- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਸਵਾਲਾਂ ਤੋਂ ਡਰਨ ਦੀ ਬਜਾਏ ਨੌਜਵਾਨਾਂ ਨੂੰ ਜਵਾਬ ਦੇਣ ਵਿੱਤ ਮੰਤਰੀ : ਰਾਹੁਲ
ਨਵੀਂ ਦਿੱਲੀ – ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਰੋਜ਼ਗਾਰ ਦੇ ਅੰਕੜੇ ਨਹੀਂ ਦੇਣ ਦੇ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਦੀ ਟਿੱਪਣੀ ਤੇ ਅੱਜ ਕਿਹਾ ਕਿ ਸਵਾਲਾਂ ਤੋਂ ਡਰਨ ਦੀ ਬਜਾਏ, ਉਨ੍ਹਾਂ ਨੂੰ ਜ਼ਿੰਮੇਵਾਰੀ ਦਾ ਅਹਿਸਾਸ ਕਰਦਿਆਂ ਰੋਜ਼ਗਾਰ ਤੇ ਨੌਜਵਾਨਾਂ ਨੂੰ ਜਵਾਬ ਦੇਣਾ ਚਾਹੀਦਾ| ਉਹਨਾਂ ਨੇ ਇਹ ਬਿਆਨ ਸੀਤਾਰਮਨ ਦੀ ਉਸ ਟਿੱਪਣੀ ਤੇ ਕੀਤੀ ਹੈ, ਜਿਸ ਵਿੱਚ ਰੋਜ਼ਗਾਰ ਦਾ ਅੰਕੜਾ ਨਹੀਂ ਦੱਸਣ ਦਾ ਕਾਰਨ ਦੱਸਦੇ ਹੋਏ ਉਨ੍ਹਾਂ ਨੇ ਕਿਹਾ ਸੀ,”ਮੰਨ ਲਵੋ ਮੈਂ ਇਕ ਅੰਕੜਾ ਬੋਲ ਦੇਵਾਂ- ਇਕ ਕਰੋੜ, ਫਿਰ ਰਾਹੁਲ ਗਾਂਧੀ ਪੁੱਛਣਗੇ ਕਿ ਇਕ ਕਰੋੜ ਨੌਕਰੀਆਂ ਦਾ ਕੀ ਹੋਇਆ, ਇਸ ਲਈ ਨਹੀਂ ਦੱਸਿਆ|” ਰਾਹੁਲ ਨੇ ਟਵੀਟ ਕਰ ਕੇ ਜਵਾਬ ਦਿੱਤਾ, ”ਵਿੱਤ ਮੰਤਰੀ ਜੀ, ਮੇਰੇ ਸਵਾਲਾਂ ਤੋਂ ਨਾ ਡਰਨ| ਮੈਂ ਇਹ ਸਵਾਲ ਦੇਸ਼ ਦੇ ਨੌਜਵਾਨਾਂ ਵਲੋਂ ਪੁੱਛ ਰਿਹਾ ਹਾਂ, ਜਿਨ੍ਹਾਂ ਨੂੰ ਜਵਾਬ ਦੇਣਾ ਤੁਹਾਡੀ ਜ਼ਿੰਮੇਵਾਰੀ ਹੈ| ਦੇਸ਼ ਦੇ ਨੌਜਵਾਨਾਂ ਨੂੰ ਰੋਜ਼ਗਾਰ ਦੀ ਜ਼ਰੂਰਤ ਹੈ ਅਤੇ ਤੁਹਾਡੀ ਸਰਕਾਰ ਉਨ੍ਹਾਂ ਨੂੰ ਰੋਜ਼ਗਾਰ ਦੇਣ ਵਿੱਚ ਬੁਰੀ ਤਰ੍ਹਾਂ ਅਸਫ਼ਲ ਸਾਬਤ ਹੋਈ ਹੈ|”ਪਾਰਟੀ ਨੇ ਇਸ ਸਵਾਲ ਦਾ ਜਵਾਬ ਨਹੀਂ ਦੇਣ ਨੂੰ ਸ਼੍ਰੀਮਤੀ ਸੀਤਾਰਮਨ ਦੀ ਨਾਕਾਮਯਾਬੀ ਦੱਸਿਆ ਅਤੇ ਕਿਹਾ,”ਜੋ ਨਾਕਾਮ ਹੁੰਦੇ ਹਨ, ਉਹ ਸਵਾਲਾਂ ਤੋਂ ਡਰਦੇ ਹਨ| ਰਾਹੁਲ ਗਾਂਧੀ ਤੁਹਾਡੇ ਤੋਂ ਸਵਾਲ ਪੁੱਛਦੇ ਰਹਿਣਗੇ, ਭਾਵੇਂ ਉਹ ਬੇਰੋਜ਼ਗਾਰ ਨੌਜਵਾਨਾਂ ਦਾ ਦਰਦ ਹੋਵੇ, ਕਿਸਾਨਾਂ ਦੀ ਬਦਹਾਲੀ ਹੋਵੇ, ਮਹਿਲਾ ਸੁਰੱਖਿਆ ਦਾ ਮਾਮਲਾ ਹੋਵੇ| ਅਸੀਂ ਤੁਹਾਨੂੰ ਮਨਮਾਨੀ ਨਹੀਂ ਕਰਨ ਦੇਵਾਂਗੇ| ਉਂਝ… ਤੁਹਾਡਾ ਡਰ ਤੁਹਾਡੀ ਅਸਫ਼ਲਤਾ ਨੂੰ ਦਰਸਾਉਂਦਾ ਹੈ|” ਕਾਂਗਰਸ ਸੰਚਾਰ ਵਿਭਾਗ ਦੇ ਮੁਖੀ ਰਣਦੀਪ ਸਿੰਘ ਸੁਰਜੇਵਾਲਾ ਨੇ ਤੰਜ਼ ਕੀਤਾ ਅਤੇ ਕਿਹਾ ਵਿੱਤ ਮੰਤਰੀ ਰਾਹੁਲ ਗਾਂਧੀ ਦੇ ਸਵਾਲ ਤੋਂ ਡਰਦੀ ਹੈ| ਉਨ੍ਹਾਂ ਨੇ ਕਿਹਾ,”ਅੰਕੜਿਆਂ ਤੋਂ ਵਿੱਤ ਮੰਤਰੀ ਜੀ ਦਾ ਡਰ ਸਹੀ ਹੈ| ਨਿਰਮਲਾ ਜੀ, ਰਾਹੁਲ ਜੀ ਦੇ ਸਵਾਲ ਪੁੱਛਣ ਦੇ ਡਰ ਨਾਲ ਤੁਹਾਡੇ ਅੰਕੜੇ ਦੱਸਣੇ ਹੀ ਛੱਡ ਦਿੱਤੇ| ਅਸਲੀਅਤ ਇਹ ਹੈ ਕਿ ਤੁਹਾਡੇ ਕੋਲ ਉਪਲੱਬਧੀਆਂ ਦੇ ਨਾਂ ਸਿਰਫ਼ ਬਿਆਨਬਾਜ਼ੀ ਹੈ|


