- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਬੇਰੁਜ਼ਗਾਰ ਲਾਈਨਮੈਨ ਯੂਨੀਅਨ ਦਾ ਆਈ.ਟੀ.ਆਈ ਇੰਪਲਾਈਜ਼ ਐਸੋਸੀਏਸ਼ਨ ਪੰਜਾਬ ਵਿੱਚ ਹੋਇਆ ਰਲੇਵਾਂ
ਅਮਰਗੜ੍ਹ – ਬੇਰੁਜ਼ਗਾਰ ਲਾਈਨਮੈਨ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਸ੍ਰੀ ਪਿਰਮਲ ਸਿੰਘ ਧੌਲਾ ਮੌਜੂਦਾ ਐਮ.ਐਲ.ਏ. ਅਤੇ ਆਈ.ਟੀ.ਆਈ ਇੰਪਲਾਈਜ਼ ਐਸੋਸੀਏਸ਼ਨ ਪੰਜਾਬ ਦੇ ਸੂਬਾ ਪ੍ਰਧਾਨ ਅਵਤਾਰ ਸਿੰਘ ਸ਼ੇਰਗਿੱਲ ਨੇ ਸਾਂਝੇ ਤੌਰ ਤੇ ਆਈ.ਟੀ ਹੋਲਡਰਾਂ ਦੀਆਂ ਮੁਸ਼ਕਲਾਂ ਨੂੰ ਹੱਲ ਕਰਨ ਲਈ ਬੇਰੁਜ਼ਗਾਰ ਲਾਈਨਮੈਨ ਯੂਨੀਅਨ ਦਾ ਰਲੇਵਾਂ ਆਈ.ਟੀ.ਆਈ ਇੰਪਲਾਈਜ਼ ਐਸੋਸੀਏਸ਼ਨ ਪੰਜਾਬ ਵਿੱਚ ਕਰ ਲਿਆ ਹੈ । ਸਾਂਝੀ ਸਮੁੱਚੀ ਸੁਬਾਈ ਟੀਮ ਵੱਲੋਂ 3500 ਸਹਾਇਕ ਲਾਈਨਮੈਨਾਂ ਦੀ ਭਰਤੀ ਕਰਨ ਤੇ ਪੰਜਾਬ ਸਰਕਾਰ ਅਤੇ ਪਾਵਰਕਾਮ ਦੀ ਮੈਨੇਜਮੈਂਟ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਸਾਡੀ ਜਥੇਬੰਦੀ ਦਾ ਜੋ ਅਸੀਂ ਮਿਸ਼ਨ ਲੈ ਕੇ ਚੱਲੇ ਸੀ ਉਹ ਹੁਣ ਲਗਭਗ ਪੂਰਾ ਹੋਣ ਜਾ ਰਿਹਾ ਹੈ ਅਸੀਂ ਆਈ.ਟੀ.ਆਈ. ਹੋਲਡਰ ਬੇਰੁਜਗਾਰ ਸਾਥੀਆਂ ਨੂੰ ਪਾਵਰਕਾਮ ਅੰਦਰ ਭਰਤੀ ਕਰਾਉਣ ਲਈ ਪਿਛਲੇ ਲੰਮੇ ਸਮੇਂ ਤੋਂ ਅਵਾਜ਼ ਬੁਲੰਦ ਕਰ ਰਹੇ ਸੀ। ਉਨ੍ਹਾਂ ਕਿਹਾ ਕਿ ਅਸੀਂ ਹੁਣ ਪਾਵਰਕਾਮ ਅੰਦਰ ਕੰਮ ਕਰਦੀ ਧਿਰ ਜੋ ਸਾਡੀ ਹੀ ਵਿਚਾਰਧਾਰਾ ਤੇ ਆਈ.ਟੀ.ਆਈ. ਹੋਲਡਰਾਂ ਦੀ ਨੁਮੈਂਦਗੀ ਕਰਦੀ ਹੈ ਅਸੀਂ ਅੱਜ ਆਪਣੀ ਸਮੁੱਚੀ ਮੈਂਬਰਸ਼ਿਪ ਨੂੰ ਉਸ ਵਿੱਚ ਰਲੇਵਾ ਕਰਵਾ ਦਿੱਤਾ ਹੈ। ਅਸੀਂ ਅੱਜ ਤੋਂ ਪੂਰਨ ਤੌਰ ਤੇ ਆਈ.ਟੀ.ਆਈ. ਇੰਪਲਾਈਜ਼ ਐਸੋਸੀਏਸ਼ਲ ਵਿੱਚ ਸ਼ਾਮਲ ਹੋ ਗਏ ਹਾਂ। ਅਸੀਂ ਅੱਜ ਤੋਂ ਆਈ.ਟੀ.ਆਈ. ਇੰਪਲਾਈਜ਼ ਐਸੋਸੀਏਸ਼ਲ ਪੰਜਾਬ ਰਜਿ: 19/1985 ਦੇ ਪਲੇਟਫਾਰਮ ਤੋਂ ਕਰਮਚਾਰੀਆਂ ਦੀਆਂ ਮੰਗਾਂ ਅਤੇ ਮੁਸ਼ਕਲਾਂ ਸੰੰਬੰਧੀ ਅਵਾਜ ਬੁਲੰਦ ਕਰਾਂਗੇ। ਅੱਜ ਦੀ ਇਸ ਭਰਵੀਂ ਮੀਟਿੰਗ ਵਿੱਚ ਆਈ.ਟੀ.ਆਈ. ਇੰਪਲਾਈਜ਼ ਐਸੋਸੀਏਸ਼ਨ ਪੰਜਾਬ ਦੇ ਸੂਬਾ ਪ੍ਰਧਾਨ ਇੰਜ: ਅਵਤਾਰ ਸਿੰਘ ਸ਼ੇਰਗਿੱਲ ਅਤੇ ਸਮੁੱਚੀ ਸੁਬਾਈ ਟੀਮ ਨੇ ਹਿੱਸਾ ਲਿਆ। ਸ਼ੇਰਗਿੱਲ ਨੇ ਸੂਬਾ ਪ੍ਰਧਾਨ ਪਿਰਮਲ ਸਿੰਘ ਧੌਲਾ ਐਮ.ਐਲ.ਏ. ਅਤੇ ਉਨ੍ਹਾਂ ਦੀ ਸਮੁੱਚੀ ਟੀਮ ਨੂੰ ਜਥੇਬੰਦੀ ਵੱਲੋਂ ਆਈ.ਟੀ.ਆਈ. ਇੰਪਲਾਈਜ਼ ਐਸੋਸੀਏਸ਼ਨ ਵਿੱਚ ਸ਼ਾਮਲ ਹੋਣ ਦੇ ਨਿੱਘਾ ਸੁਆਗਤ ਕੀਤਾ। ਮੌਜੂਦਾ ਸਮੇਂ ਪਾਵਰਕਾਮ ਅੰਦਰ ਜਿਆਦਾਤਰ ਕਰਮਚਾਰੀ ਆਈ.ਟੀ.ਆਈ. ਹੋਲਡਰਾਂ ਦੀ ਗਿਣਤੀ ਲਗਭਗ 11000 ਦੇ ਕਰੀਬ ਹੋ ਚੁੱਕੀ ਹੈ। ਜਿਸ ਨਾਲ ਪਾਵਰਕਾਮ ਅੰਦਰ ਕੰਮ ਕਰਦੇ ਕਰਮਚਾਰੀਆਂ ਵਿੱਚ ਹਰ ਤੀਜਾ ਕਰਮਚਾਰੀ ਆਈ.ਟੀ.ਆਈ. ਹੋਲਡਰ ਹੈ,ਜੋ ਕਿ ਪਾਵਰਕਾਮ ਅੰਦਰ ਕੰਮ ਕਰਦੇ ਕਰਮਚਾਰੀਆਂ ਦਾ 35% ਹਿੱਸਾ ਹੋ ਗਿਆ ਹੈ। ਅੱਜ ਤੋਂ ਆਈ.ਟੀ.ਆਈ. ਇੰਪਲਾਈਜ਼ ਐਸੋਸੀਏਸ਼ਨ ਪੰਜਾਬ ਪਾਵਰਕਾਮ ਦੇ ਮੁਲਾਜਮਾਂ ਦੀਆਂ ਮੰਗਾਂ ਅਤੇ ਮੁਸ਼ਕਲਾਂ ਸੰਬੰਧੀ ਵੀ ਅਹਿਮ ਰੋਲ ਅਦਾ ਕਰੇਗੀ। ਇਸ ਮੌਕੇ ਚਰਨਜੀਤ ਸਿੰਘ ਬਾਵਾ ਸਕੱਤਰ ਸਰਕਲ਼ ਪਟਿਆਲਾ, ਹਰਦੀਪ ਕੁਮਾਰ ਬਿਰਡਵਾਲ, ਸੰਜੀਵ ਕੁਮਾਰ ਭੱਲਾ, ਤੇਜਿੰਦਰ ਸਿੰਘ ਨਾਭਾ, ਗੁਰਜੰਟ ਸਿੰਘ ਰਾਜਗੜ੍ਹ, ਜਸਪਾਲ ਸਿੰਘ ਦੁਲੱਦੀ ਅਤੇ ਚੋਂਦਾ ਦੇ ਪ੍ਰਧਾਨ ਜਸਵਿੰਦਰ ਸਿੰਘ ਵੀ ਹਾਜ਼ਰ ਸਨ।


