ਸੁਪਰੀਮ ਕੋਰਟ ਨੇ ਯੋਗੀ ਆਦਿਤਿਆਨਾਥ ਨੂੰ ਨੋਟਿਸ

ਨਵੀਂ ਦਿੱਲੀ – ਸੁਪਰੀਮ ਕੋਰਟ ਨੇ ਉਤਰ ਪ੍ਰਦੇਸ਼ ਦੇ ਮੁੱਖਮੰਤਰੀ ਯੋਗੀ ਆਦਿਤਿਆਨਾਥ ਨੂੰ ਸਾਲ 2007 ਵਿੱਚ ਦਿੱਤੇ ਗਏ ਭੜਕਾਊ ਭਾਸ਼ਣ ਦੇ ਮਾਮਲੇ ਵਿੱਚ ਨੋਟਿਸ ਜਾਰੀ ਕੀਤਾ ਹੈ| ਸੁਪਰੀਮ ਕੋਰਟ ਨੇ ਯੋਗੀ ਆਦਿਤਿਆਨਾਥ ਤੋਂ ਪੁੱਛਿਆ ਹੈ ਕਿ ਉਹ ਦੱਸਣ ਕਿ ਉਨ੍ਹਾਂ ਦੇ ਉਪਰ ਕਿਉਂ ਮੁਕੱਦਮਾ ਨਾ ਚਲਾਇਆ ਜਾਵੇ| ਇਸ ਮਾਮਲੇ ਵਿੱਚ ਇਲਾਹਾਬਾਦ ਹਾਈਕੋਰਟ ਤੋਂ ਯੋਗੀ ਆਦਿਤਿਆਨਾਥ ਸਮੇਤ 7 ਵਿਅਕਤੀਆਂ ਨੂੰ ਪਹਿਲਾਂ ਹੀ ਰਾਹਤ ਮਿਲ ਚੁੱਕੀ ਹੈ| ਇਸ ਮਾਮਲੇ ਵਿੱਚ ਪਟੀਸ਼ਕਰਤਾ ਰਾਸ਼ਿਦ ਖਾਨ ਨੇ ਸੁਪਰੀਮ ਕੋਰਟ ਤੋਂ ਕਿਹਾ ਸੀ ਕਿ ਉਨ੍ਹਾਂ ਦੇ ਪੱਖ ਨੂੰ ਸੁਣੇ ਬਿਨਾਂ ਹੀ ਮਾਮਲਾ ਰੱਦ ਕਰ ਦਿੱਤਾ ਗਿਆ ਸੀ| ਸੁਪਰੀਮ ਕੋਰਟ ਨੇ ਯੋਗੀ ਨੂੰ ਨੋਟਿਸ ਜਾਰੀ ਕਰਕੇ ਪੁੱਛਿਆ ਹੈ ਕਿ ਉਨ੍ਹਾਂ ਉੱਤੇ ਮੁਕੱਦਮਾ ਕਿਉਂ ਨਾ ਚਲਾਇਆ ਜਾਵੇ| ਗੋਰਖਪੁਰ ਵਿੱਚ ਸਾਲ 2007 ਦੀ ਰਾਤ ਦੋ ਪੱਖਾਂ ਵਿੱਚ ਵਿਵਾਦ ਹੋ ਗਿਆ ਸੀ| ਬਾਅਦ ਵਿੱਚ ਵਿਵਾਦ ਇੰਨਾ ਵਧ ਗਿਆ ਕਿ ਰਾਜਕੁਮਾਰ ਅਗ੍ਰਹਰੀ ਨਾਂ ਦੇ ਵਿਅਕਤੀ ਦਾ ਕਤਲ ਕਰ ਦਿੱਤਾ ਗਿਆ| ਬਾਅਦ ਵਿੱਚ ਮਾਮਲਾ ਹੋਰ ਵਧ ਗਿਆ ਅਤੇ ਇਸ ਨੇ ਸੰਪਰਦਾਇਕ ਰੂਪ ਲੈ ਲਿਆ| ਦੋਸ਼ ਹੈ ਕਿ ਉਸ ਸਮੇਂ ਸੰਸਦ ਮੈਂਬਰ ਯੋਗੀ ਆਦਿਤਿਆਨਾਥ ਨੇ ਭੜਕਾਊ ਭਾਸ਼ਣ ਦਿੱਤਾ, ਜਿਸ ਦੇ ਬਾਅਦ ਦੰਗਾ ਭੜਕ ਗਿਆ|

VIA PUNJAB