਨ੍ਹਾਂ ਨੇ ਕਿਹਾ ਕਿ ਵਿਸਥਾਪਿਤ ਐਕਸਟੇਂਸ਼ਨ ਲੈਕਚਰਰਸ ਨੂੰ ਪ੍ਰੀਖਿਆ ਅਤੇ ਛੁੱਟੀ ਸਮੇਂ ਦੇ ਦੌਰਾਨ ਵੀ ਸਮਾਯੋਜਿਤ ਕੀਤਾ ਜਾ ਸਕਦਾ ਹੈ׀ ਪੋਸਟ ਗਰੈਜੂਏਟ ਕਲਾਸਾਂ ਨੂੰ ਰੈਗੂਲਰ ਲੈਕਚਰਰਸ ਵੱਲੋਂ ਹੀ ਪੜ੍ਹਾਇਆ ਜਾਵੇਗਾ ਅਤੇ ਰੈਗੂਲਰ ਸਟਾਫ਼ ਦੀ ਕਮੀ ਹੋਣ ’ਤੇ ਯੋਗ ਐਕਸਟੇਸ਼ਨ ਲੈਕਚਰਰਸ ਨੂੰ ਰਾਜ ਅਤੇ ਯੂ.ਜੀ.ਸੀ. ਦਿਸ਼ਾ-ਨਿਰਦੇਸ਼ਾਂ ਦੇ ਅਨੁਸਾਰ ਗਰੈਜੂਏਟ ਅਤੇ ਪੋਸਟ ਗਰੈਜੂਏਟ ਕਲਾਸਾਂ ਦੋਨਾਂ ਨੂੰ ਪੜਾਉਣ ਦੀ ਮੰਜੂਰੀ ਦਿੱਤੀ ਜਾ ਸਕਦੀ ਹੈ׀ ਉਨ੍ਹਾਂ ਨੇ ਦਸਿਆ ਕਿ ‘ਲਾਸਟ ਇਨ ਫ਼ਸਟ ਗੌ’ ਨੂੰ ਲਾਗੂ ਕਰਨ ਦੇ ਲਈ, ਕਿਸੇ ਵਿਸ਼ੇ ਵਿਚ ਐਕਸਟੇਂਸ਼ਨ ਲੈਕਚਰਰ ਦੀ ਸੀਨੀਆਰਿਟੀ ਉਨ੍ਹਾਂ ਦੀ ਰੈਗੂਲਰ ਸੇਵਾ ਸਮੇਂ ਦੀ ਮਿੱਤੀ ਤੋਂ ਗਿਣੀ ਜਾਵੇਗੀ׀ ਇਸ ਮੁਤਾਬਕ, ਸਬੰਧਿਤ ਪ੍ਰਿੰਸੀਪਲ ਵੱਲੋਂ ਸਾਰੇ ਐਕਸਟੇਂਸ਼ਨ ਲੈਕਚਰਰਸ ਦੀ ਵਿਸ਼ੇ-ਵਾਰ ਸਿਨੀਆਰਿਟੀ ਸੂਚੀ ਤਿਆਰ ਕੀਤੀ ਜਾਵੇਗੀ׀ ਉਨ੍ਹਾਂ ਨੇ ਦਸਿਆ ਕਿ ਸਾਰੇ ਐਕਸਟੇਂਸ਼ਨ ਲੈਕਚਰਰਸ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਉਹ ਕਿਸੇ ਕਾਰਣਾਂ ਤੋਂ ਆਯੋਜਿਤ ਕੀਤੇ ਜਾਣ ਵਾਲੇ ਧਰਨੇ, ਸੜਕ ਰੁਕਾਵਟਾਂ ਅਤੇ ਸੀਨੀਅਰ ਅਧਿਕਾਰੀਆਂ ਦੀ ਘੇਰਾਬੰਦੀ ਵਰਗੇ ਗੈਰ ਜਿੰਮੇਦਰਾਨਾ ਕੰਮਾਂ ਵਿਚ ਸ਼ਾਮਿਲ ਨਾ ਹੋਣ

VIA PUNJAB