ਕੈਪਟਨ ਅਮਰਿੰਦਰ ਸਿੰਘ ਵੱਲੋਂ ਸੀਨੀਅਰ ਪੱਤਰਕਾਰ ਰਾਜੇਸ ਭਾਂਬੀ ਦੇ ਦੇਹਾਂਤ ਉਤੇ ਡੂੰਘੇ ਦੁੱਖ ਦਾ ਪ੍ਰਗਟਾਵਾ

ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਰਵੀਨ ਠੁਕਰਾਲ ਨੇ ਭਾਂਬੀ ਦੇ ਤੁਰ ਜਾਣ ਨੂੰ ਨਿੱਜੀ ਘਾਟਾ ਦੱਸਿਆ

ਚੰਡੀਗੜ – ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੀਨੀਅਰ ਪੱਤਰਕਾਰ ਰਾਜੇਸ ਭਾਂਬੀ ਦੇ ਅਚਾਨਕ ਅਕਾਲ ਚਲਾਣਾ ਕਰਨ ਉਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ। ਸ੍ਰੀ ਭਾਂਬੀ ਜੋ ਕੁਝ ਸਮੇਂ ਤੋਂ ਕਿਡਨੀ ਦੀ ਬਿਮਾਰੀ ਨਾਲ ਜੇਰੇ ਇਲਾਜ ਸਨ, ਨੇ ਅੱਜ ਦੀਪ ਹਸਪਤਾਲ ਲੁਧਿਆਣਾ ਵਿਖੇ ਅੰਤਿਮ ਸਾਹ ਲਿਆ।ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਰਵੀਨ ਠੁਕਰਾਲ ਨੇ ਵੀ ਇਸ ਦੁੱਖ ਦੀ ਘੜੀ ਵਿੱਚ ਸਰੀਕ ਹੁੰਦਿਆ ਭਾਂਬੀ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਸ੍ਰੀ ਭਾਂਬੀ ਆਪਣੇ ਪਿੱਛੇ ਪਤਨੀ, ਦੋ ਬੇਟੀਆਂ ਤੇ ਇਕ ਬੇਟਾ ਛੱਡ ਗਏ। ਸ੍ਰੀ ਭਾਂਬੀ ਜੋ ਉਮਰ ਦੇ 60ਵਿਆਂ ਦੇ ਸੁਰੂ ਵਿੱਚ ਸਨ, ਦਾ ਅੰਤਿਮ ਸੰਸਕਾਰ ਉਨਾਂ ਦੇ ਬੇਟੇ ਦੇ ਕੈਨੇਡਾ ਤੋਂ ਪਰਤਣ ਉਤੇ ਕੀਤਾ ਜਾਵੇਗਾ।ਕੈਪਟਨ ਅਮਰਿੰਦਰ ਸਿੰਘ ਨੇ ਸ੍ਰੀ ਭਾਂਬੀ ਜੋ ਇਸ ਵੇਲੇ ਇੰਡੀਆ ਨਿਊਜ (ਆਈ ਟੀਵੀ) ਦੇ ਬਿਊਰੋ ਚੀਫ ਸਨ, ਦੇ ਦੇਹਾਂਤ ਉਤੇ ਡੂੰਘਾ ਦੁੱਖ ਪ੍ਰਗਟਾਉਂਦਿਆਂ ਕਿਹਾ ਕਿ ਉਨਾਂ ਦੇ ਤੁਰ ਜਾਣ ਨਾਲ ਇਕੱਲੇ ਪਰਿਵਾਰ ਨੂੰ ਹੀ ਘਾਟਾ ਨਹੀਂ ਪਿਆ ਸਗੋਂ ਪੂਰੇ ਮੀਡੀਆ ਜਗਤ ਨੂੰ ਘਾਟਾ ਪਿਆ ਹੈ। ਸਮੁੱਚਾ ਪੱਤਰਕਾਰ ਭਾਈਚਾਰਾ ਉਨਾਂ ਨੂੰ ਫੋਟੋ ਪੱਤਰਕਾਰੀ ਅਤੇ ਵੱਖ ਵੱਖ ਸੰਸਥਾਵਾਂ ਲਈ ਪੰਜਾਬ ਤੋਂ ਰਿਪੋਰਟਿੰਗ ਕਰਦਿਆਂ ਕਾਇਮ ਕੀਤੇ ਮੀਲ ਪੱਥਰਾਂ ਸਦਕਾ ਸਦਾ ਯਾਦ ਕਰੇਗਾ।ਮੁੱਖ ਮੰਤਰੀ ਨੇ ਕਿਹਾ ਕਿ ਉਨਾਂ ਦੇ ਪਰਿਵਾਰ ਲਈ ਇਹ ਨਾ ਪੂਰਿਆ ਜਾਣ ਵਾਲਾ ਘਾਟਾ ਹੈ।ਰਵੀਨ ਠੁਕਰਾਲ ਨੇ ਸ੍ਰੀ ਭਾਂਬੀ ਦੇ ਅਕਾਲ ਚਲਾਣੇ ਨੂੰ ਨਿੱਜੀ ਘਾਟਾ ਦੱਸਦਿਆਂ ਉਨਾਂ ਨੂੰ ਆਪਣੇ ਪੇਸੇ ਦਾ ਇਕ ਮਹਾਨ ਪੱਤਰਕਾਰ ਅਤੇ ਨਿੱਘੀ ਤੇ ਮਿਲਣਸਾਰ ਸਖਸੀਅਤ ਕਿਹਾ।ਸ੍ਰੀ ਭਾਂਬੀ ਦੇ ਤੁਰ ਜਾਣ ਨਾਲ ਉਨਾਂ ਇਕ ਨਿੱਜੀ ਦੋਸਤ ਗੁਆ ਲਿਆ।ਉਹ ਵੀ ਪਰਿਵਾਰ ਦੇ ਇਸ ਦੁੱਖ ਵਿੱਚ ਸਰੀਕ ਹੁੰਦੇ ਹਨ।ਸ੍ਰੀ ਭਾਂਬੀ ਨੇ ਆਪਣਾ ਕਰੀਅਰ ਰਾਇਟਰਜ ਲਈ ਪੰਜਾਬ ਤੋਂ ਸਟਿੰਗਰ ਵਜੋਂ ਸੁਰੂ ਕੀਤਾ ਸੀ। ਉਹ ਇੰਡੀਆ ਟੂਡੇ ਲਈ ਪੰਜਾਬ ਅਤੇ ਦਿ ਟ੍ਰਿਬਿਊਨ ਲਈ ਲੁਧਿਆਣਾ ਤੋਂ ਫੋਟੋ ਪੱਤਰਕਾਰ ਰਹੇ। ਉਨਾਂ ਹਿੰਦੁਸਤਾਨ ਟਾਈਮਜ ਲਈ ਪੰਜਾਬ ਤੋਂ ਸਟਿੰਗਰ ਵਜੋਂ ਵੀ ਕੰਮ ਕੀਤਾ।ਉਨਾਂ ਆਪਣੇ ਪੇਸੇਵਾਰ ਕਰੀਅਰ ਵਿੱਚ ਇੰਡੀਆ ਨਿਊਜ ਦੇ ਬਿਊਰੋ ਚੀਫ ਅਤੇ ਪੰਜਾਬ ਕੇਸਰੀ ਦੇ ਪੱਤਰਕਾਰ ਵਜੋਂ ਵੀ ਕੰਮ ਕੀਤਾ।

VIA PUNJAB