- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਕਵੀ ਤੇ ਵਿਦਵਾਨ ਧਰਮਾਂ ਦੇ ਨਾਮ ‘ਤੇ ਵੰਡੀਆਂ ਪਾਉਣ ਵਾਲਿਆਂ ਦੇ ਖਿਲਾਫ ਅਵਾਜ ਬੁਲੰਦ ਕਰਨ ਅਤੇ ਸਭ ਧਰਮਾਂ ਦੇ ਰਾਖੇ ਗੁਰੂ ਤੇਗ ਬਹਾਦਰ ਜੀ ਦੇ ਸੰਦੇਸ਼ ‘ਤੇ ਪਹਿਰਾ ਦੇਣ: ਸੁਰਜੀਤ ਪਾਤਰ
ਪੰਜਾਬ ਕਲਾ ਪਰਿਸ਼ਦ ਵਲੋਂ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਤ੍ਰੈ-ਭਾਸ਼ੀ ਕਵੀ ਦਰਬਾਰ ਦਾ ਅਯੋਜਨ
ਚੰਡੀਗੜ੍ਹ – ਪੰਜਾਬ ਕਲਾ ਪਰਿਸ਼ਦ ਵਲੋਂ ਨੌਵੇਂ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪੰਜਾਬ ਕਲਾ ਪਰਿਸ਼ਦ ਵਲੋਂ ਆਨ ਲਾਈਨ ਤ੍ਰੈ-ਭਾਸ਼ੀ ਰਾਸ਼ਟਰੀ ਕਵੀ ਦਰਬਾਰ ਦਾ ਆਯੋਜਨ ਕੀਤਾ ਗਿਆ, ਜਿਸ ਵਿਚ ਨੌਂ ਕਵੀਆਂ ਨੇ ਭਾਗ ਲਿਆ ਜਿੰਨਾਂ ਨੇ ਹਿੰਦੀ, ਪੰਜਾਬੀ ਅਤੇ ਉਰਦੂ ਵਿਚ ਆਪਣੀਆਂ ਕਵਿਤਾਵਾਂ ਪੇਸ਼ ਕੀਤੀਆਂ।ਕਵੀ ਦਰਬਾਰ ਦਾ ਉਦਘਟਨ ਪੰਜਾਬੀ ਦੇ ਪ੍ਰਸਿੱਧ ਸ਼ਾਇਰ ਅਤੇ ਪੰਜਾਬ ਕਲਾ ਪਰਿਸ਼ਦ ਦੇ ਚੇਅਰਮੈਨ ਡਾ. ਸੁਰਜੀਤ ਪਾਤਰ ਨੇ ਕੀਤਾ। ਇਸ ਮੌਕੇ ਉਦਘਾਟਨੀ ਸ਼ਬਦ ਬੋਲਦਿਆਂ ਡਾ. ਪਾਤਰ ਨੇ ਕਿਹਾ ਕਿ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਜੀਵਨ, ਬਾਣੀ ਅਤੇ ਲਾਸਾਨੀ ਸ਼ਹਾਦਤ ਦੀ ਮਹੱਤਤਾ ਅੱਜ ਦੇ ਦੌਰ ਵਿਚ ਹੋਰ ਵੀ ਵੱਧ ਗਈ ਹੈ, ਜਦੋਂ ਧਰਮਾਂ ਦੇ ਨਾਮ ‘ਤੇ ਪਾਈਆਂ ਜਾ ਰਹੀਆਂ ਵੰਡੀਆਂ ਕਾਰਨ ਕਈ ਧਰਮਾਂ ਦੀ ਹੋਂਦ ਨੂੰ ਖਤਰਾ ਪੈਦਾ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਕੁਝ ਰਾਜਨੀਤਕ ਲੋਕ ਆਪਣੇ ਸੌੜੇ ਸਿਆਸੀ ਹਿੱਤਾਂ ਦੀ ਖਾਤਰ ਧਰਮ ਦੇ ਨਾਮ ‘ਤੇ ਵੰਡੀਆਂ ਪਾ ਕੇ ਨਫਰਤ ਫੈਲਾਅ ਰਹੇ ਹਨ।ਉਨ੍ਹਾਂ ਇਸ ਦੇ ਨਾਲ ਹੀ ਕਿਹਾ ਕਿ ਗੁਰੂ ਤੇਗ ਬਹਾਦਰ ਜੀ ਨੂੰ ਸਰਬ ਧਰਮ ਦੇ ਰਾਖੇ ਅਤੇ ਹਿੰਦ ਦੀ ਚਾਦਰ ਤੌਰ ‘ਤੇ ਜਾਣਿਆਂ ਜਾਂਦਾ ਹੈ, ਜਿੰਨਾਂ ਨੇ ਲਿਤਾੜੇ ਹੋਏ ਲੋਕਾਂ ਦੀ ਹੋਂਦ ਨੂੰ ਬਚਾਉਣ ਲਈ ਲਸਾਨੀ ਕੁਰਬਾਨੀ ਦਿੱਤੀ ਸੀ। ਡਾ. ਪਾਤਰ ਨੇ ਸੱਦਾ ਦਿੱਤਾ ਕਿ ਅਜਿਹੇ ਦੌਰ ਵਿਚ ਵਿਦਵਾਨਾਂ ਅਤੇ ਕਵੀਆਂ ਦੀ ਜਿੰਮੇਵਾਰੀ ਹੋਰ ਵੀ ਵਧ ਜਾਂਦੀ ਹੈ ਕਿ ਉਹ ਸ੍ਰੀ ਗੁਰੁ ਤੇਗ ਬਹਾਦਰ ਵਲੋਂ ਹੱਕ ਸੱਚ ਅਤੇ ਅਣਖ ਨਾਲ ਜਿਉਣ ਅਤੇ ਸਭ ਧਰਮਾਂ ਦੀ ਕਦਰ ਅਤੇ ਸਰਬ ਸਾਂਝੀਵਾਲਤਾ ਦੇ ਸੰਦੇਸ਼ ਬਾਰੇ ਅਵਾਜ ਬੁਲੰਦ ਕਰਨ।ਪੰਜਾਬ ਕਲਾ ਪਰਿਸ਼ਦ ਵਲੋਂ ਮੰਚ ਸੰਚਾਲਨ ਕਰਦਿਆਂ ਨਿੰਦਰ ਘੁਗਿਆਣਵੀ ਨੇ ਇਸ ਕਵੀ ਦਰਬਾਰ ਵਿਚ ਸ਼ਾਮਲ ਕਵੀਆਂ ਦੀ ਜਾਣ ਪਛਾਣ ਕਰਵਾਈ। ਕਵੀ ਦਰਬਾਰ ਦੌਰਾਨ ਮਹਿਕ ਭਾਰਤੀ ਨੇ ਆਪਣੀ ਕਵਿਤਾ- “ਦਇਆ ਧਰਮ ਸਚ ਦੀ ਪਛਾਣ ਹੋ ਗਿਆ, ਗੁਰੂ ਤੇਗ ਗੁਰੂ ਧਰਮ ਸੇ ਕੁਰਬਾਨ ਹੋ ਗਿਆ“ ਨਾਲ ਸ਼ੁਰੂਆਤ ਕੀਤੀ। ਇਸ ਬਾਅਦ ਡਾ. ਰਵਿੰਦਰ ਬਟਾਲਾ ਨੇ “ਇਕ ਫਿਕਰੇ ਦੀ ਤਾਕਤ“ ਕਵਿਤਾ ਪੇਸ਼ ਕੀਤੀ। ਉਰਦੂ ਸ਼ਾਇਰਾ ਡਾ. ਰੁਬੀਨਾ ਸ਼ਬਨਮ ਨੇ “ਕਿਆ ਮੁਬਾਰਕ ਥੀ ਘੜੀ ਤੇਰਾ ਹੂਆ ਜਨਮ“ ਪੇਸ਼ ਕੀਤੀ। ਅੰਬਾਲਾ ਤੋਂ ਡਾ. ਸੁਦਰਸ਼ਨ ਗਾਸੋ, ਕਸ਼ਿਸ਼ ਹੁਸ਼ਿਆਰਪੁਰੀ, ਪ੍ਰੋ. ਜਗਮੋਹਨ ਸਿੰਘ ਉਦੈ, ਜਸਪ੍ਰੀਤ ਕੌਰ ਫਲਕ, ਦਿੱਲੀ ਤੋਂ ਡਾ. ਵਨੀਤਾ ਅਤੇ ਮਾਲੇਰਕੋਟਲਾ ਤੋਂ ਡਾ. ਨਦੀਮ ਅਹਿਮਦ ਨੇ ਗੁਰੂ ਤੇਗ ਬਹਾਦਰ ਸਾਹਿਬ ਬਾਰੇ ਆਪੋ ਆਪਣੀਆਂ ਰਚਨਾਵਾਂ ਪੇਸ਼ ਕੀਤੀਆਂ। ਨਿੰਦਰ ਘੁਗਿਆਣਵੀ ਨੇ ਯਮਲਾ ਜੱਟ ਦਾ ਅਮਰ ਗੀਤ “ਤੇਗ ਦੇ ਦੁਲਾਰੇ ਵਾਹ ਵਾਹ ਤੇਰੀਆਂ ਕਹਾਣੀਆਂ“ ਸੁਣਾਇਆ।ਕਵੀ ਦਰਬਾਰ ਦੇ ਅੰਤ ਵਿਚ ਡਾ. ਪਾਤਰ ਨੇ ਆਪਣੀ ਕਵਿਤਾ “ਜਿਸ ਤੇਗ ਦੇ ਘਾਟ ਗੁਰੂ ਉਤਰੇ, ਉਸ ਤੇਗ ਤੋਂ ਖੂਨ ਨਹੀਂ ਸੁਕਦਾ“ ਪੇਸ਼ ਕਰਦਿਆਂ ਸਾਰੇ ਕਵੀਆਂ ਦਾ ਧੰਨਵਾਦ ਕੀਤਾ।ਇਹ ਕਵੀ ਦਰਬਾਰ ਆਨਲਾਈਨ ਕਰਵਾਇਆ ਗਿਆ ਜੋ ਪੰਜਾਬ ਕਲਾ ਪ੍ਰੀਸ਼ਦ ਦੇ ਯੂ-ਟਿਊਬ ਚੈਨਲ ‘ਤੇ ਜਾ ਕੇ ਦੇਖਿਆ ਜਾ ਸਕਦਾ ਹੈ।


