ਝਬਾਲ ਪੁਲਿਸ ਵੱਲੋਂ ਲੁਟੇਰਾ ਗਰੋਹ ਦੇ 4 ਮੈਂਬਰ ਕਾਬੂ

ਝਬਾਲ – ਝਬਾਲ ਪੁਲਿਸ ਨੇ ਮੰਨਣ ਰੱਖ ਚ ਲੁੱਟ ਖੋਹ ਦੀ ਤਿਆਰੀ ਕਰ ਰਹੇ ਲੁਟੇਰਾ ਗਰੋਹ ਦੇ 4 ਮੈਬਰਾ ਨੂੰ ਕਾਬੂ ਕਰ ਲਿਆਂ ਹੈ।ਜਦੋ ਇਕ ਲੁਟੇਰਾ ਫਰਾਰ ਹੋ ਗਿਆਂ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਝਬਾਲ ਦੇ ਇੰਸਪੈਕਟਰ ਪ੍ਰਭਜੀਤ ਸਿੰਘ ਨੇ ਦੱਸਿਆ ਕਿ ਝਬਾਲ ਪੁਲਿਸ ਨੂੰ ਗੁਪਤ ਸੂਚਨਾ ਮਿਲੀ ਕਿ ਮੰਨਣ ਰੱਖ ਵਿਚ ਕੁਝ ਨੋਜਵਾਨ ਲੁੱਟ ਖੋਹ ਦੀ ਯੋਜਨਾ ਬਣਾ ਰਹੇ ਹਨ ਜਿਸ ਤੇ ਥਾਣੇਦਾਰ ਵਿਪਨ ਕੁਮਾਰ ਦੀ ਅਗਵਾਈ ਹੇਠ ਪੁਲਿਸ ਪਾਰਟੀ ਨੇ ਛਾਪਾ ਮਾਰਿਆ ਤਾ 4 ਨੋਜਵਾਨ ਮੋਕੇ ਤੇ ਤੇਜਧਾਰ ਹਥਿਆਰਾ, ਦੋ ਚੋਰੀ ਦੇ ਮੋਟਰਸਾਈਕਲਾਂ ਸਮੇਤ ਕਾਬੂ ਕਰ ਲਏ ਗਏ ਤੇ ਇਕ ਨੌਜਵਾਨ ਫਰਾਰ ਹੋ ਗਿਆ ।ਨੋਜਵਾਨਾ ਦੀ ਪਛਾਣ ਬਲਜਿੰਦਰ ਸਿੰਘ ਪੁੱਤਰ ਬਿਹਾਰ ਸਿੰਘ, ਸਤਨਾਮ ਸਿੰਘ ਪੁੱਤਰ ਰਵੇਲ ਸਿੰਘ, ਜਸਬੀਰ ਸਿੰਘ ਪੁੱਤਰ ਸੰਤੋਖ ਸਿੰਘ, ਮਲੂਕ ਸਿੰਘ ਪੁੱਤਰ ਟਹਿਲ ਸਿੰਘ ਵਾਸੀ ਠੱਠਗੜ,ਵਜੋ ਹੋਈ ਜਦੋ ਕਿ ਇਕ ਫਰਾਰ ਹੋਇਆ ਸਤਨਾਮ ਸਿੰਘ ਪੁੱਤਰ ਦਿਲਬਾਗ ਸਿੰਘ ਦੀ ਭਾਲ ਵਿਚ ਛਾਪੇਮਾਰੀ ਕੀਤੀ ਜਾ ਰਹੀ ਹੈ।ਉਕਤ ਨੋਜਵਾਨਾ ਦੇ ਵਿਰੁੱਧ ਥਾਣਾ ਝਬਾਲ ਵਿਖੇ ਕੇਸ ਦਰਜ ਕਰਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।

VIA PUNJAB