ਸਿੱਖ ਬੀਬੀਆਂ ਲਈ ਹੈਲਮਟ ਲਾਜਮੀ ਕਰਨ ਦਾ ਫੈਸਲਾ ਮੰਦਭਾਗਾ : ਆਬਿਆਨਾ

ਐਸ ਏ ਐਸ ਨਗਰ – ਜਥੇਦਾਰ ਅਮਨਦੀਪ ਸਿੰਘ ਆਬਿਆਨਾ ਨੇ ਚੰਡੀਗੜ੍ਹ ਵਿੱਚ ਸਿੱਖ ਮਹਿਲਾ ਚਾਲਕਾਂ ਲਈ ਹੈਲਮਟ ਲਾਜਮੀ ਕਰਨ ਦੇ ਫੈਸਲੇ ਦੀ ਨਿਖੇਧੀ ਕਰਦਿਆਂ ਕਿਹਾ ਹੈ ਕਿ ਚੰਡੀਗੜ੍ਹ ਪ੍ਰਸਾਸਨ ਦਾ ਇਹ ਫੈਸਲਾ ਮੰਦਭਾਗਾ ਹੈ| ਉਹਨਾਂ ਕਿਹਾ ਕਿ ਸਿੱਖ ਮਰਦ ਅਤੇ ਮਹਿਲਾ ਨੂੰ ਸਿਰ ਉਪਰ ਲੋਹੇ ਦੀ ਟੋਪੀ ਪਾਉਣ ਦੀ ਮਨਾਹੀ ਹੈ, ਪਰ ਚੰਡੀਗੜ੍ਹ ਪ੍ਰਸਾਸਨ ਵਲੋਂ ਜਾਰੀ ਹੁਕਮਾਂ ਨਾਲ ਸਿੱਖਾਂ ਨਾਲ ਧੱਕੇਸਾਹੀ ਹੋ ਰਹੀ ਹੈ| ਉਹਨਾਂ ਕਿਹਾ ਕਿ ਚੰਡੀਗੜ੍ਹ ਵਿੱਚ ਸਿੱਖ ਬੀਬੀਆਂ ਨੂੰ ਦੋ ਪਹੀਆ ਵਾਹਨ ਚਲਾਉਂਦੇ ਸਮੇਂ ਹੈਲਮਟ ਤੋਂ ਛੋਟ ਨਹੀਂ ਦਿਤੀ ਗਈ ਤਾਂ ਉਹਨਾਂ ਵਲੋਂ ਸੰਘਰਸ਼ ਕੀਤਾ ਜਾਵੇਗਾ| ਇਸ ਮੌਕੇ ਅਰਵਿੰਦਰ ਸਿੰਘ ਬਿੰਨੀ ਤੇ ਜਤਿੰਦਰ ਗਿਲ ਵੀ ਮੌਜੂਦ ਸਨ|

VIA PUNJAB