- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਪੰਜਾਬ ਸਰਕਾਰ ਖਪਤਕਾਰਾਂ ਨੂੰ 24 ਘੰਟੇ ਨਿਰਵਿਘਨ ਬਿਜਲੀ ਸਪਲਾਈ ਕਰਵਾਉਣ ਲਈ ਵਚਨਬੱਧ : ਮਹਾਰਾਣੀ ਪ੍ਰਨੀਤ ਕੌਰ
ਪਟਿਆਲਾ – ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਦੀ ਅਗਵਾਈ ਵਿੱਚ ਪੰਜਾਬ ਸਰਕਾਰ ਪੰਜਾਬ ਦੇ ਸਾਰੀਆਂ ਸ੍ਰੇਣੀਆਂ ਦੇ ਖਪਤਕਾਰਾਂ ਨੂੰ 24 ਘੰਟੇ ਪਾਏਦਾਰ ਅਤੇ ਨਿਰਵਿਘਨ ਬਿਜਲੀ ਸਪਲਾਈ ਕਰਵਾਉਣ ਲਈ ਵਚਨਬੱਧ ਹੈ ,ਇਹ ਵਿਚਾਰ ਸ੍ਰੀਮਤੀ ਪ੍ਰਨੀਤ ਕੌਰ ਮੈਂਬਰ ਲੋਕ ਸਭਾ ਪਟਿਆਲਾ ਨੇ 66 ਕੇ.ਵੀ. ਗਰਿਡ ਹਰੀਪੁਰ ਕੁੜਾਂ ਦਾ ਉਦਘਾਟਨ ਦੇ ਬਾਅਦ ਰੱਖੇ ? ਸ੍ਰੀਮਤੀ ਪ੍ਰਨੀਤ ਕੌਰ ਨੇ ਦੱਸਿਆ ਕਿ ਡੇਰਾਬੱਸੀ ਹਲਕੇ ਅਧੀਨ ਬਿਜਲੀ ਦੀ ਵੱਧ ਰਹੀ ਮੰਗ ਨੂੰ ਮੁੱਖ ਰੱਖਦਿਆਂ ਅਤੇ ਇਲਾਕੇ ਦੇ ਬਿਜਲੀ ਖਪਤਕਾਰਾਂ ਨੂੰ ਹੋਰ ਸੁਚਾਰੂ ਬਿਜਲੀ ਮੁਹੱਈਆ ਕਰਾਉਣ ਲਈ 66 ਕੇ.ਵੀ. ਗਰਿਡ ਸਬ ਸਟੈਸਨ ਹਰੀਪੁਰ ਕੁੜਾਂ ਸਥਾਪਤ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਗਰਿਡ ਸਬ ਸਟੇਸਨ ਦੀ ਉਸਾਰੀ ਤੇ ਕੁੱਲ 5 ਕਰੋੜ ਰੁਪਏ ਖਰਚਾ ਆਇਆ ਹੈ ਅਤੇ ਇਸ ਦੀ ਕੁੱਲ ਸਮਰੱਥਾ 12.5 ਐਮ.ਵੀ.ਏ. ਹੈ? ਉਹਨਾਂ ਦੱਸਿਆ ਕਿ ਇਸ ਗਰਿਡ ਸਬ ਸਟੇਸਨ ਦੇ ਚਾਲੂ ਹੋਣ ਨਾਲ ਡਰਾਬੱਸੀ ਹਲਕੇ ਦੇ ਪਿੰਡ ਜਵਾਹਰਪੁਰ ਹਰੀਪੁਰ ਕੁੜਾਂ, ਦੰਦਰਾਲਾ ਮੁਕੰਦਪੁਰ, ਮਾਹੀਵਾਲਾ, ਅਤੇ ਡੇਰਾਬੱਸੀ ਸਹਿਰ ਦੇ ਬਿਜਲੀ ਖਪਤਕਾਰਾਂ (ਘਰੇਲੂ ਵਪਾਰਕ ਅਤੇ ਉਦਯੋਗਿਕ) ਨੂੰ ਬਿਜਲੀ ਸਪਲਾਈ ਕੀਤੀ ਜਾਵੇਗੀ? ਉਹਨਾਂ ਕਿਹਾ ਕਿ ਇਸ ਗਰਿਡ ਸਬ ਸਟੇਸਨ ਦੇ ਚਾਲੂ ਹੋਣ ਨਾਲ ਮੌਜੂਦਾ 220 ਕੇ.ਵੀ. ਗਰਿਡ ਸੈਦਾਪੁਰ,220 ਕੇ.ਵੀ. ਲਾਲੜੂ ਅਤੇ 66 ਕੇ.ਵੀ. ਗਰਿਡ ਮੁਬਾਰਕਪੁਰ ਨੂੰ ਰਲੀਫ ਮਿਲੇਗੀ। ਉਹਨਾਂ ਦੱਸਿਆ ਕਿ ਇਸ ਗਰਿਡ ਸਬ ਸਟੇਸਨ ਦੀ ਸਮਰੱਥਾ ਭਵਿੱਖ ਵਿੱਚ ਵੀ ਵਾਧਾ ਕਰਨ ਦੀ ਪ੍ਰੋਵੀਜਨ ਰਖੀ ਗਈ ਹੈ। ਇਸ ਮੌਕੇ ਤੇ ਆਰ.ਪੀ.ਪਾਂਡਵ, ਡਾਇਰੈਕਟਰ /ਪ੍ਰਬੰਧਕੀ, ਰਵਿੰਦਰ ਸਿੰਘ ਸੈਣੀ ਚੀਫ ਇੰਜੀਨੀਅਰ ਦੱਖਣ ਦੀਪਇੰਦਰ ਸਿੰਘ ਸੀਨੀਅਰ ਕਾਂਗਰਸੀ ਆਗੂ ਦੇ ਹੋਰ ਉੱਚ ਅਫਸਰ ਅਤੇ ਕਰਮਚਾਰੀ ਇਸ ਮੌਕੇ ਤੇ ਹਾਜਰ ਸਨ। ਸ੍ਰੀਮਤੀ ਪ੍ਰਨੀਤ ਕੌਰ ਮੈਂਬਰ ਲੋਕ ਸਭਾ ਪਟਿਆਲਾ ਡੇਰਾਬਸੀ ਤਹਿਸੀਲ ਅਧੀਨ ਪੈਂਦੇ ਪਿੰਡ ਹਰੀਪੁਰ ਕੁੜਾਂ ਵਿਖੇ 66 ਕੇ.ਵੀ ਸਬ ਸਟੇਸਨ ਦਾ ਉਦਘਾਟਨ ਕਰਦੇ ਹੋਏ ਉਹਨਾਂ ਦੇ ਨਾਲ ਆਰ.ਪੀ.ਪਾਂਡਵ, ਡਾਇਰੈਕਟਰ ਪ੍ਰਬੰਧਕੀ, ਰਵਿੰਦਰ ਸਿੰਘ ਸੈਣੀ ਚੀਫ ਇੰਜੀਨੀਅਰ ਦੱਖਣ, ਦੀਪਇੰਦਰ ਸਿੰਘ ਸੀਨੀਅਰ ਕਾਂਗਰਸੀ ਆਗੂ ਆਗੂ ਵਿਖਾਈ ਦੇ ਰਹੇ ਹਨ।


