- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਸ਼ਾਹੀਨ ਬਾਗ ਦਾ ਇੱਕ ਰਸਤਾ ਖੁੱਲਣ ਨਾਲ 2 ਮਹੀਨਿਆਂ ਤੋਂ ਪਰੇਸ਼ਾਨ ਲੋਕਾਂ ਨੂੰ ਥੋੜ੍ਹੀ ਰਾਹਤ
ਨਵੀਂ ਦਿੱਲੀ – ਦਿੱਲੀ ਦੇ ਸ਼ਾਹੀਨ ਬਾਗ ਵਿੱਚ ਨਾਗਰਿਕਤਾ ਸੋਧ ਕਾਨੂੰਨ ਵਿਰੁੱਧ ਧਰਨੇ ਕਾਰਨ ਬੰਦ ਫਰੀਦਾਬਾਦ ਜਾਣ ਦਾ ਰਸਤਾ 2 ਮਹੀਨਿਆਂ ਬਾਅਦ ਖੁੱਲ੍ਹ ਗਿਆ ਹੈ| ਓਖਲਾ ਅਤੇ ਸੁਪਰ ਨੋਵਾ ਦਾ ਰਸਤਾ ਖੋਲ੍ਹ ਦਿੱਤਾ ਗਿਆ ਹੈ| ਪੁਲੀਸ ਨੇ ਅੱਜ ਸਵੇਰ ਇਸ ਰਸਤੇ ਤੋਂ ਬੈਰੀਕੇਡਿੰਗ ਹਟਾ ਦਿੱਤੀ| ਜਿਕਰਯੋਗ ਹੈ ਕਿ ਕਾਲਿੰਦੀਕੁੰਜ ਦਾ ਰਸਤਾ ਹਾਲੇ ਵੀ ਬੰਦ ਹੈ| ਪ੍ਰਦਰਸ਼ਨਕਾਰੀਆਂ ਨੇ ਆਪਣੇ ਵਲੋਂ ਕੋਈ ਢਿੱਲ ਨਹੀਂ ਦਿੱਤੀ ਹੈ| ਪੁਲੀਸ ਨੇ ਓਖਲਾ ਬਰਡ ਸੈਂਚੁਰੀ ਕੋਲ ਜੋ ਬੈਰੀਕੇਡਿੰਗ ਕੀਤੀ ਸੀ, ਸਿਰਫ ਉਸ ਨੂੰ ਹਟਾਇਆ ਗਿਆ ਹੈ|ਨੋਇਡਾ ਪੁਲੀਸ ਨੇ ਅੱਜ ਸਵੇਰੇ ਓਖਲਾ ਬਰਡ ਸੈਂਚੁਰੀ ਕੋਲ ਬੈਰੀਕੇਡਿੰਗ ਨੂੰ ਹਟਾ ਦਿੱਤਾ| ਇਸ ਨਾਲ ਬਦਰਪੁਰ ਜਾਣ ਵਾਲੇ ਲੋਕਾਂ ਨੂੰ ਵੱਡੀ ਰਾਹਤ ਮਿਲੀ ਹੈ| ਲੋਕਾਂ ਨੂੰ ਹਾਲੇ ਤੱਕ ਮਦਨਪੁਰ ਖਾਦਰ ਦੇ ਰਸਤੇ ਤੋਂ ਹੋ ਕੇ ਜਾਣਾ ਪੈਂਦਾ ਹੈ| ਲੋਕਾਂ ਨੂੰ ਇਸ ਨਾਲ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ| ਫਰੀਦਾਬਾਦ ਜਾਣ ਲਈ ਲੋਕਾਂ ਨੂੰ ਡੀ.ਐਨ.ਡੀ. ਰਾਹੀਂ ਆਸ਼ਰਮ ਹੁੰਦੇ ਹੋਏ ਕਈ ਕਿਲੋਮੀਟਰ ਘੁੰਮ ਕੇ ਜਾਣਾ ਪੈ ਰਿਹਾ ਸੀ| ਲੋਕਾਂ ਅਨੁਸਾਰ ਮਦਨਪੁਰ ਖਾਦਰ ਵਾਲੇ ਰਸਤੇ ਤੋਂ ਜਾਣ ਵਾਲੇ 20 ਮਿੰਟ ਦਾ ਸਫ਼ਰ ਤੈਅ ਕਰਨ ਵਿੱਚ ਢਾਈ ਘੰਟੇ ਲੱਗ ਰਹੇ ਸਨ| ਹੁਣ ਰਸਤਾ ਖੁੱਲ੍ਹਣ ਨਾਲ ਬਦਰਪੁਰ, ਜੈਤਪੁਰ ਵਿੱਚ ਰਹਿਣ ਵਾਲੇ ਲੋਕਾਂ ਨੂੰ ਵੱਡੀ ਰਾਹਤ ਮਿਲ ਗਈ ਹੈ| ਲੋਕਾਂ ਦਾ ਕਹਿਣਾ ਹੈ ਕਿ ਨੋਇਡਾ ਪੁਲੀਸ ਨੂੰ ਇਹ ਰਸਤਾ ਬੰਦ ਕਰਨ ਦੀ ਜ਼ਰੂਰਤ ਹੀ ਨਹੀਂ ਸੀ, ਕਿਉਂਕਿ ਪ੍ਰਦਰਸ਼ਨਕਾਰੀ ਉੱਥੋਂ ਕਾਫੀ ਦੂਰ ਬੈਠੇ ਹੋਏ ਹਨ| ਜਿਕਰਯੋਗ ਹੈ ਕਿ ਸ਼ਾਹੀਨ ਬਾਗ ਤੋਂ ਕਾਲਿੰਦੀਕੁੰਜ ਵਲੋਂ ਰੋਡ ਨੰਬਰ 13ਏ ਹਾਲੇ ਵੀ ਬੰਦ ਹੈ| ਇਸ ਰਸਤੇ ਤੇ ਸ਼ਾਹੀਨ ਬਾਗ ਦੇ ਪ੍ਰਦਰਸ਼ਨਕਾਰੀ ਹਾਲੇ ਵੀ ਜਮਾਂ ਹਨ| ਇਸ ਕਾਰਨ ਨੋਇਡਾ ਤੋਂ ਲਗਭਗ 500 ਮੀਟਰ ਪਹਿਲੇ ਹੀ ਇਹ ਰਸਤਾ ਬਲਾਕ ਕਰ ਦਿੱਤਾ ਗਿਆ ਹੈ| ਸ਼ਾਹੀਨ ਬਾਗ ਵਿੱਚ ਸੀ.ਏ.ਏ. ਵਿਰੁੱਧ 13 ਦਸੰਬਰ ਤੋਂ ਹੀ ਪ੍ਰਦਰਸ਼ਨ ਹੋ ਰਿਹਾ ਹੈ|


