- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਹਰਿਆਣਾ ਦੇ ਸਿਖਿਆ ਮੰਤਰੀ ਨੇ ਸਿਖਿਆ ਗੁਣਵੱਤਾ ਨੂੰ ਵਧੀਆ ਬਣਾ“ਣ ਲਈ ਪ੍ਰਯਾਸ ਫਰੇਮਵਰਕ ਲਾਂਚ ਕੀਤਾ
ਚੰਡੀਗੜ – ਹਰਿਆਣਾ ਦੇ ਸਿਖਿਆ ਮੰਤਰੀ ਕੰਵਰ ਪਾਲ ਨੇ ਕਿਹਾ ਕਿ ਸੂਬਾ ਸਰਕਾਰ ਨੇ ਸੂਬੇ ਦੇ ਸਰਕਾਰੀ ਕਾਲਜਾਂ ਵਿਚ ਸਿਖਿਆ ਗੁਣਵੱਤਾ ਨੂੰ ਵਧੀਆ ਬਣਾ“ਣ ਲਈ ਅੱਜ ਅਨੋਖਾ ਫਰੇਮਵਰਕ ਪ੍ਰਯਾਸ ਲਾਂਚ ਕੀਤਾ ਹੈ| ਇਸ ਫਰੇਮਵਰਕ ਵਿਚ 157 ਸਰਕਾਰੀ ਕਾਲਜਾਂ ਨੇ ਆਪਣਾ ਡਾਟਾ ਭਰਿਆ, ਜਿਸ ਨੂੰ ਹਰਿਆਣਾ ਉੱਚੇਰੀ ਸਿਖਿਆ ਵਿਭਾਗ ਵੱਲੋਂ ਸਕੋਰ ਅਨੁਸਾਰ ਵਰਗੀਕ੍ਰਿਤ ਕੀਤਾ| ਫਰੇਮਵਰਕ ਲਈ ਕੁਲ ਸਕੋਰਿੰਗ 500 ਨੰਬਰਾਂ ਦੀ ਸੀ, ਜਿਸ ਵਿਚ 350 ਤੋਂ ਵੱਧ ਸਕੋਰ ਵਾਲੇ ਕਾਲਜਾਂ ਨੂੰ ਏ ਪਲਸ ਗ੍ਰੇਡ ਦਿੱਤਾ ਗਿਆ, ਜਦੋਂ ਕਿ 300 ਤੋਂ 349 ਸਕੋਰ ਵਾਲੇ ਕਾਲਜਾਂ ਨੂੰ ਏ ਗ੍ਰੇਡ ਦਿੱਤਾ ਗਿਆ| ਉਨਾਂ ਦਸਿਆ ਕਿ ਬੀ ਪਲਸ ਗ੍ਰੇਡ 250-299 ਵਿਚਕਾਰ ਸਕੋਰ ਹਾਸਲ ਕਰਨ ਵਾਲੇ ਕਾਲਜਾਂ ਨੂੰ ਦਿੱਤਾ ਗਿਆ ਅਤੇ ਜਿੰਨਾਂ ਕਾਲਜਾਂ ਦਾ ਸਕੋਰ 200-249 ਵਿਚਕਾਰ ਹੈ ਉਨਾਂ ਨੂੰ ਬੀ ਗ੍ਰੇਡ ਅਤੇ 200 ਤੋਂ ਘੱਟ ਸਕੋਰ ਹਾਸਲ ਕਰਨ ਵਾਲੇ ਕਾਲਜਾਂ ਨੂੰ ਗ੍ਰੇਡ ਸੀ ਦਿੱਤਾ ਗਿਆ ਹੈ|ਸਿਖਿਆ ਮੰਤਰੀ ਨੇ ਜਾਣਕਾਰੀ ਦਿੱਤੀ ਕਿ ਫਰੇਮ ਵਰਕ ਪ੍ਰਯਾਸ ਵਿਚ ਡਾਟਾ ਭਰਨ ਵਾਲੇ ਕਾਲਜਾਂ ਵਿਚੋਂ ਕੁਲ 9 ਕਾਲਜਾਂ ਨੂੰ 350 ਤੋਂ ਵੱਧ ਨੰਬਰ ਪ੍ਰਾਪਤ ਕਰਨ ‘ਤੇ ਏ ਪਲਸ ਐਵਾਰਡ ਦਿੱਤਾ ਗਿਆ ਹੈ, ਜਦੋਂ ਕਿ 24 ਕਾਲਜਾਂ ਨੂੰ ਗ੍ਰੇਡ ਏ ਦੇ ਤਹਿਤ ਰੱਖਿਆ ਗਿਆ ਹੈ, 30 ਕਾਲਜਾਂ ਨੂੰ ਗ੍ਰੇਡ ਬੀ ਪਲਸ ਮਿਲਿਆ ਹੈ|ਹਰਿਆਣਾ ਉੱਚੇਰੀ ਸਿਖਿਆ ਵਿਭਾਗ ਦੇ ਡਾਇਰੈਕਟਰ ਏ.ਸ੍ਰੀਨਿਵਾਸ ਨੇ ਅੱਜ ਫਰੇਮਵਰਕ ਪ੍ਰਯਾਸ ਲਾਂਚ ਕਰਨ ਤੋਂ ਬਾਅਦ ਦਸਿਆ ਕਿ ਇਸ ਵਿਚ ਹਰੇਕ ਕਾਲਜ ਦੇ ਕੁਲ ਅਤੇ ਘਟਕ ਵਾਰ ਸਕੋਰ ਦਾ ਵੇਰਵੇ ਸਹਿਤ ਵਿਸ਼ਲੇਸ਼ਣ ਸ਼ਾਮਿਲ ਹੈ| ਉਨਾਂ ਦਸਿਆ ਕਿ ਹੁਣ ਹਰਿਆਣਾ ਦੇ ਵਿਦਿਆਰਥੀ ਗ੍ਰੇਡ ਅਤੇ ਸਕੋਰ ਅਨੁਸਾਰ ਕਾਲਜ ਚੁਣਨ ਦੀ ਸਥਿਤੀ ਵਿਚ ਹੋਣਗੇ|


