- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਲੁਧਿਆਣਾ ਪੁਲਿਸ ਨੇ ਨਾਮੀ ਗੈਂਗਸਟਰ ਜੱਸਾ ਨੂੰ 5 ਸਾਥੀਆਂ ਸਮੇਤ ਕੀਤਾ ਕਾਬੂ
ਦੋਸ਼ੀਆਂ ਕੋਲੋਂ ਭਾਰੀ ਮਾਤਰਾ ‘ਚ ਅਸਲਾ ਹਥਿਆਰ ਬਰਾਮਦ
ਲੁਧਿਆਣਾ – ਸੀ ਆਈ ਏ 1 ਅਤੇ ਥਾਣਾ ਬਸਤੀ ਜੋਧੇਵਾਲ ਦੀ ਸੰਯੁਕਤ ਪੁਲਸ ਪਾਰਟੀ ਨੇ ਕਾਰਾਬਾਰਾ ਚੌਕ ਚ ਨਾਕੇਬੰਦੀ ਦੌਰਾਨ ਕੋਈ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਲਈ ਜਾ ਰਹੇ ਕਾਰ ਸਵਾਰ ਨਾਮੀ ਗੈਂਗਸਟਰ ਜਸਪ੍ਰੀਤ ਸਿੰਘ ਜੱਸਾ ਨੂੰ 5 ਸਾਥੀਆਂ ਸਮੇਤ ਕਾਬੂ ਕੀਤਾ ਹੈ ਪੁਲਸ ਨੇ ਦੋਸ਼ੀਆਂ ਦੇ ਕਬਜ਼ੇ ਵਿਚੋਂ 1 ਪਿਸਤੌਲ 32 ਬੋਰ 12 ਜਿੰਦਾ ਕਾਰਤੂਸ 1 ਖਿਲੌਣਾ ਪਿਸਤੌਲ 2 ਮੈਗਜ਼ੀਨ 1ਦਾਤ 1 ਰਾਡ ਅਤੇ ਇਕ ਆਈ 20 ਕਾਰ ਬਰਾਮਦ ਕੀਤੀ ਜਿਸ ਵਿਚ ਦੋਸ਼ੀ ਵਾਰਦਾਤ ਨੂੰ ਅੰਜਾਮ ਦੇਣ ਲਈ ਜਾ ਰਹੇ ਸਨ। ਡੀ ਸੀ ਪੀ ਸਿਮ੍ਰਤਪਾਲ ਸਿੰਘ ਢੀਂਡਸਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਹਨਾਂ ਦੇ ਏ ਡੀ ਸੀ ਪੀ ਕ੍ਰਾਈਮ ਹਰੀਸ਼ ਧਿਆਮਾ , ਏ ਸੀ ਪੀ ਕ੍ਰਾਈਮ 1 ਮਨਦੀਪ ਸਿੰਘ ਦੀ ਅਗਵਾਈ ਵਾਲੀ ਟੀਮ ਦੇ ਸੀ ਆਈ ਏ 1 ਇੰਚਾਰਜ ਅਵਤਾਰ ਸਿੰਘ ਅਤੇ ਥਾਣਾ ਬਸਤੀ ਜੋਧੇਵਾਲ ਮੁਖੀ ਅਰਸ਼ਪ੍ਰੀਤ ਕੌਰ ਗਰੇਵਾਲ ਨੂੰ ਗੁਪਤ ਸੂਚਨਾ ਮਿਲੀ ਕਿ ਕਈ ਮਾਮਲਿਆਂ ਚ ਲੋੜੀਂਦਾ ਨਾਮੀ ਗੈਂਗਸਟਰ ਜਸਪ੍ਰੀਤ ਸਿੰਘ ਉਰਫ ਜੱਸਾ ਆਪਣੇ 5 ਸਾਥੀਆਂ ਸਮੇਤ ਕਾਰ ਚ ਸਵਾਰ ਹੋ ਕੇ ਕੋਈ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਤਾਕ ਚ ਜਾ ਰਹੇ ਹਨ ਦੋਨਾਂ ਪੁਲਸ ਟੀਮਾ ਨੇ ਸੰਯੁਕਤ ਰੂਪ ਚ ਕਾਰਾਬਾਰਾ ਚੌਕ ਚ ਨਾਕੇਬੰਦੀ ਦੌਰਾਨ ਨਾਮੀ ਗੈਂਗਸਟਰ ਜਸਪ੍ਰੀਤ ਸਿੰਘ ਜੱਸਾ ਨੂੰ 5 ਸਾਥੀਆਂ ਸਮੇਤ ਕਾਬੂ ਕਰ ਲਿਆ ਪੁਲਸ ਨੇ ਇਹਨਾਂ ਦੇ ਕਬਜ਼ੇ ਵਿਚੋਂ ਭਾਰੀ ਮਾਤਰਾ ਚ ਅਸਲਾ ਅਤੇ ਹਥਿਆਰ ਬਰਾਮਦ ਕੀਤੇ ਹਨ ਫੜੇ ਗਏ ਦੋਸ਼ੀਆਂ ਦੀ ਪਹਿਚਾਣ ਨੂਰਵਾਲਾ ਰੋਡ ਬਸੰਤ ਵਿਹਾਰ ਨਿਵਾਸੀ ਗੈਂਗਸਟਰ ਜਸਪ੍ਰੀਤ ਸਿੰਘ ਉਰਫ ਜੱਸਾ, ਗਰੇਵਾਲ ਕਲੋਨੀ ਨਿਵਾਸੀ ਰਾਕੇਸ਼ ਕੁਮਾਰ ਬਾਮਣ , ਨਿਊ ਬਸੰਤ ਵਿਹਾਰ ਨਿਵਾਸੀ ਨਰੇਸ਼ ਕੁਮਾਰ ਉਰਫ ਲੱਕੀ ਗੁਜ਼ਰ , ਜਿਲਾ ਮੋਗਾ ਦੇ ਪਿੰਡ ਕੋਕਰੀ ਬੇਣੀਵਾਲਾ ਨਿਵਾਸੀ ਕੁਲਵਿੰਦਰ ਸਿੰਘ ਉਰਫ ਬੂਟਾ , ਮੁਕਤਸਰ ਦੇ ਗਿੱਦੜਵਾਹਾ ਨਿਵਾਸੀ ਹਰਵਿੰਦਰ ਸਿੰਘ ਵਜੋਂ ਹੋਈ ਡੀ ਸੀ ਪੀ ਸਿਮ੍ਰਤਪਾਲ ਸਿੰਘ ਢੀਂਡਸਾ ਅਨੁਸਾਰ ਜਾਂਚ ਦੌਰਾਨ ਓਹਨਾ ਦੀ ਟੀਮ ਨੂੰ ਪਤਾ ਚੱਲਿਆ ਕਿ ਗੈਂਗਸਟਰ ਜਸਪ੍ਰੀਤ ਸਿੰਘ ਉਰਫ ਜੱਸਾ ਤੇ ਹੁਣ ਤੱਕ ਇਰਾਦੇ ਕਤਲ ,ਲੁੱਟ ਖੋਹ , ਮਾਰਕੁੱਟ ਦੇ 19 ਮਾਮਲੇ ਦਰਜ ਹਨ ਅਤੇ ਸਬ ਤੋਂ ਜ਼ਿਆਦਾ ਦੋਸ਼ੀ ਤੇ ਥਾਣਾ ਬਸਤੀ ਜੋਧੇਵਾਲ ਚ ਮਾਮਲੇ ਦਰਜ ਹਨ ਅਤੇ ਦੋਸ਼ੀ ਰਾਕੇਸ਼ ਕੁਮਾਰ ਉਰਫ ਕਾਲਾ ਤੇ ਥਾਣਾ ਬਸਤੀ ਜੋਧੇਵਾਲ ਚ 6 ਮਾਮਲੇ ਲੁੱਟ ਖੋਹ ਮਾਰਕੁੱਟ ਦੇ ਦਰਜ ਹਨ ਦੋਸ਼ੀ ਨਰੇਸ਼ ਲੱਕੀ ਉਰਫ ਗੁਜ਼ਰ ਤੇ ਥਾਣਾ ਬਸਤੀ ਜੋਧੇਵਾਲ ਚ 6 ਮਾਮਲੇ ਅਤੇ 1 ਮਾਮਲਾ ਥਾਣਾ ਫੋਕਲ ਪੁਆਇੰਟ ਚ ਦਰਜ ਹੈ ਇਸੇ ਤਰਾਂ ਦੋਸ਼ੀ ਕੁਲਵਿੰਦਰ ਸਿੰਘ ਉਰਫ ਬੂਟਾ ਤੇ ਥਾਣਾ ਬਸਤੀ ਜੋਧੇਵਾਲ ਚ 9 ਮਾਮਲੇ ਅਤੇ ਥਾਣਾ ਸਲੇਮ ਟਾਬਰੀ 1 ਮਾਮਲਾ ਦਰਜ ਹੈ ਡੀ ਸੀ ਪੀ ਢੀਂਡਸਾ ਅਨੁਸਾਰ ਓਹਨਾ ਦੀ ਟੀਮ ਨੇ ਇਹਨਾਂ ਦੋਸ਼ੀਆਂ ਨੂੰ ਕਾਬੂ ਕਰਕੇ ਕਈ ਮਾਮਲੇ ਸੁਲਝਾ ਲਏ ਹਨ ਫਿਲਹਾਲ ਪੁਲਸ ਨੇ ਇਹਨਾਂ ਦੋਸ਼ੀਆਂ ਨੂੰ ਅੱਜ ਕੋਰਟ ਚ ਪੇਸ਼ ਕਰਕੇ ਇਹਨਾਂ ਦਾ ਰਿਮਾਂਡ ਹਾਸਿਲ ਕੀਤਾ ਹੈ ਅਤੇ ਦੋਸ਼ੀਆਂ ਕੋਲੋ ਹੋਰ ਪੁੱਛਗਿੱਛ ਸ਼ੁਰੂ ਕਰ ਦਿਤੀ ਹੈ।


