- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਡਾਕਟਰੀ ਸਿੱਖਿਆ ਵਿਭਾਗ ਵਲੋਂ ਆਖ਼ਰੀ ਸਾਲ ਦੀਆਂ ਕਲਾਸਾਂ 9 ਨਵੰਬਰ ਤੋਂ ਸ਼ੁਰੂ ਕਰਨ ਦਾ ਫੈਸਲਾ
ਕੋਵਿਡ-19 ਸਬੰਧੀ ਪ੍ਰੋਟੋਕੋਲ ਦੀ ਪਾਲਣਾ ਯਕੀਨੀ ਬਣਾਈ ਜਾਵੇ: ਸੋਨੀ
ਚੰਡੀਗੜ – ਡਾਕਟਰੀ ਸਿੱਖਿਆ ਵਿਭਾਗ ਪੰਜਾਬ ਨੇ ਅੱਜ ਇੱਕ ਪੱਤਰ ਜਾਰੀ ਕਰ ਕੇ ਸੂਬੇ ਵਿਚ ਆਪਣੇ ਅਧੀਨ ਆਉਂਦੇ ਮੈਡੀਕਲ ਕਾਲਜ, ਆਯੁਰਵੇਦਾ ਕਾਲਜ, ਡੈਂਟਲ ਕਾਲਜਾਂ ਅਤੇ ਨਰਸਿੰਗ ਕਾਲਜਾਂ ਦੇ ਆਖਰੀ ਸਾਲ ਦੀਆਂ ਕਲਾਸਾਂ 9 ਨਵੰਬਰ,2020 ਤੋਂ ਸ਼ੁਰੂ ਕਰਨ ਦਾ ਫੈਸਲਾ ਕੀਤਾ ਹੈ।ਇਸ ਫੈਸਲੇ ਅਨੁਸਾਰ ਕੰਟੇਨਮੈਂਟ ਜ਼ੋਨ ਤੋਂ ਬਾਹਰਲੇ ਖੇਤਰਾਂ ਵਿੱਚ ਪੈਂਦੇ ਮੈਡੀਕਲ ਕਾਲਜ ,ਆਯੂਰਵੇਦਾ ਕਾਲਜ, ਡੈਂਟਲ ਕਾਲਜਾਂ ਅਤੇ ਨਰਸਿੰਗ ਕਾਲਜਾਂ ਨੂੰ ਮੁੜ ਖੋਲਿਆ ਜਾਵੇਗਾ।ਪੱਤਰ ਅਨੁਸਾਰ ਬਾਕੀ ਰਹਿੰਦੇ ਸਾਲਾਂ ਦੀਆਂ ਕਲਾਸਾਂ 16 ਨਵੰਬਰ, 2020 ਤੋਂ ਸ਼ੁਰੂ ਕਰ ਦਿੱਤੀਆਂ ਜਾਣਗੀਆਂ ਅਤੇ ਸਾਰੇ ਵਿਦਿਆਰਥੀ ਜੋ ਕਿ 9 ਨਵੰਬਰ 2020 ਤੋਂ ਕਲਾਸਾਂ ਅਟੈਂਡ ਕਰਨਗੇ, ਉਹ 6 ਨਵੰਬਰ 2020 ਜਾਂ ਉਸ ਤੋਂ ਬਾਅਦ ਕੋਵਿਡ-19 ਸਬੰਧੀ ਟੈਸਟ ਵਿੱਚ ਨੈਗੇਟਿਵ ਹੋਣ ਦੀ ਸੂਰਤ ਵਿੱਚ ਹੀ ਕਲਾਸਾਂ ਅਟੈਂਡ ਕਰ ਸਕਦੇ ਹਨ ਅਤੇ ਇਸ ਸਬੰਧੀ ਅੰਡਰਟੇਕਿੰਗ ਵੀ ਪੇਸ਼ ਕਰਨਗੇ।ਇਸ ਤੋਂ ਇਲਾਵਾ ਜ਼ੋ ਵਿਦਿਆਰਥੀ 16 ਨਵੰਬਰ 2020 ਤੋਂ ਕਲਾਸਾਂ ਅਟੈਂਡ ਕਰਨਗੇ, ਉਹ 12 ਨਵੰਬਰ 2020 ਜਾਂ ਉਸ ਤੋਂ ਬਾਅਦ ਕੋਵਿਡ-19 ਸਬੰਧੀ ਟੈਸਟ ਵਿੱਚ ਨੈਗੇਟਿਵ ਹੋਣ ਦੀ ਸੂਰਤ ਵਿੱਚ ਹੀ ਕਲਾਸਾਂ ਅਟੈਂਡ ਕਰ ਸਕਦੇ ਹਨ ਅਤੇ ਇਸ ਸਬੰਧੀ ਅੰਡਰਟੇਕਿੰਗ ਵੀ ਪੇਸ਼ ਕਰਨਗੇ।ਇਸ ਤੋਂ ਇਲਾਵਾ ਇਨਾਂ ਸੰਸਥਾਵਾਂ ਦੇ ਹੋਸਟਲ, ਮੈੱਸ ਵਿੱਚ ਕੰਮ ਕਰਨ ਵਾਲੇ ਮੁਲਾਜ਼ਮਾਂ ਦਾ ਵੀ ਕੋਵਿਡ ਟੈਸਟ ਕਰਾਉਦਾ ਯਕੀਨੀ ਬਣਾਇਆ ਗਿਆ ਹੈ।ਡਾਕਟਰੀ ਸਿੱਖਿਆ ਅਤੇ ਖੋਜ ਬਾਰੇ ਮੰਤਰੀ ਸ੍ਰੀ ਓਮ ਪ੍ਰਕਾਸ਼ ਸੋਨੀ ਨੇ ਕਿਹਾ ਕਿ ਵਿਭਾਗ ਅਧੀਨ ਆਉਂਦੇ ਸਾਰੇ ਕਾਲਜ ਕੋਵਿਡ -19 ਸਬੰਧੀ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਅਤੇ ਕੇਂਦਰ ਸਰਕਾਰ ਦੇ ਸਬੰਧਤ ਮੰਤਰਾਲੇ ਵਲੋਂ ਸਮੇਂ ਸਮੇਂ ‘ਤੇ ਜਾਰੀ ਹਦਾਇਤਾਂ ਦੀ ਪਾਲਣਾ ਨੂੰ ਯਕੀਨੀ ਬਣਾਉਣਗੇ ਤਾਂ ਜੋ ਕੋਵਿਡ-19 ਸਬੰਧੀ ਕਿਸੇ ਤਰਾਂ ਦੇ ਸੰਭਾਵੀ ਖ਼ਤਰੇ ਨੂੰ ਟਾਲਿਆ ਜਾ ਸਕੇ।


