600 ਬੋਤਲ ਨਾਜਾਇਜ਼ ਸ਼ਰਾਬ ਸਮੇਤ ਤਸਕਰ ਕਾਬੂ

ਲੁਧਿਆਣਾ – ਥਾਣਾ ਫੋਕਲ ਪੁਆਇੰਟ ਦੀ ਪੁਲਸ ਪਾਰਟੀ ਨੇ ਢੰਡਾਰੀ ਖੁਰਦ ਰੇਲਵੇ ਲਾਈਨਾ ਕੋਲ ਨਾਕੇਬੰਦੀ ਦੌਰਾਨ ਟੈਂਪੂ ਸਵਾਰ ਤਸਕਰ ਨੂੰ 600 ਬੋਤਲ ਨਜਾਇਜ ਸ਼ਰਾਬ ਸਮੇਤ ਕਾਬੂ ਕਰਨ ਚ ਸਫਲਤਾ ਹਾਸਿਲ ਕੀਤੀ ਹੈ ਜਦ ਕਿ ਦੋਸ਼ੀ ਦੇ ਬਾਕੀ ਸਾਥੀ ਭੱਜਣ ਚ ਕਾਮਯਾਬ ਹੋ ਗਏ। ਥਾਣਾ ਫੋਕਲ ਪੁਆਇੰਟ ਮੁਖੀ ਇੰਸਪੈਕਟਰ ਮੁਹੰਮਦ ਜਮੀਲ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਹਨਾਂ ਨੂੰ ਗੁਪਤ ਸੂਚਨਾ ਮਿਲੀ ਕਿ ਉਹਨਾਂ ਦੇ ਇਲਾਕੇ ਚ ਅੱਧਾ ਦਰਜਨ ਦੇ ਕਰੀਬ ਨਸ਼ਾ ਤਸਕਰ ਭਾਰੀ ਮਾਤਰਾ ‘ਚ ਨਸ਼ਾ ਤਸਕਰੀ ਕਰ ਰਹੇ ਹਨ ਅਤੇ ਅੱਜ ਉਹ ਭਾਰੀ ਮਾਤਰਾ ਚ ਨਜਾਇਜ ਸ਼ਰਾਬ ਤਸਕਰੀ ਕਰਕੇ ਲਿਆ ਰਹੇ ਹਨ ਉਨ੍ਹਾਂ ਨੇ ਤੁਰੰਤ ਢੰਡਾਰੀ ਕਲਾ ਚੌਕੀਂ ਦੀ ਪੁਲਿਸ ਪਾਰਟੀ ਸਮੇਤ ਢੰਡਾਰੀ ਖੁਰਦ ਇਲਾਕੇ ‘ਚ ਨਾਕੇਬੰਦੀ ਦੌਰਾਨ ਟੈਂਪੂ ਸਵਾਰ ਇਕ ਤਸਕਰ ਨੂੰ 600 ਬੋਤਲ ਨਜਾਇਜ ਸ਼ਰਾਬ ਸਮੇਤ ਕਾਬੂ ਕਰ ਲਿਆ ਜਦ ਕਿ ਦੋਸ਼ੀ ਦੇ ਬਾਕੀ ਸਾਥੀ ਭੱਜਣ ਚ ਕਾਮਯਾਬ ਹੋ ਗਏ ਫੜੇ ਗਏ ਦੋਸ਼ੀ ਦੀ ਪਹਿਚਾਣ ਢੰਡਾਰੀ ਖੁਰਦ ਵਿਸਾਖਾ ਕਲੋਨੀ ਨਿਵਾਸੀ ਸੰਪੂਰਨਾਨੰਦ ਉਰਫ ਸੈਪੁ ਵਜੋਂ ਹੋਈ ਪੁਲਿਸ ਅਨੁਸਾਰ ਦੋਸ਼ੀ ਕੋਲੋਂ ਪੁੱਛਗਿੱਛ ਦੌਰਾਨ ਉਸ ਨੇ ਦੱਸਿਆ ਕਿ ਉਹ ਬਾਹਰਲੀ ਸਟੇਟਾ ਤੋਂ ਸਸਤੀ ਸ਼ਰਾਬ ਲਿਆ ਕੇ ਵੇਚਦਾ ਸੀ ਪੁਲਿਸ ਨੇ ਦੋਸ਼ੀ ਖਿਲਾਫ ਮਾਮਲਾ ਦਰਜ ਕਰਕੇ ਉਸ ਨੂੰ ਅੱਜ ਕੋਰਟ ਪੇਸ਼ ਕਰਕੇ ਉਸ ਦਾ ਰਿਮਾਂਡ ਹਾਸਿਲ ਕੀਤਾ ਅਤੇ ਦੋਸ਼ੀਆਂ ਕੋਲੋਂ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ।

VIA PUNJAB