- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਰਿਟਾਇਰ ਡਾ.ਐਡਵਨ .ਟੀ.ਦਾਸ ਦੇ ਘਰ ਚੋਰੀ
ਸ਼ਾਹਕੋਟ – ਇਥੋ ਦੇ ਮੁਹੱਲਾ ਚੋਪੜਿਆ ਵਿਖੇ ਰਿਟਾਇਰ ਡਾ .ਐਡਵਨ ਟੀ ਦਾਸ ਪੁੱਤਰ ਤੁਲਸੀ ਦਾਸ ਦੇ ਘਰ ਵਿੱਚ ਚੋਰੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਐਡਵਨ. ਟੀ.ਦਾਸ ਜੋ ਕਿ ਪਿਛਲੇ ਕੁਝ ਸਮੇਂ ਤੋਂ ਪ੍ਰਦੇਸ਼ ਵਿਚ ਆਪਣੇ ਬੱਚਿਆਂ ਕੋਲ ਗਏ ਹੋਏ ਹਨ । ਪਿਛੇ ਘਰ ਦੀ ਦੇਖ ਰੇਖ ਕਰਨ ਲਈ ਸਿਰਫ ਕੰਮ ਕਰਨ ਵਾਲੀ ਇੱਕ ਔਰਤ ਹੀ ਘਰ ਦੀ ਸਾਫ ਸਫਾਈ ਕਰ ਕੇ ਚਲੀ ਜਾਂਦੀ ਸੀ। ਉਸ ਦੇ ਦੱਸਣ ਮੁਤਾਬਿਕ ਉਹ ਪਿਛਲੇ ਐਤਵਾਰ ਨੂੰ ਘਰ ਦੀ ਸਫਾਈ ਕਰਕੇ ਚਲੀ ਗਈ ਅਤੇ ਅੱਜ ਸਵੇਰੇ ਜਿਉ ਹੀ ਉਹ ਘਰ ਦੀ ਸਾਫ ਸਫਾਈ ਕਰਨ ਆਈ ਤਾਂ ਦੇਖਿਆ ਕਿ ਘਰ ਦੇ ਸਾਰੇ ਦਰਵਾਜ਼ਿਆ ਦੇ ਤਾਲੇ ਟੁੱਟੇ ਪਏ ਸਨ । ਉਸ ਨੇ ਆਂਢ ਗੁਆਢ ਨੂੰ ਦੱਸਿਆ ਤਾਂ ਮੁਹੱਲਾ ਵਾਸੀਆ ਨੇ ਉਸੇ ਵਕਤ ਸ਼ਾਹਕੋਟ ਪਲਿਸ ਨੂੰ ਸੂਚਿਤ ਕੀਤਾ। ਜਦੋਂ ਉਨ੍ਹਾਂ ਘਰ ਅੰਦਰ ਵੜ ਕੇ ਦੇਖਿਆ ਤਾਂ ਪਤਾ ਲੱਗਾ ਕਿ ਇਕ ਵਧੀਆ ਕੰਪਨੀ ਦਾ ਲੈਪਟਾਪ ਅਤੇ ਤਿੰਨ ਗੈਸ ਸਲੰਡਰ ਚੋਰੀ ਹੋ ਗਏ ਹਨ। ਇਸ ਮੌਕੇ ਸੋਨੂੰ ਮਿੱਤਲ ਪ੍ਰਧਾਨ ਨੇ ਡਾ ਐਡਵਨ ਟੀ ਦਾਸ ਨੂੰ ਫੋਨ ਕਰਕੇ ਦੱਸਿਆ ਕਿ ਘਰ ਵਿੱਚ ਚੋਰੀ ਹੋ ਗਈ ਹੈ ਤਾਂ ਉਨ੍ਹਾਂ ਕਿਹਾ ਕਿ ਉਹ ਅਗਲੇ ਮਹੀਨੇ ਵਾਪਸ ਇੰਡੀਆ ਆ ਰਹੇ ਹਨ ਤੇ ਆਕੇ ਦੇਖਿਆ ਜਾਵੇਗਾ ਕਿ ਹੋਰ ਕੀ ਕੀ ਸਮਾਨ ਚੋਰੀ ਹੋਇਆ ਹੈ। ਇਸ ਮੌਕੇ ਨਗਰ ਪੰਚਾਇਤ ਸ਼ਾਹਕੋਟ ਦੇ ਪ੍ਰਧਾਨ ਸਤੀਸ਼ ਰਿਹਾਨ,ਸਤਪਾਲ ਸਿੰਘ, ਕਮਲ ਡੱਬ, ਸਤਪਾਲ ਪੀ.ਟੀ,ਬੋਬੀ ਚੋਪੜਾ,ਜਸਵੀਰ ਸਿੰਘ ਵਿਰਦੀ ਅਤੇ ਸੋਨੂੰ ਮਿਤਲ ਮੌਜੂਦ ਸਨ। ਇਸ ਮੌਕੇ ਘਟਨਾ ਸਥਾਨ ਤੇ ਪਹੁੰਚੇ ਸ਼ਾਹਕੋਟ ਥਾਣੇ ਦੇ ਏ.ਐਸ.ਆਈ ਸਤਨਾਮ ਸਿੰਘ ਨੇ ਦੱਸਿਆ ਕਿ ਚੋਰਾਂ ਦੀ ਸਨਾਖਤ ਜਲਦੀ ਹੀ ਕਰ ਲਈ ਜਾਵੇਗੀ।


