- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਬਿਹਾਰ ਵਿਧਾਨ ਸਭਾ ਚੋਣਾਂ ਦੇ ਦੂਜੇ ਦੌਰ ਦੌਰਾਨ 3 ਵਜੇ ਤੱਕ 45 ਫੀਸਦੀ ਵੋਟਾਂ ਪਈਆਂ
ਪਟਨਾ – ਬਿਹਾਰ ਵਿਧਾਨ ਸਭਾ ਦੀਆਂ ਚੋਣਾਂ ਦੇ ਦੂਜੇ ਦੌਰ ਦੌਰਾਨ ਬਿਹਾਰ ਦੀਆਂ 94 ਵਿਧਾਨ ਸਭਾ ਸੀਟਾਂ ਲਈ ਅੱਜ ਵੋਟਾਂ ਪਾਈਆਂ ਗਈਆਂ| ਇਸ ਸੰਬੰਧੀ ਵੋਟਰਾਂ ਵਿੱਚ ਮਿਲਿਆ ਜੁਲਿਆ ਉਤਸਾਹ ਨਜਰ ਆਇਆ| ਖਬਰ ਲਿਖੇ ਜਾਣ ਤਕ 45 ਫੀਸਦੀ ਵੋਟਿੰਗ ਹੋ ਚੁਕੀ ਸੀ| ਬਿਹਾਰ ਵਿਧਾਨ ਸਭਾ ਚੋਣਾਂ ਦੇ ਦੂਜੇ ਦੌਰ ਲਈ 94 ਵਿਧਾਨ ਸਭਾ ਹਲਕਿਆਂ ਵਿੱਚ 1463 ਉਮੀਦਵਾਰ ਚੋਣ ਲੜ ਰਹੇ ਹਨ| ਇਹਨਾਂ 94 ਵਿਧਾਨ ਸਭਾ ਹਲਕਿਆਂ ਵਿੱਚ 2 ਕਰੋੜ 85 ਲੱਖ ਰਜਿਸਟਰਡ ਵੋਟਰ ਹਨ ਅਤੇ ਵੋਟਾਂ ਪਵਾਉਣ ਲਈ 41362 ਵੋਟ ਕੇਂਦਰ ਬਣਾਏ ਗਏ ਹਨ| ਅੱਜ ਹੋਈ ਵੋਟਿੰਗ ਦੌਰਾਨ ਬਿਹਾਰ ਦੇ ਮੁੱਖ ਮੰਤਰੀ ਨੀਤਿਸ਼ ਕੁਮਾਰ ਨੇ ਦੀਘਾ ਵਿੱਚ ਆਪਣੀ ਵੋਟ ਪਾਈ| ਇਸ ਮੌਕੇ ਉਹਨਾਂ ਕਿਹਾ ਕਿ ਵੋਟਰਾਂ ਨੂੰ ਆਪਣੀ ਵੋਟ ਦ ਹੱਕ ਦੀ ਵਰਤੋਂ ਜਰੂਰ ਕਰਨੀ ਚਾਹੀਦੀ ਹੈ| ਇਸ ਦੌਰਾਨ ਮਹਾਂਗਠਬੰਧਨ ਦੇ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਆਰ ਜੇ ਡੀ ਨੇਤਾ ਤੇਜਸਵੀ ਯਾਦਵ ਅਤੇ ਉਹਨਾਂ ਦੀ ਮਾਂ ਰਾਬੜੀ ਦੇਵੀ ਨੇ ਪਟਨਾ ਦੇ ਬੂਥ ਨੰਬਰ 160 ਤੇ ਆਪਣੀਆਂ ਵੋਟਾਂ ਪਾਈਆਂ| ਇਸ ਮੌਕੇ ਉਹਨਾਂ ਕਿਹਾ ਕਿ ਬਿਹਾਰ ਵਿੱਚ ਬਦਲਾਅ ਦੀ ਗੰਗਾ ਵਗ ਰਹੀ ਹੈ ਅਤੇ ਚੋਣਾਂ ਦੇ ਨਤੀਜੇ ਸਭ ਕੁੱਝ ਸਾਮ੍ਹਣੇ ਲਿਆ ਦੇਣਗੇ| ਵੋਟਾਂ ਪੈਣ ਦੀ ਸ਼ੁਰੂਆਤ ਮੌਕੇ ਅੱਠ ਵਜੇ ਤਕ ਵੋਟਰਾਂ ਵਲੋਂ ਘੱਟ ਉਤਸ਼ਾਹ ਦਿਖਾਇਆ ਗਿਆ ਅਤੇ ਅੱਠ ਵਜੇ ਤਕ ਸਿਰਫ 1 ਫੀਸਦੀ ਮਤਦਾਨ ਹੋਇਆ ਸੀ ਪਰ ਬਾਅਦ ਵਿਚ ਮਤਦਾਨ ਦੀ ਰਫਤਾਰ ਨੇ ਤੇਜੀ ਫੜੀ 9 ਵਜੇ ਤਕ 8 ਫੀਸਦੀ ਮਤਦਾਨ ਹੋ ਚੁਕਿਆ ਸੀ ਜਦੋਂਕਿ ਦੁਪਹਿਰ 11 ਵਜੇ ਤਕ 27 ਫੀਸਦੀ ਮਤਦਾਨ ਹੋਇਆ ਸੀ| ਇਸ ਦੌਰਾਨ ਵੈਸ਼ਾਲੀ ਜਿਲੇ ਦੇ ਲਾਲਗੰਜ ਵਿਧਾਨ ਸਭਾ ਖੇਤਰ ਦੇ ਮਤਦਾਨ ਕੇਂਦਰ 191 ਤੇ ਸੁਰਖਿਆ ਡਿਊਟੀ ਤੇ ਤੈਨਾਤ ਬੀ ਐਸ ਐਫ ਦੇ ਸਬ ਇੰਸਪੈਕਟਰ ਕੇ. ਆਰ. ਭਾਈ ਦੀ ਹਾਰਟ ਅਟੈਕ ਹੋਣ ਨਾਲ ਮੌਤ ਹੋ ਗਈ|


