- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਰਾਜ ਸਭਾ ਦੇ 250ਵੇਂ ਸੈਸ਼ਨ ਤੇ ਸਮਾਰਕ ਸਿੱਕਾ ਤੇ ਡਾਕ ਟਿਕਟ ਜਾਰੀ ਕੀਤਾ
ਨਵੀਂ ਦਿੱਲੀ – ਸੰਵਿਧਾਨ ਦਿਵਸ ਮੌਕੇ ਸੰਸਦ ਦੇ ਉੱਪਰੀ ਸਦਨ ਰਾਜ ਸਭਾ ਦੇ 18 ਨਵੰਬਰ ਤੋਂ ਸ਼ੁਰੂ ਹੋਏ 250ਵੇਂ ਸੈਸ਼ਨ ਦੇ ਸਮਾਰਕ ਦੇ ਤੌਰ ‘ਤੇ ਮੰਗਲਵਾਰ ਨੂੰ 250 ਰੁਪਏ ਦਾ ਚਾਂਦੀ ਦਾ ਸਿੱਕਾ ਅਤੇ 5 ਰੁਪਏ ਦਾ ਇਕ ਡਾਕ ਟਿਕਟ ਜਾਰੀ ਕੀਤਾ ਗਿਆ। ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਸੰਵਿਧਾਨ ਦੇ 70 ਸਾਲ ਪੂਰੇ ਹੋਣ ਮੌਕੇ ਸੰਸਦ ਭਵਨ ਦੇ ਕੇਂਦਰੀ ਰੂਮ ‘ਚ ਆਯੋਜਿਤ ਇਕ ਵਿਸ਼ੇਸ਼ ਪ੍ਰੋਗਰਾਮ ‘ਚ ਚਾਂਦੀ ਦੇ ਇਸ ਸਿੱਕੇ ਅਤੇ ਡਾਕ ਟਿਕਟ ਨੂੰ ਜਾਰੀ ਕੀਤਾ। ਇਸ ਤੋਂ ਇਲਾਵਾ ਉਨ੍ਹਾਂ ਨੇ ਰਾਸ਼ਟਰੀ ਯੂਥ ਸੰਸਦ ਮੈਂਬਰ ਯੋਜਨਾ ਦੇ ਪੋਰਟਲ, ‘ਭਾਰਤੀ ਲੋਕਤੰਤਰ ‘ਚ ਰਾਜ ਸਭਾ ਦੀ ਭੂਮਿਕਾ’ ਨਾਮੀ ਕਿਤਾਬ ਅਤੇ ਲੋਕ ਸਭਾ ਕਲੰਡਰ 2020 ਵੀ ਜਾਰੀ ਕੀਤਾ, ਜਿਸ ਦਾ ਥੀਮ ‘ਸੰਵਿਧਾਨ ਦੇ 70 ਸਾਲ’ ਰੱਖਿਆ ਗਿਆ ਹੈ। ਉਨ੍ਹਾਂ ਨੇ ‘ਸੰਵਿਧਾਨ ਦਾ ਨਿਰਮਾਣ’ ਨਾਮੀ ਇਕ ਪ੍ਰਦਰਸ਼ਨੀ ਦਾ ਵੀ ਉਦਘਾਟਨ ਕੀਤਾ।ਸਮਾਰਕ ਸਿੱਕੇ ਦੀ ਤ੍ਰਿਜਯਾ 2.2 ਸੈਂਟੀਮੀਟਰ ਅਤੇ ਭਾਰ 40 ਗ੍ਰਾਮ ਹੈ। ਇਸ ‘ਚ 99.9 ਫੀਸਦੀ ਸ਼ੁੱਧਤਾ ਵਾਲੀ ਚਾਂਦੀ ਦੀ ਵਰਤੋਂ ਕੀਤੀ ਗਈ ਹੈ। ਸਿੱਕੇ ‘ਤੇ ਸਾਹਮਣੇ ਵੱਲ ਵਿਚਾਲੇ ਅਸ਼ੋਕ ਸਤੰਭ ਦਾ ਸਿੰਘ ਹੈ, ਜਿਸ ਦੇ ਹੇਠਾਂ ‘ਸੱਤਿਆਮੇਵ ਜਯਤੇ’ ਲਿਖਿਆ ਹੈ। ਖੱਬੇ ਪਾਸੇ ਦੇਵਨਾਗਰੀ ਲਿਪੀ ‘ਚ ‘ਭਾਰਤ’ ਅਤੇ ਸੱਜੇ ਪਾਸੇ ਅੰਗਰੇਜ਼ੀ ‘ਚ ਵੱਡੇ ਅੱਖਰਾਂ ‘ਚ ‘ਇੰਡੀਆ’ ਸ਼ਬਦ ਲਿਖਿਆ ਹੈ। ਸਿੰਘ ਦੇ ਹੇਠਾਂ ਰੁਪਏ ਦਾ ਪ੍ਰਤੀਕ ਅਤੇ ਕੌਮਾਂਤਰੀ ਅੰਕਾਂ ‘ਚ ਅੰਕਿਤ ਮੁੱਲ ‘250’ ਲਿਖਿਆ ਹੈ।


