- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਪੇਡਾ ਵੱਲੋ ਕਿਸਾਨਾਂ ਨੂੰ ‘ ਕਿਸਾਨ ਸੋਲਰ ਪਾਵਰ ਸਕੀਮ -2015 ‘ ਅਧੀਨ ਲੈਟਰ ਆਫ ਅਵਾਰਡ (ਐਲ.ਓ.ਏ.) ਜਾਰੀ ਕੀਤੇ ਗਏ
ਚੰਡੀਗੜ – ਇਸ ਸਕੀਮ ਨੂੰ ਲਾਗੂ ਕਰਨ ਲਈ ਪੰਜਾਬ ਊਰਜਾ ਵਿਕਾਸ ਏਜੰਸੀ (ਪੇਡਾ), ਪੰਜਾਬ ਰਾਜ ਦੀ ਮਨੋਨੀਤ ਏਜੰਸੀ (ਐਸ.ਡੀ.ਏ.) ਹੈ। ਲੈਟਰ ਆਫ ਅਵਾਰਡ ਜਾਰੀ ਕਰਨ ਦੇ ਸਮਾਗਮ ਦਾ ਉਦਘਾਟਨ ਕਰਦਿਆਂ ਚੇਅਰਮੈਨ ਸ੍ਰੀ ਐਚ.ਐੱਸ. ਹੰਸਪਾਲ, ਪੇਡਾ, ਨੇ ਪੰਜਾਬ ਰਾਜ ਵਿੱਚ ਸੂਰਜੀ ਊਰਜਾ ਦੀ ਜਰੂਰਤ ਤੇ ਜੋਰ ਦਿੱਤਾ ਹੈ। ਇਸਦਾ ਉਦੇਸ ਸਾਡੇ ਰਾਜ ਨੂੰ ਸਵੱਛ, ਹਰਾ ਅਤੇ ਪ੍ਰਦੂਸਣ ਮੁਕਤ ਬਣਾਉਣਾ ਹੈ ਅਤੇ ਇਸ ਤੋਂ ਇਲਾਵਾ ਸਾਡੇ ਕਿਸਾਨਾਂ ਨੂੰ ਇਸ ਵਿਲੱਖਣ ਵਿਕਾਸ ਮਾਡਲ ਵਿਚ ਸਾਮਲ ਕਰਕੇ ਖੁਸ਼ਹਾਲ ਬਣਾਉਣਾ ਹੈ।ਸ੍ਰੀ ਨਵਜੋਤ ਪਾਲ ਸਿੰਘ ਰੰਧਾਵਾ, ਆਈ.ਏ.ਐੱਸ, ਮੁੱਖ ਕਾਰਜਕਾਰੀ ਅਫਸਰ, ਪੇਡਾ ਨੇ ਪੰਜਾਬ ਰਾਜ ਵਿੱਚ ਪੇਡਾ ਵੱਲੋਂ ਸੂਰਜੀ ਊਰਜਾ ਦੀ ਜਰੂਰਤ ਬਾਰੇ ਚੁੱਕੇ ਜਾ ਰਹੇ ਉਪਰਾਲਿਆਂ ਬਾਰੇ ਚਾਨਣਾ ਪਾਇਆ। ਉਨਾਂ ਦੱਸਿਆ ਕਿ ਤੇਜੀ ਨਾਲ ਉਭਰ ਰਹੇ ਸੂਰਜੀ ਊਰਜਾ ਹੱਬ ਵਜੋਂ ਪੰਜਾਬ, ਸੂਰਜੀ ਊਰਜਾ ਉਤਪਾਦਨ, ਸੋਲਰ ਉਪਕਰਣਾਂ ਦਾ ਨਿਰਮਾਣ ਅਤੇ ਘਰੇਲੂ, ਵਪਾਰਕ ਅਤੇ ਖੇਤੀਬਾੜੀ ਵਰਤੋਂ ਲਈ ਸੋਲਰ ਪਲਾਂਟਾਂ ਦੀ ਸਥਾਪਨਾ ਨੂੰ ਉਤਸਾਹਤ ਕਰਨ ਲਈ ਸਹੂਲਤਾ ਦੇ ਰਿਹਾ ਹੈ।
ਪੰਜਾਬ ਨੇ ਰਾਜ ਸਕਤੀ ਸਹੂਲਤਾ ਲਈ ਲੰਬੀ ਮਿਆਦ ਦੇ ਬੈਂਕਏਬਲ ਪੀ ਪੀ ਏ ਸਾਈਨ ਕਰਨ ਦਾ ਭਰੋਸਾ ਦਿੱਤਾ ਹੈ। ਉਨਾਂ ਅੱਗੇ ਕਿਹਾ ਕਿ ਸਰਕਾਰ, ਪੰਜਾਬ ਰਾਜ ਵਿੱਚ ਘੱਟੋ ਘੱਟ 1 MWp ਦੀ ਸਮਰੱਥਾ ਵਾਲੇ ਅਤੇ ਵੱਧ ਤੋਂ ਵੱਧ 2.5 MWp (ਪ੍ਰਤੀ ਜਮੀਨ ਮਾਲਕ) ਦੀ ਸਮਰੱਥਾ ਵਾਲੇ ਸੂਰਜੀ ਪ੍ਰੋਜੈਕਟਾ ਅਧੀਨ 3.20/ Kwh ਫਿਕਸ ਟੈਰਿਫ ਦੇ ਹਿਸਾਬ ਨਾਲ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਨੂੰ ਬਿਜਲੀ ਵੇਚਣ ਲਈ ਸੂਰਜੀ ਊਰਜਾ ਪ੍ਰਾਜੈਕਟਾਂ ਨੂੰ ਉਤਸਾਹਿਤ ਕਰ ਰਹੀ ਹੈ।ਨਿਰਦੇਸਕ , ਪੇਡਾ ਨੇ ਸਾਰੇ ਭਾਗੀਦਾਰਾਂ ਦਾ ਧੰਨਵਾਦ ਕੀਤਾ ਅਤੇ ਉਨਾਂ ਦੇ ਵਪਾਰਿਕ ਅਦਾਰੇ ਅਤੇ ਰਿਹਾਇਸ਼ਾਂ ਤੇ ਸੂਰਜੀ ਊਰਜਾ ਅਪਣਾਉਣ ਲਈ ਬੇਨਤੀ ਕੀਤੀ।


