- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਰਾਂਚੀ ਦੇ ਤਮਾੜ ‘ਚ ਆਈ.ਡੀ.ਬੀ. ਧਮਾਕਾ, ਸੀਆਰਪੀਐੱਫ ਕੋਬਰਾ ਬਟਾਲੀਅਨ ਦੇ 2 ਜਵਾਨ ਜ਼ਖ਼ਮੀ
ਰਾਂਚੀ – ਝਾਰਖੰਡ ਵਿਧਾਨ ਸਭਾ ਚੋਣਾਂ ਦੂਸਰੇ ਪੜਾੜ ‘ਚ 20 ਸੀਟਾਂ ‘ਤੇ ਵੋਟਿੰਗ ਤੋਂ ਬਾਅਦ ਨਕਸਲੀਆਂ ਨੇ ਸੁਰੱਖਿਆ ਬਲਾਂ ਨੂੰ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਤੇਜ਼ ਕਰ ਦਿੱਤੀ ਹੈ। ਰਾਜਧਾਨੀ ਰਾਂਚੀ ਦੇ ਤਮਾੜ ‘ਚ ਐਤਵਾਰ ਨੂੰ ਆਈਈਡੀ ਧਮਾਕੇ ‘ਚ ਸੀਆਰਪੀਐੱਫ ਕੋਬਰਾ ਬਟਾਲੀਅਨ ਦੇ 2 ਜਵਾਨ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਏ। ਇਨ੍ਹਾਂ ਨੂੰ ਇਲਾਜ ਲਈ ਰਾਂਚੀ ਦੇ ਮੈਡਿਕਾ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਦੱਸਿਆ ਗਿਆ ਹੈ ਕਿ ਚੋਣਾਂ ‘ਚ ਵੋਟਿੰਗ ਤੋਂ ਬਾਅਦ ਵਾਪਸੀ ਵੇਲੇ ਸੁਰੱਖਿਆ ਬਲ ਤੇ ਮਤਦਾਨ ਮੁਲਜ਼ਮਾਂ ਨੂੰ ਨਿਸ਼ਾਨਾ ਬਣਾਉਣ ਲਈ ਕਈ ਜਗ੍ਹਾ ਲੈਂਡ ਮਾਈਨਜ਼ ਵਿਛਾਈਆਂ ਗਈਆਂ ਹਨ। ਸੁਰੱਖਿਆ ਬਲ ਇਸ ਦੀ ਪੂਰੀ ਜਾਂਚ-ਪਰਖ ਕੇ ਹੀ ਅੱਗੇ ਵਧ ਰਹੇ ਸਨ। ਇਸੇ ਦੌਰਾਨ ਤਮਾੜ ਦੇ ਜੰਗਲੀ ਇਲਾਕੇ ‘ਚ ਆਈਈਡੀ ਧਮਾਕਾ ਹੋ ਗਿਆ, ਜਿਸ ਵਿਚ ਦੋ ਜਵਾਨ ਜ਼ਖ਼ਮੀ ਹੋ ਗਏ। ਵਿਧਾਨ ਸਭਾ ਚੋਣਾਂ ਤੋਂ ਬਾਅਦ ਨਕਸਲ ਪ੍ਰਭਾਵਿਤ ਮਤਦਾਨ ਕੇਂਦਰਾਂ ਦੇ ਮਤਦਾਨ ਮੁਲਾਜ਼ਮਾਂ ਤੇ ਸੁਰੱਖਿਆ ਬਲਾਂ ਦੀ ਵਾਪਸੀ ਸ਼ੁਰੂ ਹੋ ਗਈ ਹੈ। ਇਸ ਦੌਰਾਨ ਕਈ ਈਵੀਐੱਮ ਸ਼ਨਿਚਰਵਾਰ ਸ਼ਾਮ ਨੂੰ ਜਮ੍ਹਾਂ ਨਹੀਂ ਕੀਤੀਆਂ ਜਾ ਸਕੀਆਂ।


